ਸੁਰਿੰਦਰ ਕੁਮਾਰ ਗਿਰਧਰ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Spread the love
ਦੋਦਾ , 04 ਅਪ੍ਰੈਲ (ਲਖਵੀਰ ਸਿੰਘ ਧੂਲਕੋਟੀਆ)- ਰਮਨ ਗਿਰਧਰ ਦਸ਼ਮੇਸ਼ ਸਾਊਂਡ ਸਰਵਿਸ ਦੇ ਪਿਤਾ ਸਵ: ਸੁਰਿੰਦਰ ਗਿਰਧਰ ਪੁੱਤਰ ਸਵ: ਹਰੀ ਚੰਦ ਗਿਰਧਰ ਨਾਮਾਨਗਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਨਮਿਤ ਅੱਜ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ’ਚ ਵੱਖ ਵੱਖ ਪਾਰਟੀਆਂ ਦੇ ਆਗੂ ਸਮੇਤ ਇਲਾਕਾ ਵਾਸੀ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਇਸ ਮੌਕੇ ਗੁਰਚਰਨ ਸਿੰਘ ਸੰਧੂ ਸਾਬਕਾ ਡੀਟੀਓ ਸ੍ਰੀ ਮੁਕਤਸਰ ਸਾਹਿਬ, ਸੁਖਰਾਜ ਸਿੰਘ ਮੁੱਖ ਗਰੰਥੀ, ਸੁਰਿੰਦਰ ਖੇੜਾ ਨੇ ਸਵ: ਸੁਰਿੰਦਰ ਕੁਮਾਰ ਗਿਰਧਰ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਸ਼ੋਕ ਮਤੇ ਪੜ੍ਹੇ। ਉਨ੍ਹਾਂ ਦੱਸਿਆਂ ਕਿ ਗਿਰਧਰ ਪਰਿਵਾਰ ਸ਼ਹਿਰ ਦਾ ਇੱਕ ਨਾਮਵਰ ਪਰਿਵਾਰ ਹੈ। ਇਸ ਮੌਕੇ ਕੰਵਰਜੀਤ ਸਿੰਘ ਰੋਜੀ ਬਰਕੰਧੀ ਸਾਬਕਾ ਵਿਧਾਇਕ, ਜਗਜੀਤ ਸਿੰਘ ਹਨੀ ਫੱਤਣਵਾਲਾ, ਹਰਨਿਰਪਾਲ ਸਿੰਘ ਭਾਈ ਕੁਕੂ ਸਾਬਕਾ ਵਿਧਾਇਕ, ਰਣਜੀਤ ਸਿੰਘ ਢਿੱਲੋਂ ਸਟਾਫ਼ ਰਿਪੋਟਰ ਅਜੀਤ, ਪ੍ਰਧਾਨ ਸ਼ੰਮੀ ਤੇਰੀਆ, ਅਸ਼ੋਕ ਚੁੱਘ ਸਮਾਜਸੇਵੀ, ਗੋਰਾ ਪਠੇਲਾ ਆਗੂ ਬੀਜੇਪੀ, ਡਾ ਸਕਿੰਦਰ ਸਿੰਘ ਧੂਲਕੋਟ, ਸ਼ਮਸ਼ੇਰ ਸਿੰਘ ਲੁਹਾਰਾ ਰਿਟਾਂ: ਕਾਨੂੰਗੋ, ਖੁਸ਼ਵਿੰਦਰ ਸਿੰਘ ਭੁੱਲਰ, ਗੁਰਜੀਤ ਸਿੰਘ ਆਸਾਬੁੱਟਰ, ਲਾਡੀ ਬੱਤਰਾ ਐਮਸੀ, ਪੂਰਨ ਸਿੰਘ ਧੂਲਕੋਟ,ਰਣਜੀਤ ਸਿੰਘ ਅਹੂਜਾ ਰਿਸ਼ਤੇਦਾਰ ਤੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।
ਕੈਪਸਨ- ਸਵ: ਸੁਰਿੰਦਰ ਗਿਰਧਰ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ , ਸਰਧਾ ਦੇ ਫੁੱਲ ਭੇਟ ਕਰਦੇ ਬੁਲਾਰੇ, ਤੇ ਹਾਜ਼ਰ ਸੰਗਤ।

 

 

  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *