ਸਾਵਣ ਮਹੀਨੇ ਮੌਕੇ ਅੰਮ੍ਰਿਤਾ ਪ੍ਰੀਤਮ ਦੀਆਂ ਯਾਦਾਂ ਦੇ ਰੰਗਾਂ ਵਿੱਚ ਰੰਗਿਆ ਗਿਆ ਸਾਹਿਤਕ ਸਮਾਗਮ ਪ੍ਰਸਿੱਧ ਲੋਕ ਗਾਇਕਾ ਗਲੋਰੀ ਬਾਵਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

Spread the love
ਕਪੂਰਥਲਾ, 17 ਜੁਲਾਈ (ਕੌੜਾ )- ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਲਿਟਲ ਏਂਜਲ ਕੋ-ਐੱਡ ਸਕੂਲ, ਕਪੂਰਥਲਾ ਦੇ ਵਿਹੜੇ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਸਦੀਵੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਇਹ ‘ਸਾਵਣ ਕਵੀ ਦਰਬਾਰ’ ‘ਅੰਮ੍ਰਿਤਾ ਦੇ ਰੰਗ – ਸਾਵਣ ਦੇ ਸੰਗ’ ਜੋ ਕਿ ਸਰੋਤਿਆਂ ਲਈ ਇੱਕ ਯਾਦਗਾਰੀ ਅਨੁਭਵ ਹੋ ਨਿਬੜਿਆ।ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ ਇਸ ਉਪਰੰਤ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਵਾਗਤ ਕੀਤਾ ਅਤੇ ਕਵਿੱਤਰੀਆਂ, ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ। ਸ਼੍ਰੀਮਤੀ ਮੁਨੱਜ਼ਾ ਇਰਸ਼ਾਦ ਵੱਲੋਂ ਮਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੇ ਜੀਵਨ, ਉਨ੍ਹਾਂ ਦੀ ਲੇਖਣੀ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਬਹੁਤ ਹੀ ਭਾਵਪੂਰਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਸਿਰਫ਼ ਇੱਕ ਸ਼ਾਇਰਾ ਨਹੀਂ ਸਨ, ਸਗੋਂ ਉਹ ਨਾਰੀ ਚੇਤਨਾ ਅਤੇ ਆਜ਼ਾਦ ਖ਼ਿਆਲਾਂ ਦੀ ਇੱਕ ਮਿਸਾਲ ਆਵਾਜ਼ ਸਨ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਲੋਕ ਗਾਇਕਾ ਸ਼੍ਰੀਮਤੀ ਗਲੋਰੀ ਬਾਵਾ ਨੇ ਸ਼ਿਰਕਤ ਕੀਤੀ।ਉਨਾਂ ਨੇ ਆਪਣੇ ਲੋਕ ਗਾਇਕੀ ਨਾਲ ਸਮਾਗਮ ਵਿੱਚ ਰੰਗ ਬੰਨ੍ਹਿਆ ਤੇ ਮਿਰਜਾ ਗਾ ਕੇ ਸਾਰੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਸਾਹਿਤਕ ਦੇਣ ਨੂੰ ਯਾਦ ਕੀਤਾ ਅਤੇ ਸਾਵਣ ਦੇ ਮਹੀਨੇ ਦੀ ਸੱਭਿਆਚਾਰਕ ਮਹੱਤਤਾ ‘ਤੇ ਚਾਨਣਾ ਪਾਇਆ। ਸਮਾਗਮ ਦੌਰਾਨ ਸ਼੍ਰੀਮਤੀ ਅਰਵਿੰਦ ਭੁੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੀ ਸਾਹਿਤਕਾਰਾ ਸ਼੍ਰੀਮਤੀ ਅਰਤਿੰਦਰ ਸੰਧੂ ਵੱਲੋਂ ਕੀਤੀ ਗਈ। ਬੁਲਾਰਿਆਂ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਕਵੀ ਦਰਬਾਰ ਦੌਰਾਨ ਪੰਜਾਬ ਭਰ ਤੋਂ ਆਈਆਂ ਕਵਿੱਤਰੀਆਂ ਪ੍ਰੋਮਿਲਾ ਅਰੋੜਾ, ਨੀਤ ਨਰਿੰਦਰ, ਮੁਨੱਜ਼ਾ ਇਰਸ਼ਾਦ, ਕੁਲਵਿੰਦਰ ਕੰਵਲ, ਡਾ. ਜਸਦੀਪ ਕੌਰ, ਡਾ. ਨਵਰੂਪ, ਡਾ. ਸੰਦੀਪ ਕੌਰ, ਸ਼ੁਭਕਿਰਨ ਕੌਰ, ਕੰਵਲਪ੍ਰੀਤ ਕੌਰ, ਸਤਿੰਦਰਜੀਤ ਕੌਰ, ਪਰਜਿੰਦਰ ਕੌਰ, ਰਿਤੂ ਵਾਸੂਦੇਵ, ਬਬੀਤਾ ਚੌਹਾਨ ਨੇ  ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਸਮਾਗਮ ਵਿੱਚ ਸਮਾਂ ਬੰਨ੍ਹ ਦਿੱਤਾ। ਸਰੋਤਿਆਂ ਵੱਲੋਂ ਹਰ ਇੱਕ ਰਚਨਾ ਦਾ ਤਾੜੀਆਂ ਦੀ ਗੂੰਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੇ ਅੰਮ੍ਰਿਤਾ ਪ੍ਰੀਤਮ ਦੀਆਂ ਪ੍ਰਸਿੱਧ ਰਚਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਨਿਡਰ ਲੇਖਣੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਸਾਵਣ ਦੇ ਮਹੀਨੇ ਨੂੰ ਪੰਜਾਬੀ ਸੱਭਿਆਚਾਰ ਵਿੱਚ ਸਾਹਿਤਕ ਸਿਰਜਣਾਤਮਕਤਾ ਦਾ ਪ੍ਰਤੀਕ ਦੱਸਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਆਏ ਹੋਏ ਮਹਿਮਾਨਾ, ਕਵਿੱਤਰੀਆਂ, ਪ੍ਰਬੰਧਨ ਸਟਾਫ਼ ਅਤੇ ਵਿਸ਼ੇਸ਼ ਤੌਰ ਤੇ ਸਕੂਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਸਮਾਗਮ ਨੂੰ ਖਿੜੇ ਮੱਥੇ ਕਬੂਲਿਆ। ਸ਼੍ਰੀਮਤੀ ਪ੍ਰੀਤ ਖਿੰਡਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਿਕ ਸਮਾਗਮ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦੇ ਹਨ ਉਨਾਂ ਨੇ ਜ਼ਿਲ੍ਹਾ ਭਾਸ਼ਾ ਦਫਤਰ ਕਪੂਰਥਲਾ ਦੇ ਅਜਿਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜੀ ਲਈ ਇਸ ਤਰ੍ਹਾਂ ਦੇ ਸਾਹਿਤਿਕ ਸਮਾਗਮ ਦਾ ਹੋਣਾ ਲਾਜ਼ਮੀ ਹੈ ਉਹਨਾਂ ਨੇ ਗਲੋਰੀ ਬਾਬਾ ਜੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ।ਇਸ ਸਾਹਿਤਕ ਇਕੱਠ ਦਾ ਇੱਕ ਮੁੱਖ ਆਕਰਸ਼ਣ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਵਡਮੁੱਲੇ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਰਿਹਾ। ਸਕੂਲ ਦੇ ਵਿਦਿਆਰਥੀਆਂ, ਸਟਾਫ਼ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਇਸ ਪ੍ਰਦਰਸ਼ਨੀ ਵਿੱਚ ਗਹਿਰੀ ਦਿਲਚਸਪੀ ਦਿਖਾਈ ਅਤੇ ਪੁਸਤਕਾਂ ਖਰੀਦੀਆਂ।ਸਮਾਗਮ ਦੇ ਅਖੀਰ ਵਿੱਚ ਸ੍ਰੀਮਤੀ ਪ੍ਰੀਤ ਖਿੰਡਾ, ਡੀਨ ਆਫ਼ ਐਜੂਕੇਸ਼ਨ, ਲਿਟਲ ਏਂਜਲ ਪਬਲਿਕ ਸਕੂਲ ਕਪੂਰਥਲਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਅਜਿਹੇ ਸਾਹਿਤਕ ਸਮਾਗਮ ਕਰਵਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਉਪਰੰਤ ਸ਼੍ਰੀਮਤੀ ਜਸਪ੍ਰੀਤ ਕੌਰ, ਪ੍ਰਿੰਸੀਪਲ ਇੰਦਰਜੀਤ ਕੌਰ, ਅਤੇ ਸ੍ਰੀਮਤੀ ਪ੍ਰੀਤ ਖਿੰਡਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕਵਿੱਤਰੀਆਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ।
ਇਸ ਸਮਾਗਮ ਵਿੱਚ ਸ਼੍ਰੀਮਤੀ ਗਲੋਰੀ ਬਾਵਾ, ਸ਼੍ਰੀਮਤੀ ਅਰਵਿੰਦ ਭੁੱਲਰ, ਸ਼੍ਰੀਮਤੀ ਅਰਤਿੰਦਰ ਸੰਧੂ, ਪ੍ਰੋਮਿਲਾ ਅਰੋੜਾ, ਨੀਤ ਨਰਿੰਦਰ, ਮੁਨੱਜ਼ਾ ਇਰਸ਼ਾਦ, ਕੁਲਵਿੰਦਰ ਕੰਵਲ, ਡਾ. ਜਸਦੀਪ ਕੌਰ, ਡਾ. ਨਵਰੂਪ, ਡਾ. ਸੰਦੀਪ ਕੌਰ, ਸ਼ੁਭਕਿਰਨ ਕੌਰ, ਕੰਵਲਪ੍ਰੀਤ ਕੌਰ, ਸਤਿੰਦਰਜੀਤ ਕੌਰ, ਪਰਿੰਦਰ ਕੌਰ, ਰਿਤੂ ਵਾਸੂਦੇਵ, ਨਿਧੀ ਸ਼ਰਮਾ ਦੇ ਨਾਲ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਲਿਟਲ ਏਂਜਲ ਪਬਲਿਕ ਸਕੂਲ ਕਪੂਰਥਲਾ, ਸ੍ਰੀਮਤੀ ਪ੍ਰੀਤ ਖਿੰਡਾ, ਡੀਨ ਆਫ਼ ਐਜੂਕੇਸ਼ਨ, ਸਕੂਲ ਸਟਾਫ਼ ਦੇ ਨਾਲ ਮਨੀਸ਼ ਕੁਮਾਰ ਅਤੇ ਮਨਪ੍ਰੀਤ ਕੌਰ ਸ਼ਾਮਲ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *