ਸਰਕਾਰੀ ਮਿਡਲ ਸਕੂਲ ਹਿੰਮਤਪੁਰਾ ਬਸਤੀ ਜੈਤੋ ਵਿਖੇ ਪੌਦੇ ਲਗਾਏ ਗਏ

Spread the love
ਜੈਤੋ 31 ਜੁਲਾਈ (ਗੁਰਦੀਪ ਸਿੰਘ ਢਿੱਲੋਂ ):ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਸਰਕਾਰੀ ਮਿਡਲ ਸਕੂਲ ਹਿੰਮਤਪੁਰਾ ਬਸਤੀ ਜੈਤੋ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਦੇ ਅੰਦਰ  ਬੂਟੇ ਲਗਾਏ। “ਇਕ ਪੇੜ ਮਾਂ ਕੇ ਨਾਮ” ਦੇ ਤਹਿਤ ਵਿਦਿਆਰਥੀਆਂ ਨੇ ਇਹ ਬੂਟੇ ਆਪਣੀ ਆਪਣੀ ਮਾਤਾ ਦੇ ਨਾਮ ਲਗਾਏ ਹਨ। ਮੁਹਿੰਮ ਦੀ ਸ਼ੁਰੂਆਤ ਸਕੂਲ ਦੀ ਇੰਚਾਰਜ ਸ੍ਰੀਮਤੀ ਨਿਸ਼ਾ ਅਗਰਵਾਲ ਵੱਲੋਂ ਕੀਤੀ ਗਈ। ਸਕੂਲ ਦੇ ਇਕੋ ਕਲੱਬ ਦੇ ਇੰਚਾਰਜ ਸ਼੍ਰੀ ਕੌਸ਼ਲ ਰਾਜ ਵੱਲੋਂ ਵਿਦਿਆਰਥੀਆਂ ਨਾਲ ਵਾਤਾਵਰਨ ਲਈ ਦਰਖਤਾਂ ਦੀ ਮਹੱਤਤਾ ਬਾਰੇ ਗੱਲ ਕੀਤੀ। ਇਸ ਮੌਕੇ ਸਾਰੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਮੁਹਿੰਮ ਵਿੱਚ ਹਿੱਸਾ ਲਿਆ। ਸਕੂਲ ਦੇ ਬਾਕੀ ਅਧਿਆਪਕ, ਸ਼੍ਰੀਮਤੀ ਅਮਰਦੀਪ ਕੌਰ, ਸ਼੍ਰੀਮਤੀ ਮਮਤਾ ਗਰਗ, ਸ਼੍ਰੀ ਰਣਜੀਤ ਸਿੰਘ ਜੀ ਵੱਲੋਂ ਵੀ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਗਿਆ। ਪਤਵੰਤੇ ਸੱਜਣ ਸ਼੍ਰੀ ਰਾਕੇਸ਼ ਕੁਮਾਰ ਜੀ ਵੀ ਮੌਕੇ ਤੇ ਮੌਜੂਦ ਸਨ ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *