ਸਵ.ਗੁਰਪ੍ਰੀਤ ਸਿੰਘ ਯਾਦਗਰੀ ਦੋ ਰੋਜ਼ਾ ਵਿਸ਼ਾਲ ਮੈਡੀਕਲ ਚੈੱਕਅੱਪ ਕੈਂਪ ਦਸਮੇਸ਼ ਡੈਂਟਲ ਕਾਲਜ ’ਚ ਸ਼ੁਰੂ ਹੋਇਆ

Spread the love

ਫ਼ਰੀਦਕੋਟ,  4 ਅਪ੍ਰੈਲ (ਵਿਪਨ ਮਿੱਤਲ)- ਇਲਾਕੇ ਦੀ ਨਾਮਵਰ ਮੈਡੀਕਲ ਸੰਸਥਾ ਦਸਮੇਸ਼ ਡੈਂਟਲ ਕਾਲਜ, ਤਲਵੰਡੀ ਰੋਡ, ਫਰੀਦਕੋਟ ਵਿਖੇ ਸ:ਗੁਰਪ੍ਰੀਤ ਸਿੰਘ ਡੋਡ ਦੀ ਯਾਦ ਨੂੰ ਸਮਰਪਿਤ ਦੰਦਾਂ, ਜੌੜਾਂ ਦੇ ਦਰਦ ਅਤੇ ਸਰੀਰ ਨਾਲ ਸਬੰਧਿਤ ਮੁਆਇਨੇ ਅਤੇ ਇਲਾਜ ਦਾ 30 ਵਾਂ ਵਿਸ਼ਾਲ ਕੈਂਪ ਅੱਜ ਸ਼ੁਰੂ ਹੋਇਆ ਹੈ ਜੋ ਕੱਲ੍ਹ 5 ਅਪ੍ਰੈਲ ਨੂੰ ਵੀ ਜਾਰੀ ਰਹੇਗਾ। ਹੈ। ਕੈਂਪ ਦਾ ਉਦਘਾਟਨ ਹਰਪ੍ਰੀਤ ਸਿੰਘ ਡੋਡ ਸਪੁੱਤਰ ਸਵ: ਕਰਨੈਲ ਸਿੰਘ ਡੋਡ, ਸਪੁੱਤਰੀ ਗੁਰਕੀਰਤ ਕੌਰ ਸੰਧੂ ਧਰਮਪਤਨੀ ਜਸਬੀਰ ਸਿੰਘ ਸੰਧੂ ਜਨਰਲ ਸਕੱਤਰ ਅਤੇ ਸਪੁੱਤਰੀ ਹਰਕੀਰਤ ਕੌਰ ਕੰਗ ਧਰਮਪਤਨੀ  ਸੁਖਪਾਲ ਸਿੰਘ ਕੰਗ ਕਾਰਜਕਾਰੀ ਮੈਂਬਰ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ, ਫਰੀਦਕੋਟ ਨੇ ਕੀਤਾ। ਇਸ ਮੌਕੇ ਡਾ.ਗੁਲਬੀਰ ਕੌਰ, ਹਰਪ੍ਰੀਤ ਕੌਰ, ਸੇਵਾ ਮੁਕਤ ਜ਼ਿਲਾ ਪੰਚਾਇਤ ਤੇ ਵਿਕਾਸ ਅਫ਼ਸਰ ਗੁਰਮੀਤ ਸਿੰਘ ਢਿੱਲੋਂ, ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਢਿਲੋਂ,ਖੁਸ਼ਵੰਤ ਸਿੰਘ ਉਚੇਚੇ ਤੌਰ ਤੇ ਪੱੁਜੇ।  ਇਸ ਕੈਂਪ ਦੌਰਾਨ ਪਹਿਲੇ ਦਿਨ ਡਾਇਰੈਕਟਰ ਡਾ ਗੁਰਸੇਵਕ ਸਿੰਘ ਨੇ ਡਾਕਟਰਾਂ ਨੂੰ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੇ ਪਹਿਲੇ ਦਿਨ 400 ਦੇ ਕਰੀਬ ਮਰੀਜਾਂ ਨੇ ਪੱੁਜਕੇ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ। ਪਹਿਲੇ ਦਿਨ ਦੰਦਾਂ ਦੇ 343, ਜੋੜਾਂ ਦੇ ਦਰਦ-ਫ਼ਿਜੀਓਥਰੈੱਪੀਦੇ47 ਅਤੇ ਸਰੀਰ ਦੀਆਂ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ 34 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ।

ਇਸ ਮੌਕੇ ਪਿ੍ਰੰਸੀਪਲ ਡਾ ਐਸ ਪੀ ਐਸ ਸੋਢੀ ਨੇ ਦੱਸਿਆ ਕੈਂਪ ਦੌਰਾਨ ਹੱਡੀ ’ਚ ਇੱਕ ਪੱਕਾ ਦੰਦ  ਲਗਾਉਣ ਦਾ ਖਰਚ ਕੇਵਲ 11,000 ਰੁਪਏ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕੈਂਪ ਦੌਰਾਨ ਦੰਦਾਂ ਦਾ ਨਿਰੀਖਣ, ਦੰਦਾਂ ਦੀ ਸਫ਼ਾਈ, ਨਕਾਰਾ ਦੰਦ ਕੱਢਣ ਤੇ ਦੰਦਾਂ ਦੀ ਖੋੜ੍ਹਾਂ ਮੁਫ਼ਤ ਭਰੀਆਂ ਜਾ ਰਹੀਆਂ ਹਨ। ਨਵੇਂ ਬੀੜ ਲਗਾਉਣ, ਦੰਦਾਂ ਦੀ ਨਸਾਂ ਦਾ ਇਲਾਜ, ਦੰਦਾਂ ਦੇ ਐਕਸਰੇ, ਬੱਚਿਆਂ ਦੇ ਦੰਦਾਂ ਦਾ ਇਲਾਜ ਅੱਥੇ ਰੇਟਾਂ ਤੇ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਜੌੜਾ ਦੇ ਦਰਦ, ਫ਼ਿਜੀਓਥਰੈੱਪੀ ਨਾਲ ਸਬੰਧਿਤ ਬਿਮਾਰੀਆਂ ਦਾ ਇਲਾਜ ਵੀ ਅੱਧੇ ਰੇਟਾਂ ਤੇ ਕੀਤਾ ਜਾ ਰਿਹਾ ਹੈ।  ਸਰਜਰੀ ਦੀਆਂ ਬਿਮਾਰੀਆਂ ਦਾ ਚੈੱਕਅੱਪ ਅਤੇ ਇਲਾਜ ਡਾ.ਗਾਜੀ ਉਜੈਰ ਵੱਲੋਂ ਬਹੁਤ ਹੀ ਵਾਜਬ ਰੇਟਾਂ ਤੇ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਕਨਵੀਨਰਜ਼ ਡਾ.ਤਰੁਣ ਕੁਮਾਰ, ਕੋ-ਕਨਵੀਨਰ ਡਾ.ਪ੍ਰਲਾਦ ਗੁਪਤਾ, ਡੈਂਟਲ ਕਾਲਜ ਦਾ ਸਮੂਹ ਸਟਾਫ਼, ਡਾ. ਪੁਸ਼ਪਿੰਦਰ ਸਿੰਘ ਪਿ੍ਰੰਸੀਪਲ ਫ਼ਿਜੀਓਥਰੈੱਪੀ ਕਾਲਜ, ਡਾ ਭੁਪਿੰਦਰ ਕੌਰ ਪਿ੍ਰੰਸੀਪਲ ਨਰਸਿੰਗ ਕਾਲਜ, ਡਾ ਸੁਖਪ੍ਰੀਤ ਕੌਰ ਪਿ੍ਰੰਸੀਪਲ ਫਾਰਮੇਸੀ,ਡਾ.ਐਮ.ਐਲ.ਕਪੂਰ ਮੈਡੀਕਲ ਸੁਪਰਡੈਂਟ,  ਸ਼ਹਿਰ ਦੀਆਂ ਮਸ਼ਹੂਰ ਪ੍ਰਮੁੱਖ ਹਸਤੀਆਂ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ ਐਸ ਐਸ ਬਰਾੜ, ਜਨੇਂਦਰ ਜੈਨ ਵੀ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *