ਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਜਿੰਦੂ ਵੱਲੋਂ ਪਾਰਟੀ ਤੇ ਮਿਹਨਤੀ ਆਗੂ ਸਤਨਾਮ ਸਿੰਘ ( ਸੱਤਾ ਸੰਧੂ) ਨੂੰ ਯੂਥ ਸ਼੍ਰੋਮਣੀ ਅਕਾਲੀ ਦਲ ਬਲਾਕ ਮਮਦੋਟ ਦਾ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਹੋਈ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਇਸ ਮੌਕੇ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਬਲਾਕ ਮਮਦੋਟ ਦੇ ਨਵ ਨਿਯੁਕਤ ਪ੍ਰਧਾਨ ਸਤਨਾਮ ਸਿੰਘ ( ਸੱਤਾ ਸੰਧੂ) ਅਤੇ ਵਾਈਸ ਪ੍ਰਧਾਨ ਕਰਨਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਯੂਥ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝੰਜਰ, ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ, ਹਰਸਿਮਰਨ ਸਿੰਘ( ਬਾਵਾ ਵੈਰੜ)ਅਤੇ ਪੂਰੀ ਹਾਈ ਕਮਾਨ ਦਾ ਧੰਨਵਾਦ ਕਰਦੇ ਵਿਸ਼ਵਾਸ ਦਵਾਇਆ ਹੈ ਕਿ ਉਹ ਦਿੱਤੀ ਹੋਈ ਜੁੰਮੇਵਾਰੀ ਨੂੰ ਪੂਰੀ ਤਨ ਦੇਹੀ ਅਤੇ ਲਗਨ ਨਾਲ ਨਿਭਾਉਣਗੇ! ਇਸ ਮੌਕੇ ਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸੀਨੀਅਰ ਆਗੂ ਜੋਗਾ ਸਿੰਘ ਮੁਰਕ ਵਾਲਾ, ਵਰਿੰਦਰ ਸਿੰਘ ਵੈਰੜ, ਜੱਜਬੀਰ ਸਿੰਘ ਮੁਰਕਵਾਲਾ, ਸਾਬਕਾ ਸਰਪੰਚ ਪਵਨ ਦੁੱਗਲ, ਸੁਰਿੰਦਰ ਕੁਮਾਰ ਕਾਲਾ ਸ਼ਹਿਰੀ ਪ੍ਰਧਾਨ, ਬੂਟਾ ਸਿੰਘ, ਅੰਗਰੇਜ ਸਿੰਘ, ਅਰਸ਼ ਸਰਪੰਚ, ਮਿੱਠੂ ਭੁੱਲਰ, ਜਥੇਦਾਰ ਚਮਕੌਰ ਸਿੰਘ ਟਿੱਬੀ, ਰਾਣਾ ਸੰਧੂ, ਮਨਪ੍ਰੀਤ ਸਿੰਘ ਸਿੱਧੂ, ਰੇਸ਼ਮ ਸਿੰਘ ਕਾਲਾ, ਬਖਸ਼ੀਸ਼ ਸਿੰਘ ਖਾਰਾ, ਗੁਰਮੀਤ ਸਿੰਘ ਮਰਾਲੀ ਆਦਿ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।






