ਸਿੱਖਿਆ ਵਿਭਾਗ ਦੀਆਂ ਕਲਰਕਾਂ ਦੀਆਂ ਅਸਾਮੀਆਂ ਤੇ ਕਿਸੇ ਹੋਰ ਕੇਡਰ ਨੂੰ ਭਰਤੀ ਨਾ ਕੀਤਾ ਜਾਵੇ-ਡਿਗਰਾ,ਖੱਟੜਾ

Spread the love
 ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਨਾਲ ਕੀਤੀ ਮੀਟਿੰਗ
ਮਾਲੇਰਕੋਟਲਾ 27 ਜੂਨ (ਬੋਪਾਰਾਏ) ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੀ ਇਕ ਅਹਿਮ ਮੀਟਿੰਗ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਨਾਲ ਹੋਈ। ਮੀਟਿੰਗ ਵਿੱਚ ਮਨਿਸਟੀਰੀਅਲ ਕਾਡਰ  ਦੀਆਂ ਅਸਾਮੀਆਂ ਵਿਰੁੱਧ ਕਿਸੇ ਹੋਰ ਕੇਡਰ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਤਜਵੀਜ਼ ਰੱਦ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਜਥੇਬੰਦੀ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਧਿਆਨ ਵਿੱਚ  ਲਿਆਦਾ ਦਫਤਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਪਰਡੈਟ ਦੀਆਂ ਕਰੀਬ 10 ਸੀਨੀਅਰ ਸਹਾਇਕ ਦੀਆਂ ਕਰੀਬ 30 ਅਤੇ ਕਰੀਬ 550 ਕਲਰਕ ਦੀਆਂ ਪੋਸਟਾਂ ਵਿਰੁੱਧ ਕੁੱਝ ਦੁਸਰੇ  ਵੱਖ ਵੱਖ ਦਫ਼ਤਰਾਂ ਵਿਚ ਕੰਮ ਕਰਦੇ ਕਾਡਰ ਦੇ ਕਰਮਚਾਰੀਆ ਨੂੰ ਭਰਤੀ ਕਰਨ ਸਬੰਧੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਅਸੀਂ ਜਥੇਬੰਦੀ ਨੇ ਕਿਹਾ ਕਿ  ਮਨਿਸਟੀਰੀਅਲ ਕਾਡਰ ਦੀਆਂ ਅਸਾਮੀਆਂ ਵਿਰੁੱਧ ਕਿਸੇ ਹੋਰ ਕਾਡਰ ਦੀ ਭਰਤੀ ਨਾ ਕੀਤੀ ਜਾਵੇ ਅਤੇ ਸਾਡੇ ਕਾਡਰ ਦੀਆਂ ਅਸਾਮੀਆਂ ਨੂੰ ਖਤਮ ਨਾ ਕੀਤਾ ਜਾਵੇ। ਅਗਰ ਵਿਭਾਗ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਕਰਦੇ ਹੋਏ ਮਨਿਸਟੀਰੀਅਲ ਕਾਡਰ ਦੀਆਂ ਅਸਾਮੀਆਂ ਵਿਰੁੱਧ ਹੋਰ ਕਾਡਰ ਦੇ ਕਰਮਚਾਰੀਆਂ ਨੂੰ ਭਰਤੀ ਕੀਤਾ ਜਾਂਦਾ ਹੈ ਤਾਂ ਭਵਿੱਖ ਵਿੱਚ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇਸ੍ਰੀ ਸਰਬਜੀਤ ਸਿੰਘ ਡਿਗਰਾ, ਸੂਬਾ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਖੱਟੜਾ, ਸੂਬਾ ਜਨਰਲ ਸਕੱਤਰ ਸ੍ਰੀ ਸੰਜੀਵ ਕਾਲੜਾ ਸੂਬਾ ਚੇਅਰਮੈਨ, ਨਿਸ਼ਾਨ ਸਿੰਘ ਤਰਨ ਤਾਰਨ, ਆਦੇਸ਼ ਸਿੰਘ ਤਰਨ ਤਾਰਨ, ਵਰੁਣ ਕੁਮਾਰ ਐਮ ਡੀ ਫਿਰੋਜ਼ਪੁਰ, ਅਨਿਰੁੱਧ ਮੋਦਗਿੱਲ ਹੁਸ਼ਿਆਰਪੁਰ, ਬਿਕਰਮਜੀਤ ਸਿੰਘ ਹੁਸ਼ਿਆਰਪੁਰ, ਰਵਿੰਦਰ ਸ਼ਰਮਾ ਬਰਨਾਲਾ, ਗੁਰਪ੍ਰਤਾਪ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਅੰਮ੍ਰਿਤਸਰ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *