ਸੁਖਮੰਦਰ ਸਿੰਘ ਬਰਗਾੜੀ ਦੇ ਬ੍ਰਹਮਲੀਨ ਹੋਣ ਤੇ ਪ੍ਰੇਰਨਾ ਦਿਵਸ ਸਮਾਗਮ ਕਰਵਾਇਆ

Spread the love
ਜੈਤੋ 10 ਅਗਸਤ (ਗੁਰਦੀਪ ਸਿੰਘ ਢਿੱਲੋਂ ): ਸੰਤ ਨਿਰੰਕਾਰੀ ਸਤਿਸੰਗ ਭਵਨ ਬਰਗਾੜੀ ਵਿਖੇ ਸੁਖਮੰਦਰ ਸਿੰਘ ਬਰਗਾੜੀ ਦੀ ਯਾਦ ਵਿੱਚ ਪ੍ਰੇਰਨਾ ਦਿਵਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਤਿਕਾਰਯੋਗ ਐੱਸ ਪੀ ਦੁੱਗਲ ਜੀ ਜ਼ੋਨਲ ਇੰਚਾਰਜ ਬਠਿੰਡਾ ਨੇ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਦਿੰਦੇ ਹੋਏ ਫਰਮਾਇਆ ਕਿ ਇਨਸਾਨੀ ਜੀਵਨ ਦਾ ਮੁੱਖ ਮੰਤਵ ਹੈ ਮੁਕਤੀ ਪ੍ਰਾਪਤ ਕਰਨਾ ਭਾਵ ਆਤਮਾ ਦਾ ਪਰਮਾਤਮਾ ਵਿੱਚ ਵਲੀਨ ਹੋ ਜਾਣਾ ਅਤੇ ਇਹ ਸਤਿਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਦਾ ਹੈ। ਉਹਨਾਂ ਨੇ ਧਾਰਮਿਕ ਵੇਦਾਂ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਰ ਗੁਰੂ ਪੀਰ,ਪੈਗੰਬਰ ਨੇ ਇਨਸਾਨ ਨੂੰ ਪ੍ਰਭੂ ਪਰਮਾਤਮਾ ਨਾਲ ਜੁੜਨ ਦਾ ਹੀ ਸੰਦੇਸ਼ ਦਿੱਤਾ ਹੈ ਤਾਂ ਜੋ ਇਨਸਾਨ ਇਨਸਾਨੀਅਤ ਦੇ ਗੁਣ ਧਾਰਨ ਕਰਕੇ ਦੂਜਿਆਂ ਲਈ ਮਾਰਗ ਦਰਸ਼ਕ ਬਣ ਸਕੇ। ਉਹਨਾਂ ਨੇ ਭਾਈ ਸਾਹਿਬ ਸੁਖਮੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹਨਾਂ ਨੇ ਜਿਉਂਦੇ-ਜੀ ਆਪਣੀ ਜ਼ਿੰਦਗੀ ਦੇ ਅਸਲ ਮਨੋਰਥ ਨੂੰ ਪੂਰਾ ਕੀਤਾ ਭਾਵ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਕੇ ਆਪਣੇ ਆਪ ਨੂੰ ਮੁਕਤ ਕੀਤਾ ਅਤੇ ਜਿੰਦਗੀ ਦੇ ਹਰ ਖੇਤਰ ਸਮਾਜਿਕ,ਆਰਥਿਕ ਅਤੇ ਅਧਿਆਤਮਕ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੋਹਿਆ ਅਤੇ ਸਮਾਜ ਅਤੇ ਇਲਾਕੇ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਖੂਬ ਨਾਮ ਰੋਸ਼ਨ ਕੀਤਾ। ਅੱਜ ਅਸੀਂ ਵੀ ਉਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਇਕੱਠੇ ਹੋਣੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਅਸਲ ਮਕਸਦ ਨੂੰ ਪੂਰਾ ਕਰ ਸਕਦੇ ਹਾਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਇੱਕ ਸੁੰਦਰ ਜੀਵਨ ਜੀਅ ਕੇ ਦੂਜਿਆਂ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰ ਸਕਦੇ ਹਾਂ ਜਿਸ ਤਰ੍ਹਾਂ ਭਾਈ ਸਾਹਿਬ ਸੁਖਮੰਦਰ ਸਿੰਘ ਜੀ ਨੇ ਕੀਤੀ। ਇਸ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਅਤੇ ਦੋਸਤ ਮਿੱਤਰਾਂ,ਰਿਸ਼ਤੇਦਾਰਾਂ ਦਾ ਭਾਰੀ ਇਕੱਠ ਮੌਜੂਦ ਸੀ ਵੱਖੋ ਵੱਖਰੇ ਬੁਲਾਰਿਆਂ ਨੇ ਆਪਣੇ ਸ਼ਰਧਾ ਦੇ ਭਾਵ ਉਹਨਾਂ ਦੇ ਪ੍ਰਤੀ ਪ੍ਰਗਟ ਕੀਤੇ ਇਸ ਮੌਕੇ ਬਰਗਾੜੀ ਦੇ ਆਸ ਪਾਸ ਦੇ ਇਲਾਕੇ ਦੇ ਬਹੁਤ ਸਾਰੇ ਸੰਯੋਜਕ ਅਤੇ ਮੁਖੀ ਸ਼ਾਮਿਲ ਸਨ। ਅੰਤ ਵਿੱਚ  ਜੋਨਲ ਇੰਚਾਰਜ ਐਨ. ਐਸ.ਗਿੱਲ ਫਿਰੋਜ਼ਪੁਰ ਜੋਨ ਅਤੇ ਸੁਰਿੰਦਰ ਅਰੋੜਾ ਸੰਯੋਜਕ ਕੋਟਕਪੂਰਾ ਅਤੇ ਮੁਖੀ ਸੋਹਣ ਸਿੰਘ ਬਰਗਾੜੀ ਨੇ ਆਈਆਂ ਹੋਈਆਂ ਸੰਗਤਾਂ, ਰਿਸ਼ਤੇਦਾਰ ਭੈਣ ਭਰਾਵਾਂ ਦਾ ਅਤੇ ਖਾਸ ਤੌਰ ਤੇ ਆਏ ਹੋਏ ਜੋਨਲ ਇੰਚਾਰਜ  ਐਸ.ਪੀ ਦੁੱਗਲ ਬਠਿੰਡਾ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *