“ਸਿਆਸੀਆ ਨੂੰ ਰਾਇ”
ਸੰਗਰਾਂਦਾਂ ਬਹੁਤ ਲੰਘੀਆਂ ਤੇ ਮੱਸਿਆ ਵੀ ਲੰਘੀਆਂ–
ਸੰਗਰਾਂਦਾਂ ਬਹੁਤ ਲੰਘੀਆਂ ਤੇ ਮੱਸਿਆ ਵੀ ਲੰਘੀਆਂ – –
ਪੁੰਨਿਆ ਵੀ ਜਾਣੀ ਏਦਾਂ ਲੰਘ ਜੀ ,
ਸਦਾ ਰਹਿਂਣੀਆਂ ਨਾ ਪਾਵਰਾਂ–
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਜੀ- ਸਦਾ ਰਹਿੰਦੀਆਂ ਨਾ ਪਾਵਰਾਂ।
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਨੀ-
ਸਦਾ ਰਹਿਣੀਆਂ ਨਾ ਪਾਵਰਾਂ – – –
1 ਤੇਰੀ ਇੱਕ ਕੁਰਸੀ ਨੇ ਕੀਤੇ ਬਹੁਤ ਕਾਰੇ ਹੈ।
ਉਹਨਾਂ ਦਾ ਕੀ ਦੋਸ਼ ਜਿਹੜੇ ਬਿਨਾਂ ਗੱਲੋਂ ਮਾਰੇ ਹੈ।।
ਕੱਢੀ ਦਿਲਾਂ ਵਿੱਚ ਈਰਖਾ ਦੀ ਕੰਧ ਜੀ—
ਸਦਾ ਰਹਿਣੀਆ ਨਾ ਪਾਵਰਾਂ–
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਜੀ, ਸਦਾ ਰਹਿੰਦੀਆ ਨਾ ਪਾਵਰਾਂ ,,
2 ਤਕੜੇ ਤੋ ਡਰੇਂ ਤੂੰ ਤਾਂ ਛੋਟਿਆਂ ਨੂੰ ਦੱਬਿਆ।
ਉਹਨੂੰ ਲੁੱਟ ਲੈਂਦਾ ਜਿੱਥੇ ਦਾਅ ਤੇਰਾ ਲੱਗਿਆ।।
ਤੇਰਾ ਲੋਕਾਂ ਨਾਲੋਂ ਵੱਖਰਾ ਹੈ ਢੰਗ ਜੀ–
ਸਦਾ ਰਹਿਣੀਆ ਨਾ ਪਾਵਰਾਂ–
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਜੀ, ਸਦਾ ਰਹਿੰਦੀਆਂ ਨਾ ਪਾਵਰਾਂ – –
3 ਲੋਕਾਂ ਨੂੰ ਬਚਾਉਣ ਵਾਲਾ ਕਰਦੇ ਨਾ ਹੱਲ ਜੀ।
ਮਾਰੂ ਹਥਿਆਰ ਸਾਰੀ ਖਾਤਮੇ ਦੀ ਗੱਲ ਜੀ।।
ਨੀਤੀ ਮਾਰਨੇ ਦੇ ਮਾੜੇ ਬਹੁਤ ਸੰਦ ਜੀ-
ਸਦਾ ਰਹਿਣੀਆਂ ਨਾ ਪਾਵਰਾਂ–
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਜੀ- ਸਦਾ ਰਹਿਣੀਆ ਨਾ ਪਾਵਰਾਂ–
4 ਬੰਬਾਂ ਤੋਂ ਕੀ ਲੈਣਾ ਕੋਈ ਰੀਤ ਐਸੀ ਪਾ ਦਿਓ।
ਲੋਕਾਂ ਦੀਆਂ ਸੇਹਤਾਂ ਤੇ ਸਹੂਲਤਾਂ ਤੇ ਲਾ ਦਿਓ।।
ਦੱਦਾਹੂਰੀਏ ਨੂੰ ਗੱਲ ਇਹ ਪਸੰਦ ਜੀ–
ਸਦਾ ਰਹਿਣੀਆਂ ਨਾ ਪਾਵਰਾਂ–
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਜੀ- ਸਦਾ ਰਹਿਣੀਆ ਨਾ ਪਾਵਰਾਂ – –
ਸੰਗਰਾਂਦਾਂ ਬਹੁਤ ਲੰਘੀਆਂ ਤੇ ਮੱਸਿਆ ਵੀ ਲੰਘੀਆਂ – –
ਪੁੰਨਿਆਂ ਵੀ ਜਾਣੀ ਏਦਾਂ ਲੰਘ ਜੀ – –
ਸਦਾ ਰਹਿਣੀਆਂ ਨਾ ਪਾਵਰਾਂ – –
ਤੇਰੀ ਕੁਰਸੀ ਕਰਾਵੇ ਥਾਂ ਥਾਂ ਜੰਗ ਜੀ-
ਸਦਾ ਰਹਿੰਦੀਆਂ ਨਾ ਪਾਵਰਾਂ – –
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556





