ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਸੰਘ ਵੱਲੋਂ ਮਾਂ ਨੈਨਾ ਦੇਵੀ ਵਿਖੇ ਭਗਤਾਂ ਦਾ ਜੱਥਾ ਪੈਦਲ ਯਾਤਰਾ ਲਈ ਹੋਇਆ ਰਵਾਨਾ                   

Spread the love
ਤਪਾ ਮੰਡੀ 12 ਅਗਸਤ (ਗੋਲਡੀ ਵਿਆਸ) ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪਵਿੱਤਰ ਦਰਬਾਰ ਵਿੱਚ ਨਤਮਸਤਕ ਹੋਣ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਸੰਘ, ਤਪਾ ਢਿੱਲਵਾਂ ਵੱਲੋਂ ਸਾਉਣ ਦੇ ਨਰਾਤਿਆਂ ਦੇ ਪਾਵਨ ਮੌਕੇ 30ਵੀਂ ਪੈਦਲ ਯਾਤਰਾ ਇਤਿਹਾਸਿਕ ਸਥਾਨ ਬਾਬਾ ਸੁਖਾਨੰਦ ਬਾਬਾ ਮੱਠ ਵਿਖੇ ਮੱਥਾ ਟੇਕ ਕੇ ਮਾਂ ਦੇ ਜੈਕਾਰੇ ਲਾਉਂਦੇ ਹੋਏ ਰਵਾਨਾ ਹੋਏ।। ਇਸ ਮੌਕੇ ਜਗਦੀਸ਼ ਕੁਮਾਰ ਘੁੰਨਸ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਸੰਗਤਾਂ ਲਈ ਆਸਥਾ, ਸੇਵਾ ਅਤੇ ਭਗਤੀ ਦਾ ਸੁੰਦਰ ਸੰਗਮ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ  ਦੇ ਜੈਕਾਰੇ ਲਗਾਉਂਦੇ ਹੋਏ 12 ਅਗਸਤ ਨੂੰ ਪੈਦਲ ਯਾਤਰਾ ਬਾਬਾ ਮੱਠ ਵਿਖੇ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕੀਤੀ ਜਾਂਦੀ ਹੈ ਅਤੇ ਯਾਤਰਾ ਦੌਰਾਨ ਸੰਗਤਾਂ ਵੱਲੋਂ ਮਾਤਾ  ਦਾ ਗੁਣਗਾਨ ਕਰਦਿਆਂ ਭਜਨ-ਕੀਰਤਨ ਅਤੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਇਆ ਜਾਵੇਗਾ। ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਸੰਘ, ਤਪਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਪਾਵਨ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ । ਉਹਨਾਂ ਦੱਸਿਆ ਕਿ ਪੈਦਲ ਯਾਤਰਾ ਦੌਰਾਨ ਹਰ ਰੋਜ਼ 45 ਕਿਲੋਮੀਟਰ ਦੂਰੀ ਤੈਅ ਕੀਤੀ ਜਾਂਦੀ ਹੈ ਅਤੇ ਮਾਤਾ ਦੇ ਦਰਬਾਰ ਤੇ ਮੱਥਾ ਟੇਕ ਕੇ 19 ਅਗਸਤ ਨੂੰ ਵਾਪਸ ਪਰਤਿਆ ਜਾਵੇਗਾ। ਇਸ ਮੌਕੇ ਵਰਿੰਦਰ ਟੈਹਲੀ, ਸੁਭਾਸ਼ ਮੁਨੀਮ,ਸੁਸ਼ਾਂਤ ਅਗਰਵਾਲ ,ਅੰਮ੍ਰਿਤ ਪਾਲ ਢਿਲਵਾਂ ,ਅੰਮ੍ਰਿਤ ਪਾਲ  ਨੋਨੀ ਕੁਮਾਰ ,ਪਰਮਾ ਘਈ, ਆਸ਼ੂ ਘਈ ਆਦਿ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *