ਬੱਸੀ ਪਠਾਣਾ, 31 ਜੁਲਾਈ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਰ ਚ ਸਥਿਤ ਸ਼੍ਰੀ ਸਾਂਈ ਬਾਬਾ ਮੰਦਰ ਵਿਖੇ ਗੁਰਪੂਰਨਿਮਾ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਂਈ ਭਗਤ ਮੰਦਰ ਵਿਖੇ ਨਤਮਸਤਕ ਹੋਏ ਅਤੇ ਸਾਂਈ ਬਾਬਾ ਦਾ ਵਿਧੀਵਤ ਅਭਿਸ਼ੇਕ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਜਨ-ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਂਈਂ ਭਗਤਾਂ ਨੇ ਸਾਂਈ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਮੰਦਰ ਦਾ ਮਾਹੌਲ ਭਗਤੀਮਈ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ “ਓਮ ਸਾਈ ਰਾਮ” ਦੇ ਜੈਕਾਰਿਆਂ ਨਾਲ ਸਾਰਾ ਪਰਿਸਰ ਗੂੰਜ ਉੱਠਿਆ। ਸਾਂਈਂ ਭਗਤ ਕਾਹਨ ਚੰਦ ਸ਼ਰਮਾ ਨੇ ਗੁਰੂ ਪੂਰਨਿਮਾ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਮਨੁੱਖ ਨੂੰ ਸਹੀ ਮਾਰਗ ਦਿਖਾਉਂਦਾ ਹੈ ਅਤੇ ਜੀਵਨ ਨੂੰ ਸਫਲ ਬਣਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਸਾਰੇ ਸਾਂਈਂ ਭਗਤਾਂ ਨੂੰ ਗੁਰਪੁਰਨਿਮਾ ਦੀ ਵਧਾਈ ਦਿੱਤੀ। ਆਰਤੀ ਉਪਰੰਤ ਸੰਗਤ ਵਿੱਚ ਪ੍ਰਸਾਦ ਵੰਡੀਆ ਵੀ ਗਿਆ। ਇਸ ਮੌਕੇ ਕਾਹਨ ਚੰਦ ਸ਼ਰਮਾ, ਮਨਧੀਰ ਮੋਹਨ, ਮੋਹਿੰਦਰ ਰਹੇਜਾ, ਹਰਦੀਪ ਸ਼ਰਮਾ, ਦਵਿੰਦਰ ਮਲਹੌਤਰਾ, ਕੁਲਦੀਪ ਸਿੰਘ,ਡੋਲੀ ਰਹੇਜਾ,ਪੂਜਾ ਰਾਣੀ ਆਦਿ ਹਾਜ਼ਰ ਸਨ






