ਮਾਛੀਵਾੜਾ ਬਲਾਕ ਦੇ ਵਾਰਡ ਨੰਬਰ 15 ਤੋਂ ਸਾਬਕਾ ਐਮ.ਸੀ ਪਰਮਜੀਤ ਪੰਮੀ ਦੇ ਪਿਤਾ ਅਰਜਨ ਦਾਸ ਪਿਛਲੇ ਦਿਨੀ 2 ਅਪ੍ਰੈਲ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਜਿਨਾਂ ਦਾ ਨਮਿਤ ਭੋਗ ਅਤੇ ਅੰਤਿਮ ਅਰਦਾਸ ਮਿਤੀ 11 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਇੰਦਰਾ ਕਲੋਨੀ ਮਾਛੀਵਾੜਾ ਸਾਹਿਬ ਵਿਖੇ ਦੁਪਹਿਰ 12 ਤੋਂ 1:30 ਵਜੇ ਤੱਕ ਹੋਵੇਗੀ । ਉਹਨਾਂ ਦੇ ਸਦੀਵੀ ਵਿਛੋੜੇ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਹੋਰਨਾਂ ਜਥੇਬੰਦੀਆਂਦੇ ਆਗੂਆ ਨੇ ਸਾਬਕਾ ਐਮ.ਸੀ ਪਰਮਜੀਤ ਪੰਮੀ ਨਾਲ ਦੁੱਖ ਸਾਂਝਾ ਕੀਤਾ। ਸਮੂਹ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਨੂੰ ਅੰਤਿਮ ਅਰਦਾਸ ਵਿੱਚ ਪੁੱਜਣ ਲਈ ਬੇਨਤੀ ਕੀਤੀ ਗਈ ਹੈ।






