ਸਵੇਰੇ ਸਾਮ  ਨਥਾਣੇ ‘ਚ ਲੱਗਦਾ ਜਾਮ , ਰਾਜਨੀਤਿਕ ਅਣਦੇਖੀ ਦਾ ਸ਼ਿਕਾਰ ਹੋਇਆ ਇਤਿਹਾਸਕ ਨਗਰ

Spread the love

ਬਠਿੰਡਾ, 19 ਦਸੰਬਰ  (ਰਾਮ ਸਿੰਘ ਕਲਿਆਣ) ਬਠਿੰਡਾ ਜਿੱਲੇ ਦੇ ਬਲਾਕ ਅਤੇ ਬਾਬਾ ਕਾਲੂ ਨਾਥ ਜੀ ਦਾ ਨਗਰ ਨਥਾਣਾ ਦੀ ਹਾਲਤ ਗੰਦੇ ਪਾਣੀ ਦੇ ਨਾਲ ਨਾਲ ਸਵੇਰੇ ਸਾਮ ਟ੍ਰੈਫਿਕ ਜਾਮ ਹੋਣ ਕਾਰਨ ਬਦ ਤੋ ਬਦਤਰ ਹੋ ਜਾਦੀ ਹੈ । ਬਠਿੰਡਾ ਜਿੱਲੇ ਦਾ ਅਗਾਹਵਧੂ ਇਲਾਕਾ ਰਾਜਨੀਤਿਕ ਕਾਰਨਾ ਕਰਕੇ ਪੱਛੜ ਗਿਆ ਹੈ । ਸਥਾਨਕ ਪੁਲਸ ਥਾਣਾ ਅੰਗਰੇਜਾ ਦੇ ਸਮੇ ਤੋ ਚੱਲ ਰਿਹਾ ਹੈ ਅਤੇ ਇਲਾਕੇ ਵਿੱਚ ਸਭ ਤੋ ਪਹਿਲਾ ਸਕੂਲ ਨਥਾਣਾ ਵਿਖੇ ਸਥਾਪਤ ਹੋਇਆ। ਸਬ-ਤਹਿਸੀਲ ਵੀ ਬਣੀ ਪਰ ਹੁਣ ਰਾਜਨੀਤਿਕ ਲੋਕਾ ਦੀ ਟੇਢੀ ਨਜਰ ਕਾਰਨ ਇਥੇ ਤਹਿਸੀਲ ਬਣਨ ਦੀ ਬਜਾਇ ਭੁੱਚੋ 91 ਬਣਾ ਦਿੱਤੀ, ਭੁੱਚੋ  ਵਿਖੇ ਸਰਕਾਰੀ ਦਫਤਰ ਨਾ ਹੋਣ ਕਾਰਨ ਤਹਿਸੀਲਦਾਰ,ਐਸ ਡੀ ਐਮ ਅਤੇ ਡੀਐਸਪੀ ਸਮੇਤ ਤਹਿਸੀਲ ਪੱਧਰ ਦੇ ਅਧਿਕਾਰੀ ਬਠਿੰਡਾ ਵਿਖੇ ਬੈਠਦੇ ਜਿਸ ਕਰਕੇ ਆਮ ਲੋਕਾ ਨੂੰ ਖੱਜਲ ਖੁਆਰ ਹੋਣਾ ਪੈਦਾ ਹੈ । ਸਿਖਿਆ ਵਿਭਾਗ ਦਾ ਬਲਾਕ ਪੱਧਰੀ ਦਫਤਰ ਨਥਾਣਾ ਤੋ ਗੋਨਿਆਣਾ ਵਿਖੇ ਚਲਾ ਗਿਆ।  ਨਥਾਣਾ ਤੋ ਵਿਧਾਨ ਸਭਾ ਹਲਕੇ ਦਾ ਰੁਤਬਾ ਵੀ ਖੋਹ ਲਿਆ।  ਮੌਜੂਦਾ ਸਮੇ ਟ੍ਰੈਫਿਕ ਕਾਰਨ ਨਥਾਣਾ ਅਕਸਰ ਹੀ ਜਾਮ ਰਹਿੰਦਾ ਹੈ। ਸਥਾਨਕ ਨਿਵਾਸੀਆ ਅਨੁਸਾਰ ਨਥਾਣੇ ਦਾ ਰਿੰਗ ਰੋਡ ਚਾਲੂ ਕਰਕੇ ਭਾਰੀ ਵਾਹਨਾ ਦੇ ਨਥਾਣਾ ਸਹਿਰ ਅੰਦਰ ਆਉਣ ਉਤੇ ਪਾਬੰਦੀ ਲਗਾਈ ਜਾਵੇ ਅਤੇ ਨਥਾਣੇ ਨੂੰ ਦੁਬਾਰਾ ਵਿਧਾਨ ਸਭਾ ਹਲਕਾ ਅਤੇ ਤਹਿਸੀਲ ਬਣਾਈ ਜਾਵੇ ।

  • Related Posts

    ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲ ਬੁਲਾਉਣਾ ਗੈਰ ਵਾਜਬ : ਨਵਪ੍ਰੀਤ ਬੱਲੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ…

    ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ…

    Leave a Reply

    Your email address will not be published. Required fields are marked *