ਸ਼ਹੀਦਾ ਦੀਆ ਕੁਰਬਾਨੀਆ ਸਦਕਾ ਅਜਾਦੀ ਪ੍ਰਾਪਤ ਹੋਈ  ! ਸਾਹਿਬ ਸਿੰਘ

Spread the love
ਅੰਮ੍ਰਿਤਸਰ 17 ਅਗਸਤ ( ਮਨਜੀਤ ਸਿੰਘ ਸ਼ੇਰਗਿੱਲ ) ਭਾਰਤੀ ਯੋਗ ਸੰਸਥਾਨ ਰਜਿ ਦੇ ਵਲੋ ਅਲਫਾ ਇਨਟਰਨੈਸ਼ਨਲ ਸਿਟੀ ਕਲੋਨੀ ਜੀ ਟੀ ਰੋਡ ਅੰਦਰ ਨਰਾਇਣਾ ਸਕੂਲ ਵਿਖੇ ਯੋਗਾ ਕੈਪ ਸਵੇਰੇ 5.15 ਤੋ 6 . 30 ਵਜੇ ਤਕ ਲਗਾਇਆ ਗਿਆ । ਇਸ ਤੋ ਬਾਅਦ 15 ਅਗਸਤ ਅਜਾਦੀ ਦਿਵਸ ਅਤੇ ਤੀਆ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ , ਜਿਸ ਵਿਚ ਅਲਫਾ ਸਿਟੀ,ਡਰੀਮ ਸਿਟੀ ,ਨਿਉ ਅਮਿ੍ਰਤਸਰ ,ਗਰੀਨ ਵਿਲਾ ,ਜਡਿਆਲਾ ਗੁਰੂ ਪੈਰਾਮਿਡ ਸਿਟੀ, ਦੀਆ ਕਲਾਸਾ ਨੇ ਭਾਗ ਲਿਆ ।ਜਿਸ ਵਿੱਚ ਮੁੱਖ ਤੌਰ ਤੇ ਸ੍ਰੀ ਗਿਰਦਾਰੀ ਲਾਲ ਜਿਲਾ ਪ੍ਰਧਾਨ , ਜ਼ਿਲ੍ਹਾ ਮੰਤਰੀ ਸ੍ਰੀ ਵਿਸ਼ਾਲ ਭਾਰਤੀ,ਜੋਨ ਪ੍ਰਧਾਨ ਹਰਿੰਦਰ ਸਿੰਘ ,ਅਤੇ ਵਿਸ਼ੇਸ਼ ਤੌਰ ਤੇ ਸਾਹਿਬ ਸਿੰਘ ਜਰਨਲ ਸਕੱਤਰ ਐਨਟੀ ਟੈਰੋਰਿਸਟ ਫਰੰਟ ਸ਼ਾਮਲ ਹੋਏ ਸਨ। ਡਰੀਮ ਸਿਟੀ ਕੇਂਦਰ ਇੰਚਾਰਜ ਮੈਡਮ ਨੀਤੂ ਅਤੇ ਅਲਫਾ ਸਿਟੀ ਤੋਂ ਕੇਂਦਰ ਇੰਚਾਰਜ ਮੈਡਮ ਡਿੰਪਲ ਨੇ ਯੋਗਾ ਦੇ ਆਸਨਾਂ ਦਾ ਅਭਿਆਸ ਕਰਵਾਇਆ ਗਿਆ ।ਭਾਰੀ ਗਿਣਤੀ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨਾਂ ਨੇ ਕਿਹਾ ਕਿ ਯੋਗਾ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਯੋਗ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਤੰਦਰੁਸਤ ਰਹੇ ।ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅੱਤਵਾਦ ਵਿਰੋਧੀ ਸੰਗਠਨ ਦੇ ਕੌਮੀ ਜਰਨਲ ਸੈਕਟਰੀ ਸਾਹਿਬ ਸਿੰਘ ਨੇ ਕਿਹਾ ਕਿ ਯੋਗ ਸਾਡੇ ਪੁਰਖਿਆਂ ਦੀ ਦੇਣ ਹੈ ਸਾਨੂੰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਕਰਨਾ  ਚਾਹੀਦਾ ਹੈ ਤਾਂ ਜੋ ਬੀਮਾਰੀਆ ਤੋ ਬਚਿਆ ਜਾ ਸਕੇ । ਅਗੇ ਕਿਹਾ ਕਿ ਅੱਜ ਅਸੀ ਆਪਣੇ ਦੇਸ਼  ਦੀ ਅਜਾਦੀ ਦੀ 80 ਵੀ ਵਰੇਗੰਡ ਮਨਾ ਰਿਹੇ ਹਾ , ਉਹਨਾ ਸ਼ਹੀਦਾ ਨੂੰ ਯਾਦ ਕਰ ਰਿਹੇ ਹਾ ਜਿਹਨਾ ਦੀਆ ਕੁਰਬਾਨੀਆ ਸਦਕਾ ਸਾਡੇ ਦੇਸ਼ ਨੂੰ ਅਜਾਦੀ ਮਿਲੀ ਸੀ । ਇਸ ਦੇ ਨਾਲ ਹੀ ਤੀਆ ਦਾ ਤਿਉਹਾਰ ਵੀ ਮਨਾਇਆ ਹੈ , ਜੋ ਕੇ ਸਾਡੇ ਸਭਿਆਚਾਰ ਦਾ ਹਿਸਾ ਹੈ । ਇਸ ਮੌਕੇ ਬੱਚਿਆ ,ਔਰਤਾ ,ਪੁਰਸ਼ਾ ਵਲੋ ਦੇਸ਼ ਭਗਤੀ ਦੇ ਗੀਤਾ ਉਪਰ ਗਿੱਦਾ ਅਤੇ ਭੰਗੜਾ ਪੇਸ਼ ਕੀਤਾ ਗਿਆ ! ਇਥੇ ਆਏ ਹੋਏ ਮਹਿਮਾਨਾ ਨੇ  ਪ੍ਰਬੰਧਕਾਂ ਨੂੰ ਵਧਾਈ ਦਿੱਤੀ ਜਿਹਨਾ ਨੇ ਮਿਹਨਤ ਲਗਨ ਨਾਲ ਇਸ ਸਮਾਗਮ ਦਾ ਪ੍ਰਬੰਦ ਕੀਤਾ ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *