ਤਪਾ ਮੰਡੀ 24 ਜੁਲਾਈ (ਗੋਲਡੀ ਵਿਆਸ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਪੁਲਿਸ ਦੇ ਡੰਡੇ ਨਾਲ ਦਵਾਉਣਾ ਚਾਹੁੰਦੀ ਹੈ ਜਿਸ ਕਰਕੇ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਤੋਂ ਟਿਕਟ ਦੇ ਦਾਅਵੇਦਾਰ ਰਾਜਵਿੰਦਰ ਸਿੰਘ ਸ਼ੀਤਲ ਨੇ ਕਿਹਾ ਕਿ ਪਿਛਲੇ ਦਿਨੀ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਅੰਨੇਵਾਹ ਕੀਤੇ ਲਾਠੀ ਚਾਰਜ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ । ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕ ਸ਼ਾਂਤਮਈ ਹੜਤਾਲ ਬੈਠੇ ਸਨ , ਪ੍ਰਸ਼ਾਸਨ ਵੱਲੋਂ ਨਿਜੀ ਵਿਅਕਤੀਆਂ ਤੋਂ ਸ਼ਹਿਰ ਅੰਦਰੋਂ ਕੂੜਾ ਚੁਕਵਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਫਾਈ ਸੇਵਕਾਂ ਤੇ ਅੰਨੇਵਾਹ ਲਾਠੀ ਚਾਰਜ ਕਰ ਦਿੱਤਾ ਗਿਆ ਜਿਸ ਵਿੱਚ ਮਹਿਲਾ ਸਫਾਈ ਸੇਵਕ ਅਤੇ ਮਰਦ ਸਫਾਈ ਸੇਵਕ ਬੁਰੀ ਹਾਲਤ ਵਿੱਚ ਜਖਮੀ ਹੋ ਗਏ ਸਨ,ਜੋਂ ਕਿ ਹਸਪਤਾਲ ਵਿਖੇ ਜੇਰੇ ਇਲਾਜ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਕਿਉਂਕਿ ਅਗਰ ਸਰਕਾਰ ਦੇ ਖਿਲਾਫ ਕੋਈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦਾ ਹੈ ਤਾਂ ਉਹਨਾਂ ਦਾ ਸੰਘਰਸ਼ ਪੁਲਿਸ ਦੀ ਮਦਦ ਨਾਲ ਦਬਾਇਆ ਜਾਂਦਾ ਹੈ । ਉਹਨਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ ਜਿਸ ਕਰਕੇ ਹਰ ਵਰਗ ਦੇ ਲੋਕਾਂ ਨੂੰ ਲੋਕ ਭਲਾਈ ਸਕੀਮ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ.ਹਰਿੰਦਰ ਸ਼ਹਿਰੀ ਪ੍ਰਧਾਨ ਤਪਾ,ਮੌਜੀ ਪੂਨੀਆ,ਰਣਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ,ਜਗਦੇਵ ਸਿੰਘ ਜ਼ਿਲ੍ਹਾ ਜਨਰਲ ਸਕੱਤਰ,ਕੌਰ ਸਿੰਘ,ਕਰਨ ਮਿੱਤਲ,ਦਵਿੰਦਰ ਸਿੰਘ ਭੰਗੂ, ਮਨਿੰਦਰ ਸਿੰਘ ਭੰਗੂ ਆਦਿ ਹਾਜ਼ਰ ਸਨ।






