*ਸਿੱਖ ਆਗੂ ਭਾਈ ਜਸਵੰਤ ਸਿੰਘ ਖਾਲੜਾ ਵਾਂਗ ਕੌਮ ਪ੍ਰਤੀ ਤਿਆਗੀ ਹੋਣ ਇਹੋ ਭਾਈ ਖਾਲੜਾ ਨੂੰ ਅਸਲੀ ਸ਼ਰਧਾਂਜਲੀ ਹੋਏਗੀ: ਭਾਰਤੀ,ਪੋਹੀੜ*

Spread the love
ਰਾਏਕੋਟ, 11 ਜੁਲਾਈ (ਕੁਲਵਿੰਦਰ ਕੌਰ)  ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਅੱਜ ਦੀ ਪੀੜੀ ਬੇਸ਼ੱਕ ਫਿਲਮਾਂ ਰਾਹੀਂ ਦੇਖ ਰਹੀ ਹੈ ਲੇਕਿਨ ਉਹ ਪੀੜੀ ਵੀ ਅੱਜ ਸਾਡੇ ਵਿੱਚ ਮੌਜੂਦ ਹੈ ਜਿਸਨੇ ਇਹ ਸਭ ਕੁਝ ਅੱਖਾਂ ਸਾਹਮਣੇ ਦੇਖਿਆ ਤੇ ਹੰਡਾਇਆ। ਸਿੱਖਾਂ ਨੂੰ ਕਦੇ ਵੀ ਕੋਈ ਬਾਹਰੀ ਦੁਸ਼ਮਣ ਨੁਕਸਾਨ ਉਨ੍ਹਾਂ ਨਹੀਂ ਕਰ ਸਕਿਆ ਜਿੰਨਾ ਘਰ ਦੇ ਭੇਤੀਆਂ ਨੇ ਨੁਕਸਾਨ ਕੀਤਾ ਚਾਹੇ ਸੰਨ 1947,ਸੰਨ 1984 ਹੋਵੇ ਜਾਂ 1995 ਦਾ ਦੌਰ ਹੋਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤ ਸਿੰਘ ਭਾਰਤੀ ਆਗੂ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਪੰਥਕ ਆਗੂਆਂ ਨਾਲ ਮਿਲਣੀ ਦੌਰਾਨ ਆਖੇ। ਇਸ ਮੌਕੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸੀਨੀਅਰ ਆਗੂ ਬਲਵੀਰ ਸਿੰਘ ਪੋਹੀੜ ਅਤੇ ਨਿਹੰਗ ਸਿੰਘ ਬਾਬਾ ਮਨੋਹਰ ਸਿੰਘ ਰਾਏਕੋਟ ਦਿਹਾਤੀ ਪ੍ਰਧਾਨ ਲੁਧਿਆਣਾ ਤੇ ਹੋਰ ਪੰਥਕ ਸਾਥੀ ਵੀ ਮੌਜੂਦ ਸਨ। ਇਸ ਮੌਕੇ ਬਲਵੀਰ ਸਿੰਘ ਪੋਹੀੜ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਨਿੱਜ ਸਵਾਰਥਾਂ ਖਾਤਰ ਪੰਥ ਔਰ ਪੰਜਾਬ ਨਾਲ ਗਦਾਰੀ ਕਰਨ ਵਾਲੇ ਰਾਜਸੀ ਆਗੂਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜਿੰਨਾ ਦੀ ਗਦਾਰੀ ਕਰਕੇ ਪੰਜਾਬ ਨੂੰ ਹਮੇਸ਼ਾ ਹੀ ਔਖੇ ਦੌਰ ਤੋਂ ਲੰਘਣਾ ਪਿਆ।ਬਾਬਾ ਮਨੋਹਰ ਸਿੰਘ ਨੇ ਪੰਥਕ ਏਕਤਾ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗੁਰੂ ਸਾਹਿਬ ਦ ਪੰਥ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਭਾਵੇਂ ਕਿੰਨੇ ਹੀ ਲੋਕਾਂ ਨੇ ਪੰਥ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ। ਭਾਰਤੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਤੰਜ਼ ਕਸਤਿਆਂ ਕਿਹਾ ਕਿ ਪੰਥ ਦੀ ਰਾਜਨੀਤੀ ਰਾਹੀਂ ਸਿੱਖ ਸਿਰਮੌਰ ਸੰਸਥਾਵਾਂ ਤੇ ਕਬਜ਼ਾ ਕਰਨ ਵਾਲੀ ਅਕਾਲੀ ਦਲ ਬਾਦਲ ਨੇ ਆਰ.ਐਸ.ਐਸ. ਦੀ ਰਾਜਿਨੀਤਿਕ ਧਿਰ ਭਾਜਪਾ ਨਾਲ ਸਾਠਗੰਢ ਪਾ ਕੇ ਪੰਥ ਔਰ ਪੰਜਾਬ ਨੂੰ ਜੋ ਨੁਕਸਾਨ ਕੀਤਾ ਉਹ ਨੁਕਸਾਨ ਇਤਿਹਾਸ ਵਿੱਚ ਕਿਸੇ ਹੋਰ ਨੇ ਨਹੀਂ ਕੀਤਾ। ਭਾਰਤੀ ਨੇ ਕਿਹਾ ਸਿੱਖ ਆਗੂ ਨਿੱਜਤਾ ਤਿਆਗ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਾਂਗ ਕੌਮ ਪ੍ਰਤੀ ਤਿਆਗੀ ਅਤੇ ਇਮਾਨਦਾਰ ਹੋਣ ਉਹੀ ਭਾਈ ਖਾਲੜਾ ਨੂੰ ਅਸਲੀ ਸ਼ਰਧਾਂਜਲੀ ਹੋਏਗੀ। ਭਾਰਤੀ ਨੇ ਕਿਹਾ ਕਿ ਪੰਜਾਬ ਔਰ ਸਿੱਖਾਂ ਨਾਲ ਇਨਾ ਕੁਝ ਹੋਣ ਦੇ ਬਾਵਜੂਦ ਵਾਰ ਵਾਰ ਪੰਜਾਬ ਵਿੱਚ ਕਾਂਗਰਸ,ਭਾਜਪਾ ਤੇ ਆਮ ਆਦਮੀ ਪਾਰਟੀ ਵਰਗੀਆਂ ਦਿੱਲੀ ਤੋਂ ਚਲਦੀਆਂ ਮਨੂੰਵਾਦੀ ਪਾਰਟੀਆਂ ਦਾ ਸ਼ਾਸਨ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖ ਕਾਫੀ ਟੁਕੜਿਆਂ ਵਿੱਚ ਇੱਕ ਸਾਜਿਸ਼ ਤਹਿਤ ਵੰਡ ਦਿੱਤੇ ਗਏ ਹਨ ਜਿਸ ਦਾ ਸਿੱਧਾ ਫਾਇਦਾ ਸਿੱਖ ਵਿਰੋਧੀ ਮਨੂੰਵਾਦੀ ਪਾਰਟੀਆਂ ਨੂੰ ਹੋਇਆ ਹੈ। ਭਾਰਤੀ ਨੇ ਕਿਹਾ ਕਿ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦੀ ਤਰਜ਼ ਤੇ ਪੰਥਕ ਧਿਰਾਂ ਨਾਲ ਮਿਲ ਕੇ ਪੰਜਾਬ ਵਿੱਚ ਵੱਡੇ ਸਿਆਸੀ ਅਤੇ ਸਮਾਜਿਕ ਬਦਲਾਅ ਲਈ ਵੱਡੀ ਯੋਜਨਾ ਬਣਾਏਗੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *