ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ ‘ਚ ਸੰਗਠਨਾਤਮਕ ਮਜ਼ਬੂਤੀ: ਬੀਬੀ ਰਾਜਵਿੰਦਰ ਕੌਰ ਭਾਈਪੁਰ ਬਣੇ ਸਰਕਲ ਮਾਣੇਵਾਲ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ ਨੇ ਸਿਰੋਪਾਓ ਪਾ ਕੇ ਕੀਤਾ ਸਨਮਾਨਿਤ

Spread the love
ਬਲਾਚੌਰ, 4 ਅਗਸਤ (ਜਤਿੰਦਰਪਾਲ ਸਿੰਘ ਕਲੇਰ) : =ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਹਲਕਾ ਬਲਾਚੌਰ ਦੇ ਸਰਕਲ ਮਾਣੇਵਾਲ ਵਿਖੇ ਇਸਤਰੀ ਅਕਾਲੀ ਦਲ ਦੇ ਨਵੇਂ ਅਹੁਦੇਦਾਰ ਦੀ ਚੋਣ ਕੀਤੀ ਗਈ ਹੈ। ਪਾਰਟੀ ਹਾਈਕਮਾਂਡ ਵੱਲੋਂ ਬੀਬੀ ਰਾਜਵਿੰਦਰ ਕੌਰ ਭਾਈਪੁਰ ਨੂੰ ਸਰਕਲ ਮਾਣੇਵਾਲ ਦੇ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਬਲਾਚੌਰ ਦੇ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ ਵੱਲੋਂ ਬੀਬੀ ਰਾਜਵਿੰਦਰ ਕੌਰ ਭਾਈਪੁਰ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਹਲਕਾ ਇੰਚਾਰਜ ਨੇ ਬੀਬੀ ਰਾਜਵਿੰਦਰ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ।ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ ਨੇ ਉਮੀਦ ਪ੍ਰਗਟਾਈ ਕਿ ਬੀਬੀ ਰਾਜਵਿੰਦਰ ਕੌਰ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਲ ਮਾਣੇਵਾਲ ਵਿੱਚ ਬੂਥ ਪੱਧਰ ‘ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ।ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ ਨਾਲ ਬਿਮਲ ਚੌਧਰੀ ਅਤੇ ਰੱਖੜ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਵੀ ਨਵ-ਨਿਯੁਕਤ ਪ੍ਰਧਾਨ ਨੂੰ ਵਧਾਈ ਦਿੰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।ਇਸ ਮੌਕੇ ਸੀਨੀਅਰ ਅਕਾਲੀ ਆਗੂ ਵਿਮਲ ਚੋਧਰੀ ਸਿਆਣਾ, ਤਰਲੋਚਨ ਸਿੰਘ ਰੱਕੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਿਟਾਇਰਡ ਡੀ ਐਸ ਪੀ ਸਤਨਾਮ ਸਿੰਘ ਰਾਜੂਮਾਜਰਾ, ਦਲਜੀਤ ਸਿੰਘ ਮਾਣੇਵਾਲ ਆਦਿ ਹਾਜ਼ਰ ਸਨ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *