ਸਮਾਜ ਸੇਵੀ ਸੰਦੀਪ ਲੂੰਬਾ ਦੁਆਰਾ ਇੱਕ ਹਫਤੇ ਵਿੱਚ ਪੰਜ ਸੱਪਾਂ ਦਾ ਕੀਤਾ ਰੈਸਕਿਊ

Spread the love

ਜੈਤੋ 10 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਜੈਤੋ ਸਹਾਰਾ ਕਲੱਬ ਐਨਜੀਓ ਦੇ ਮੁਖੀ ਸੰਦੀਪ ਲੁੰਬਾ ਦੁਆਰਾ ਜੈਤੋ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪੰਜ ਸੱਪਾਂ ਨੂੰ ਪਿਛਲੇ ਇੱਕ ਹਫਤੇ ਵਿੱਚ ਜਿੰਦਾ ਰੈਸਕਿਊ ਕਰਕੇ ਸ਼ਹਿਰ ਤੋਂ ਦੂਰ ਖੁੱਲੀ ਆਬਾਦੀ ਵਿੱਚ ਛੱਡ ਦਿੱਤਾ ਗਿਆ। ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵੀ ਸੰਦੀਪ ਲੂੰਬਾ ਦੁਆਰਾ ਸੱਪਾਂ ਨੂੰ ਫੜਨ ਦੀ ਸੇਵਾ ਨਿਭਾਈ ਜਾ ਰਹੀ ਹੈ। ਹੁਣ ਤੱਕ ਜੇ ਗੱਲ ਕਰੀਏ ਤਾਂ ਸਾਢੇ 450 ਦੇ ਲਗਭਗ ਸੱਪਾਂ ਦਾ ਰੈਸਕਿਊ ਸੰਦੀਪ ਲੂੰਬਾ ਦੁਆਰਾ ਕੀਤਾ ਜਾ ਚੁੱਕਿਆ ਹੈ। ਜੈਤੋ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ ਸੰਦੀਪ ਲੁੰਬਾ ਦੁਆਰਾ ਪਹੁੰਚ ਕੇ ਸੱਪਾਂ ਦਾ ਰੈਸਕਿਊ ਕੀਤਾ ਜਾਂਦਾ ਹੈ। ਇਹ ਸੇਵਾ ਸੰਦੀਪ ਲੂੰਬਾ ਦੁਆਰਾ ਜਰੂਰਤਮੰਦ ਲੋਕਾਂ ਵਾਸਤੇ ਬਿਲਕੁਲ ਮੁਫਤ ਨਿਭਾਈ ਜਾ ਰਹੀ ਹੈ। ਪਿਛਲੇ ਹਫਤੇ ਦੀ ਗੱਲ ਕਰੀਏ ਤਾਂ ਜੈਤੋ ਦੇ ਸਾਬਕਾ ਨਗਰ ਕੌਂਸਲਰ ਵਿਕਾਸ ਡੋਡ ਘੰਟੀ ਦੇ ਸ਼ੈਲਰ ਵਿੱਚੋਂ ਸੱਪਾਂ ਦੇ ਜੋੜੇ ਦਾ ਰੈਸਕਿਊ ਕੀਤਾ ਗਿਆ। ਉਸ ਤੋਂ ਬਾਅਦ ਬਠਿੰਡਾ ਰੋਡ ਤੇ ਸਥਿਤ ਬਲਦੇਵ ਸਿੰਘ ਡਾਕਟਰ ਦੀ ਕੋਠੀ ਵਿੱਚੋਂ ਇੱਕ ਸੱਪ ਨੂੰ ਰੈਸਕਿਊ ਕੀਤਾ ਗਿਆ ਅਤੇ ਨਾਲ ਹੀ ਉਨਾਂ ਦੀ ਕੋਠੀ ਦੇ ਸਾਹਮਣੇ ਡਾਕਟਰ ਨਵਜੋਤ ਲਬੋਟਰੀ ਵਾਲੇ ਦੀ ਕੋਠੀ ਵਿੱਚੋਂ ਵੀ ਇੱਕ ਸੱਪ ਰੈਸਕਿਊ ਕੀਤਾ ਗਿਆ। ਇਸ ਤੋਂ ਬਾਅਦ ਦਬੜੀਖ਼ਾਨਾ ਰੋਡ ਤੇ ਸੁਖਚੈਨ ਸਿੰਘ ਦੀ ਵਰਕਸ਼ਾਪ ਦੇ ਵਰਕਸ਼ਾਪ ਵਿੱਚੋਂ ਬਹੁਤ ਹੀ ਮੁਸ਼ਕਿਲ ਕਾਫੀ ਲੰਬੇ ਸਮੇਂ ਬਾਅਦ ਸੱਪ ਦਾ ਰੈਸਕਿਊ ਕੀਤਾ ਗਿਆ। ਸਮਾਜ ਸੇਵੀ ਸੰਦੀਪ ਲੂੰਬਾ ਦਾ ਕਹਿਣਾ ਹੈ ਕਿ ਸੱਪ ਕਿਸਾਨਾਂ ਦੇ ਮਿੱਤਰ ਹਨ ਇੱਕ ਸੱਪ ਇੱਕ ਸਾਲ ਵਿੱਚ 600 ਦੇ ਲਗਭਗ ਚੂਹਾ ਖਾ ਜਾਂਦਾ ਹੈ । ਸੋ ਚੋਂ 90% ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਲੋਕਾਂ ਨੂੰ ਸੱਪ ਦੀ ਪ੍ਰਜਾਤੀ ਬਾਰੇ ਨਾ ਪਤਾ ਹੋਣ ਕਰਕੇ ਸੱਪ ਨੂੰ ਮਾਰ ਦਿੱਤਾ ਜਾਂਦਾ ਹੈ। ਸਮਾਜ ਸੇਵੀ ਦੁਬਾਰਾ ਇੱਕ ਅਪੀਲ ਲੋਕਾਂ ਨੂੰ ਇਹ ਵੀ ਕੀਤੀ ਗਈ ਕਿ ਅਗਰ ਕੋਈ ਵੀ ਸੱਪ ਤੁਹਾਨੂੰ ਡੰਗ ਮਾਰਦਾ ਹੈ ਤਾਂ ਕਿਸੇ ਵੀ ਧਾਗੇ ਤਵੀਤ ਦੇ ਚੱਕਰਾਂ ਵਿੱਚ ਨਾ ਪਾਓ ਮਰੀਜ਼ ਨੂੰ ਤੁਰੰਤ ਨਜ਼ਦੀਕੀ ਵੱਡੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਓ ਤਾਂ ਕਿ ਉਸਦੀ ਜਾਨ ਬਚ ਸਕੇ

  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *