ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਚ ਵੱਡਾ ਮੁੱਦਾ ਚੁੱਕਿਆ ਆਮ ਲੋਕਾਂ ਨਾਲ ਜੁੜਿਆ ਹੋਇਆ

Spread the love
ਫੱਤੂਢੀਗਾ 8 ਅਗਸਤ ਕੁਲਵਿੰਦਰ ਸਿੰਘ ਪੰਜਾਬ ਦੇ ਜਿਮੀਂਦਾਰਾਂ ਅਤੇ ਆਮ ਲੋਕਾਂ ਦਾ ਇੱਕ ਬਹੁਤ ਵੱਡਾ ਮਸਲਾ ਅੱਜ ਵਿਧਾਨ ਸਭਾ ਵਿੱਚ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਇਸ ਦੇ ਪੱਕੇ ਹੱਲ ਦੀ ਮੰਗ ਕੀਤੀ । ਪਿੰਡਾਂ ਦੇ ਵਿੱਚ ਜ਼ਮੀਨਾਂ ਦੀ ਤਕਸੀਮ (ਵੰਡ) ਨਾ ਹੋਣ ਕਾਰਨ ਲੋਕਾਂ ਨੂੰ ਬੈਂਕ ਲੋਨ ਲੈਣ ਵਿੱਚ ਬੜੀ ਵੱਡੀ ਸਮੱਸਿਆ ਆ ਰਹੀ ਹੈ। ਮੈਂ ਮੰਗ ਕੀਤੀ ਹੈ ਕਿ ਰੈਵੀਨਿਊ ਵਿਭਾਗ ਵੱਲੋਂ ਇੱਕ ਸਟੈਂਡਰਡ ਓਪਰੇਟਿੰਗ ਗਾਈਡਲਾਈਨਜ਼ ਬਣਾ ਕੇ ਦਿੱਤੀ ਜਾਵੇ, ਤਾਂ ਜੋ ਜਿਹੜਾ ਵਿਅਕਤੀ ਜਿਸ ਖਾਸ ਖਸਰੇ ਜਾਂ ਨੰਬਰ ਵਿੱਚ ਬੈਠਾ ਹੈ, ਬੈਂਕਾਂ ਨੂੰ ਸੂਚਿਤ ਕਰਕੇ ਉਸ ਦਾ ਚਾਰਜ ਉਸੇ ਨੰਬਰ ‘ਤੇ ਲਗਾਇਆ ਜਾ ਸਕੇ।ਦੂਜਾ ਵੱਡਾ ਮਸਲਾ ਸ਼ਹਿਰੀਕਰਨ ਨਾਲ ਜੁੜਿਆ ਹੈ। ਸ਼ਹਿਰ ਅਤੇ ਇੰਡਸਟਰੀ ਵਧਣ ਕਾਰਨ ਅੱਜ ਇੱਕ-ਇੱਕ ਨੰਬਰ ਦੇ ਵਿੱਚ ਦੋ-ਦੋ ਸੌ ਲੋਕ ਬੈਠੇ ਹਨ। ਇਸ ਕਾਰਨ ਜੇਕਰ ਕਿਸੇ ਇੱਕ ਵਿਅਕਤੀ ਨੇ ਆਪਣੀ 25 ਰੁਪਏ ਦੀ ਫਰਦ ਲੈਣੀ ਹੋਵੇ, ਤਾਂ ਉਸ ਨੂੰ ਪੂਰੇ ਖਾਤੇ ਦੇ ਢਾਈ ਸੌ ਪੇਜ ਕਢਵਾਉਣੇ ਪੈਂਦੇ ਹਨ, ਜਿਸ ਨਾਲ ਲੋਕਾਂ ਦਾ ਪੰਜ ਹਜ਼ਾਰ ਰੁਪਿਆ ਫਰਦ ਲੈਣ ‘ਤੇ ਹੀ ਖ਼ਰਚ ਹੋ ਜਾਂਦਾ ਹੈ। ਮੈਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਚੰਡੀਗੜ੍ਹ ਦੇ ਕੋਠੀ ਨੰਬਰ ਸਿਸਟਮ ਵਾਂਗ ਅਜਿਹੇ ਨੰਬਰਾਂ ਨੂੰ ਵੀ ਵੱਖਰੇ ਸਬ-ਨੰਬਰ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਇਸ ਵੱਡੀ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਮਾਲ ਵਿਭਾਗ ਵੱਲੋਂ ਤੁਰੰਤ ਇੱਕ ਯੋਗ ਐਸ.ਓ.ਪੀ. ਜਾਰੀ ਕੀਤੀ ਜਾਣੀ ਚਾਹੀਦੀ ਹੈ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *