ਸਾਬਕਾ ਅਧਿਕਾਰੀ ਗੋਪਾਲ ਸਿੰਘ ਦੀ ਨਿਯੁਕਤੀ ‘ਤੇ ਸਿਆਸੀ ਆਗੂ ਹੋਏ ਹੱਕੇ ਬੱਕੇ ਕਾਂਗਰਸ ਪਾਰਟੀ ਵਿੱਚ ਰਲਣ ਦੇ ਸਨ ਭਰਪੂਰ ਚਰਚੇ 

Spread the love
ਬਠਿੰਡਾ 16 ਜੁਲਾਈ(ਸੁਰਿੰਦਰਪਾਲ ਸਿੰਘ):ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਨੂੰ ਪਾਸੇ ਕਰਕੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਹੈ। ਉਹਨਾਂ ਦੀ ਨਿਯੁਕਤੀ ‘ਤੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਹੱਕੇ ਬੱਕੇ ਹੋ ਗਏ ਕਿਉਂਕਿ ਗੋਪਾਲ ਸਿੰਘ ਪਿਛਲੇ ਸਮੇਂ ਸੇਵਾ ਮੁਕਤੀ ਤੋਂ ਬਾਅਦ ਬਠਿੰਡਾ ਦਿਹਾਤੀ ਵਿੱਚ ਚੋਣ ਲੜਨ ਦੀ ਇੱਛਾ ਰੱਖਣ ਲੱਗੇ। ਇਹਨਾਂ ਵੱਲੋਂ ਦਿਹਾਤੀ ‘ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ। ਸੂਤਰਾਂ ਦੇ ਅਨੁਸਾਰ ਗੋਪਾਲ ਸਿੰਘ ਵੱਲੋਂ ਕਾਂਗਰਸ ਦੀ ਥਾਂ ਆਪ ਪਾਰਟੀ ਨੂੰ ਚੁਣਨ ਦਾ ਕਾਰਨ ਅੰਦਰੋਂ ਅੰਦਰੀ ਕਾਂਗਰਸ ਦੇ ਕਾਟੋ ਕਲੇਸ਼ ਕਰਕੇ ਪਾਸਾ ਵੱਟ ਲਿਆ ਗਿਆ। ਦੂਜੇ ਪਾਸੇ ਕੁਝ  ਕਾਂਗਰਸੀ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ।ਇੱਥੇ ਇਹ ਦਸਣਾ ਜਰੂਰੀ ਹੈ ਕਿ ਦਿਹਾਤੀ ਦੇ ਕਾਂਗਰਸੀਆਂ ਨੂੰ ਵੀ ਉਮੀਦ ਸੀ ਕਿ ਜੇਕਰ ਗੋਪਾਲ ਸਿੰਘ ਨੂੰ ਹਲਕੇ ਦੀ ਸੇਵਾ ਦਿੱਤੀ ਜਾਵੇ ਤਾਂ ਹਲਕੇ ਵਿੱਚ ਪਾਰਟੀ ਦੀ ਦਸ਼ਾ ਵਿੱਚ ਥੋੜ੍ਹਾ ਬਹੁਤ ਸੁਧਾਰ ਹੋ ਸਕਦਾ ਸੀ।ਸੂਤਰ ਇਹ ਵੀ ਜਾਣਕਾਰੀ ਦਿੰਦੇ ਹਨ ਕਿ ਗੋਪਾਲ ਸਿੰਘ ਵੱਲੋਂ 2 ਤੋਂ ਵੱਧ ਪਾਰਟੀਆਂ ਦੇ ਨਾਲ ਸੰਪਰਕ ਕੀਤਾ ਗਿਆ ਕਿ ਉਹਨਾਂ ਦਾ ਦਿਹਾਤੀ ਪੈਰ ਧਰਾਵਾ ਕੀਤਾ ਜਾਵੇ ਪਰ ਆਪ ਪਾਰਟੀ ਵੱਲੋਂ ਇੰਚਾਰਜੀ ਲੈਣ ਵਿੱਚ ਕਾਮਯਾਬ ਹੋ ਗਏ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਕੋਲ ਮੌਜੂਦਾ ਵਿਧਾਇਕ ਹਨ ਤਾਂ ਹਲਕਾ ਇੰਚਾਰਜ ਲਾਉਣ ਦੀ ਕੀ ਤੁੱਕ ਹੈ ? ਕੀ ਐਮਐਲਏ ਸਾਹਬ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹੈ ? ਅਕਾਲੀ ਦਲ ਬਾਦਲ ਵੱਲੋਂ ਤੋਰੀ ਰੀਤ ਨੂੰ ਆਪ ਪਾਰਟੀ ਨੇ ਅੱਗੇ ਵਧਾ ਦਿੱਤਾ ਹੈ।ਇਸ ਮੌਕੇ ਇਹ ਵੀ ਜ਼ਿਕਰ ਕਾਰਨਾ ਬਹੁਤ ਜਰੂਰੀ ਹੈ ਕਿ ਸਿਆਸੀ ਪਾਰਟੀਆਂ ਨੇ ਬਠਿੰਡਾ ਦਿਹਾਤੀ ਨੂੰ ਪ੍ਰਯੋਗਸ਼ਾਲਾ ਬਣਾ ਦਿੱਤਾ ਹੈ ਕਿਉੰਕਿ ਜਿਆਦਾਤਰ ਆਗੂ ਵੋਟਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਉੱਘਦੇ ਹਨ ਤੇ ਲੋਕਾਂ ਤੋਂ ਵੋਟਾਂ ਪਵਾ ਕੇ ਘਰੋਂ ਘਰੀ ਹੋ ਤੁਰਦੇ ਹਨ। ਜਾਣਕਾਰੀ ਦੇ ਅਨੁਸਾਰ ਸਾਲ 2012 ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਦਰਸ਼ਨ ਸਿੰਘ ਕੋਟਫੱਤਾ ਦਿਹਾਤੀ ਤੋਂ ਵਿਧਾਇਕ ਬਣੇ ਤਾਂ ਲੋਕਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਦੇ ਹੋਏ ਹਲਕਾ ਅੱਧ ਵਿਚਾਲੇ ਛੱਡ ਕੇ ਚਲੇ ਗਏ । ਉਹਨਾਂ ਦੀ ਥਾਂ ਅਕਾਲੀ ਦਲ ਨੇ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇੰਚਾਰਜ ਲਾਇਆ ਗਿਆ।ਇਸ ਤੋਂ ਬਾਅਦ ਦਿਹਾਤੀ ਵਾਲਿਆਂ ਨੇ ਆਪ ਪਾਰਟੀ ਵੱਲੋਂ ਖੜੀ ਹੋਈ ਬੀਬੀ ਰੁਪਿੰਦਰ ਕੌਰ ਰੂਬੀ ਨੂੰ ਬੜੇ ਚਾਵਾਂ ਨਾਲ ਵਿਧਾਨ ਸਭਾ ਦੀਆਂ ਪੌੜੀਆਂ ਚਾੜਿਆ ਪਰ ਉਹਨਾਂ ਨੇ ਵੀ ਹਲਕੇ ਦੇ ਲੋਕਾਂ ਦੀ ਕਦਰ ਨਾ ਜਾਣੀ ਅਤੇ ਸਾਲ 2021 ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 2022 ਵਿੱਚ ਕਾਂਗਰਸ ਵੱਲੋਂ ਮਲੋਟ ਹਲਕੇ ਤੋਂ ਚੋਣ ਲੜੀ।ਇਸ ਤੋਂ ਬਾਅਦ ਅਮਿਤ ਰਤਨ ਕੋਟਫੱਤਾ ਵੀ ਵਿਵਾਦਾਂ ‘ਚ ਘਿਰੇ ਰਹੇ,ਉਹਨਾਂ ਨੇ ਹਲਕੇ ਨੂੰ ਛੱਡੀ ਰੱਖਿਆ। ਇਸ ਤੋਂ ਇਲਾਵਾ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਸਿਰਫ ਵੋਟਾਂ ਵੇਲੇ ਹੀ ਦਿਖਾਈ ਦਿੰਦੇ ਹਨ,ਬਾਕੀ ਸਾਢੇ 4 ਸਾਲ ਲੋਕਾਂ ਦੀ ਬਾਤ ਨਹੀਂ ਪੁੱਛੀ ਜਾਂਦੀ ਤੇ ਲੋਕ ਉਡੀਕਦੇ ਰਹਿੰਦੇ ਕਿ ਸਾਡਾ ਆਗੂ ਆ ਕੇ ਸਾਡੀ ਸਾਰ ਲਵੇਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *