ਸ਼ੰਜੇ ਕੁਮਾਰ ਪੰਕਜ, ਐਡੀਸ਼ਨਲ ਮੈਂਬਰ ਉਤਪਾਦਨ ਯੂਨਿਟ , ਰੇਲਵੇ ਬੋਰਡ ਨੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ

Spread the love

ਕਪੂਰਥਲਾ , 7 ਅਪ੍ਰੈਲ (ਕੌੜਾ)- ਸ਼੍ਰੀ ਸੰਜੇ ਕੁਮਾਰ ਪੰਕਜ, ਐਡੀਸ਼ਨਲ  ਮੈਂਬਰ (ਪ੍ਰੋਡਕਸ਼ਨ ਯੂਨਿਟ), ਰੇਲਵੇ ਬੋਰਡ, ਨਵੀਂ ਦਿੱਲੀ  ਨੇ ਅੱਜ ਰੇਲ ਕੋਚ ਫੈਕਟਰੀ, ਕਪੂਰਥਲਾ ਦਾ ਦੌਰਾ ਕੀਤਾ। ਆਰ ਸੀ ਐੱਫ  ਪਹੁੰਚਣ ‘ਤੇ ਸ਼੍ਰੀ ਸੰਜੇ ਕੁਮਾਰ ਪੰਕਜ ਨੇ ਵਰਕਸ਼ਾਪ ਵਿੱਚ ਕੋਚ ਨਿਰਮਾਣ ਪ੍ਰਕਿਰਿਆਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਆਰ ਸੀ ਐੱਫ  ਦੇ ਜਨਰਲ ਮੈਨੇਜਰ ਸ਼੍ਰੀ ਐਸ ਐਸ ਮਿਸ਼ਰ  ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਉਨ੍ਹਾਂ ਨੇ ਸ਼ੈੱਲ ਅਸੈਂਬਲੀ ਸ਼ਾਪ ‘ਤੇ ਕੋਚ ਸ਼ੈੱਲਾਂ ਦਾ ਨਿਰੀਖਣ ਕਰਨ ਤੋਂ ਇਲਾਵਾ ਆਰ ਸੀ ਐਫ ਵਲੋਂ ਬਣਾਏ ਜਾ ਰਹੇ ਵੱਖ-ਵੱਖ ਕਿਸਮਾਂ ਦੇ ਕੋਚਾਂ ਜਿਵੇਂ ਕਿ ਅੰਮ੍ਰਿਤ ਭਾਰਤ, ਵੰਦੇ ਭਾਰਤ ਆਦਿ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਲੇਜ਼ਰ ਕਟਿੰਗ ਵੈਲਡਿੰਗ ਮਸ਼ੀਨਾਂ, ਪ੍ਰੈਸਾਂ ਅਤੇ ਹੋਰ ਮਸ਼ੀਨਾਂ ‘ਤੇ ਬਣਾਏ ਜਾ ਰਹੇ ਕੋਚ ਹਿੱਸਿਆਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ‘ਤੇ, ਸ਼੍ਰੀ ਪੰਕਜ ਨੇ ਕੋਚਾਂ ਦੇ ਤੇਜ਼ੀ ਨਾਲ ਉਤਪਾਦਨ ਲਈ ਆਰ ਸੀ ਐਫ ਦੇ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਪ੍ਰਕਿਰਿਆ ਵਿੱਚ ਕੀਮਤੀ ਸੁਝਾਅ ਵੀ ਦਿੱਤੇ।ਬਾਅਦ ਵਿੱਚ ਉਨ੍ਹਾਂ ਦੇ ਸਨਮੁਖ ਆਰ ਸੀ ਐੱਫ ‘ਤੇ ਇੱਕ ਪੇਸ਼ਕਾਰੀ ਪ੍ਰਸਤੁਤ ਕੀਤੀ ਗਈ ਜਿਸ ਵਿੱਚ ਰੇਲ ਕੋਚ ਫੈਕਟਰੀ ਵਿੱਚ ਨਵੇਂ ਕਿਸਮ ਦੇ ਕੋਚਾਂ ਦੇ ਉਤਪਾਦਨ ਅਤੇ ਨਿਰਮਾਣ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸ਼੍ਰੀ ਪੰਕਜ ਨੇ ਕੋਚ ਉਤਪਾਦਨ ਨਾਲ ਜੁੜੇ ਅੱਡ ਅੱਡ  ਮੁੱਦਿਆਂ ‘ਤੇ ਜਨਰਲ ਮੈਨੇਜਰ ਸ਼੍ਰੀ ਐਸ ਐਸ ਮਿਸ਼ਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਅਤੇ ਰੇਲਵੇ ਬੋਰਡ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ, ਉਨ੍ਹਾਂ ਨੇ ਆਰ ਸੀ ਐਫ ਨੂੰ ਯਾਤਰੀਆਂ ਦੀ ਸੰਤੁਸ਼ਟੀ ਲਈ ਕੋਚਾਂ ਦੀ ਗੁਣਵੱਤਾ ਨੂੰ ਹੋਰ ਵੀ ਬੇਹਤਰ  ਕਰਨ  ਲਈ ਸਭ ਤੋਂ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿੱਤੀ ਸਾਲ 2024-25 ਵਿੱਚ 2102 ਕੋਚਾਂ ਦੇ ਰਿਕਾਰਡ ਉਤਪਾਦਨ ਲਈ ਆਰ ਸੀ ਐਫ ਦੀ ਸ਼ਲਾਘਾ ਕੀਤੀ ਜਿਸ ਲਈ ਉਨ੍ਹਾਂ ਨੇ ਰਿਕਾਰਡ ਉਤਪਾਦਨ ਅਤੇ ਉੱਚ ਗੁਣਵੱਤਾ ਵਾਲੇ ਕੋਚ ਨਿਰਮਾਣ ਕਰਨ ਲਈ ਰੇਲ ਕੋਚ ਫੈਕਟਰੀ ਨੂੰ ਇੱਕ ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ।ਸ਼੍ਰੀ ਸੰਜੇ ਕੁਮਾਰ ਪੰਕਜ ਨੇ ਰੇਲ ਕੋਚ ਫੈਕਟਰੀ ਦੀਆਂ ਵੱਖ-ਵੱਖ ਯੂਨੀਅਨਾਂ/ਐਸੋਸੀਏਸ਼ਨਾਂ ਨਾਲ ਵੀ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਯੂਨੀਅਨਾਂ ਅਤੇ ਪ੍ਰਸ਼ਾਸਨ ਦਰਮਿਆਨ ਸੁਹਿਰਦ ਸਬੰਧਾਂ ਦੀ ਮਹੱਤਤਾ ਅਤੇ ਡੱਬਿਆਂ ਦਾ ਉਤਪਾਦਨ ਵਧਾਉਣ ਵਿੱਚ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *