ਸਰਬ ਸੰਮਤੀ ਨਾਲ ਗੁਰਵਿੰਦਰ ਸਿੰਘ ਸਬਜ਼ ਮੰਡੀ ਦੇ ਪ੍ਰਧਾਨ ਨਿਯੁਕਤ 

Spread the love

 ਆੜਤੀ ਅਤੇ ਕਿਸਾਨਾਂ ਦਾ ਨੌ ਮਾਸ ਦਾ ਰਿਸ਼ਤਾ ਹੈ: ਪਠਾਨਮਾਜਰਾ

ਕਿਸਾਨਾਂ ਵੀਰਾਂ ਨੂੰ ਮੰਡੀ ਵਿੱਚ ਕੋਈ ਦਿਕੱਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਪਠਾਣਮਾਜਰਾ।

ਸਨੌਰ, 17 ਦਸੰਬਰ (ਸਤਿੰਦਰ ਸ਼ਰਮਾ) ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਸਬਜ਼ੀ ਮੰਡੀ ਸਨੌਰ ਦੇ ਪ੍ਰਧਾਨ ਦੀ ਚੋਣ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਸਰਪ੍ਰਸਤੀ ਹੇਠ ਹੋਈ । ਇਸ ਮੌਕੇ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਆੜਤੀ ਐਸੋਸੀਏਸ਼ਨ ਵਲੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦਾ ਭਰਮਾ ਸਵਾਗਤ ਕੀਤਾ ਗਿਆ।  ਵਿਧਾਇਕ ਪਠਾਨਮਾਜਰਾ ਵਲੋਂ ਸਰਬ ਸੰਮਤੀ ਨਾਲ ਨਵੇਂ ਬਣੇ ਪ੍ਰਧਾਨ ਗੁਰਵਿੰਦਰ ਸਿੰਘ ਜੋਸ਼ਨ  ਨੂੰ ਸਿਰੋਪਾਓ ਮੁਬਾਰਕਾਂ ਦਿੰਦੇ ਆਖਿਆ ਕਿ ਆੜਤੀਆਂ ਅਤੇ ਕਿਸਾਨਾਂ ਵਿਚਕਾਰ ਇੱਕ ਕੜੀ ਵੱਜੋਂ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ। ਉਹਨਾਂ ਕਿਹਾ ਕਿ ਜਿਥੇ ਵਾਪਰੀ ਵਰਗ ਦੀਆਂ ਸਮਸਿਆਵਾਂ  ਨੂੰ ਹੱਲ ਕਰਵਾਉਣ ਤੁਹਾਨੂੰ ਆਪ ਜੁਮੇਵਾਰੀ ਦਿੱਤੀ ਗਈ ਹੈ ਉਥੇ ਕਿਸਾਨ ਵਰਗ ਨਾਲ ਵੀ ਸਹੀ ਸੰਤੁਲਨ ਕਾਇਮ ਰੱਖਣਾ ਜ਼ਰੂਰੀ ਹੋਵੇਗਾ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿਕੱਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਜਿਹੜੀਆਂ ਵੀ ਕਮੀਆਂ ਹਨ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਵੱਧ ਤੋਂ ਵੱਧ ਗਰਾਂਟ ਲਿਆ ਕੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਸਬਜ਼ੀ ਮੰਡੀ ਦੇ ਆੜਤੀਆਂ ਵੱਲੋਂ ਗੁਰਵਿੰਦਰ ਜੋਹਲੀ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਗਈ ਅਤੇ ਉਨਾਂ ਨੇ ਕਿਹਾ ਕਿ ਮੰਡੀ ਵਿੱਚ ਸਾਰਿਆਂ ਨਾਲ ਸਲਾਹ ਕਰਕੇ ਫੈਸਲੇ ਲਏ ਜਾਣਗੇ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਾਂ ਗੇ । ਇਸ ਮੌਕੇ ਤੇ ਰਾਜਾ ਰਵਿੰਦਰ ਸਿੰਘ ਰੂਟ ਕੰਪਨੀ ਵਾਲੇ, ਗੁਰਪ੍ਰੀਤ ਸਿੰਘ ਬਾਬਾ,ਬਲਜੀਤ ਸਿੰਘ ਢੋਟ ਸਨੌਰ, ਬਲਜਿੰਦਰ ਸਿੰਘ ਨੰਦਗੜ੍ਹ, ਹਨੀ ਸਰਪੰਚ, ਯੁਵਰਾਜ ਸਿੰਘ ਸਨੌਰ ,ਸਰਪੰਚ ਹਰਪ੍ਰੀਤ ਹੈਪੀ ਖਾਂਸੀਆਂ, ਹਰਮਨ ਸਿੰਘ ਸਰਪੰਚ ਕੋਟਲਾ, ਅਮਨ ਢੋਟ ,

 

ਸਰਪੰਚ ਵਿੱਕੀ ਪਿੰਡ ਬੱਤੀ, ਗੁਰਮੀਤ ਮੀਤਾ , ਨਰਿੰਦਰ ਸਿੰਘ ਤੱਖਰ, ਬਲਿਹਾਰ ਸਿੰਘ ਚੀਮਾਂ, ਸ਼ਾਮ ਸਿੰਘ ਪ੍ਰਧਾਨ, ਤਜਿੰਦਰ ਸਿੰਘ ਢਿੱਲੋਂ,ਬਾਵਾ ਆੜਤੀ ,ਕਾਬਲ ਸਿੰਘ, ਜਸਦੀਪ ਸਿੰਘ ਕਸ਼ਮੀਰ ਸਿੰਘ ਸੁਖਦੇਵ ਸਿੰਘ ਨਰਿੰਦਰ ਸਿੰਘ ਅਵਤਾਰ ਸਿੰਘ ਭੁਪਿੰਦਰ ਸਿੰਘ ਗੁਰਜਿੰਦਰ ਸਿੰਘ, ਪ੍ਰਦੀਪ ਪਠਾਣ ਮਾਜਰਾ,  ਬਲਜਿੰਦਰ ਸਿੰਘ ਅਤੇ ਹੋਰ ਵੀ ਕਈ ਆੜਤੀ ਸਬਜ਼ੀ ਮੰਡੀ ਦੇ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *