ਸੇਵਾ ਨਾਲ ਮਹਿਕਿਆ ਬਿਰਧ ਆਸ਼ਰਮ ਜੈਤੋ  ਲਾਇਨ ਕਲੱਬ ਨੇ ਵੰਡਿਆ ਪਿਆਰ ਦਾ ਪ੍ਰਸ਼ਾਦ : ਪ੍ਰਦੀਪ ਸਿੰਗਲਾ 

Spread the love
ਜੈਤੋ, 10 ਜੁਲਾਈ (ਮਨਜੀਤ ਢੱਲਾ) : ਗੰਲਾਇਨ ਕਲੱਬ ਜੈਤੋ ਗਸਰ ਵੱਲੋਂ ਕਲੱਬ ਦੇ ਜੌਇੰਟ ਸੈਕਟਰੀ ਐਮ.ਜੇ.ਐਫ. ਲਾਇਨ ਆਸ਼ੂ ਮਿੱਤਲ ਦੇ ਜਨਮਦਿਨ ਮੌਕੇ ਬਿਰਧ ਆਸ਼ਰਮ “ਖੁਸ਼ੀਆਂ ਦਾ ਵੇਹੜਾ”, ਜੈਤੋ ਵਿਖੇ ਭੋਜਨ ਸੇਵਾ ਦਾ ਪ੍ਰੋਜੈਕਟ ਕਰਵਾਇਆ ਗਿਆ। ਇਹ ਸੇਵਾ ਕਾਰਜ ਕਲੱਬ ਦੇ ਪ੍ਰਧਾਨ ਐਮ.ਜੇ.ਐਫ. ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਮੰਨੂੰ ਗੋਇਲ ਦੀ ਅਗਵਾਈ ਹੇਠ ਸੰਪੰਨ ਹੋਇਆ।ਇਸ ਮੌਕੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਹਰ ਇਨਸਾਨ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲਾਇਨ ਕਲੱਬ ਜੈਤੋ ਗੰਗਸਰ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਪ੍ਰੋਜੈਕਟ ਨਿਰੰਤਰ ਕਰਦਾ ਰਹੇਗਾ। ਕਲੱਬ ਦੇ ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂ” ਅਤੇ ਆਈ ਕੈਂਪ ਚੇਅਰਮੈਨ ਨਰੇਸ਼ ਮਿੱਤਲ ਨੇ ਦੱਸਿਆ ਕਿ ਸੇਵਾ ਕਾਰਜ ਵਿੱਚ ਕੈਸ਼ੀਅਰ ਜੀਵਨ ਗਰਗ, ਭੂਸ਼ਣ ਰੋਮਾਣਾ, ਪ੍ਰਦੀਪ ਗਰਗ, ਰਮਨ ਸਿੰਗਲਾ, ਹੈਪੀ ਸਿੰਘ ਅਤੇ ਬਿਰਧ ਆਸ਼ਰਮ “ਖੁਸ਼ੀਆਂ ਦਾ ਵੇਹੜਾ” ਦੇ ਸੰਚਾਲਕ ਕੁੱਕੂ ਕੋਚਰ ਨੇ ਵੀ ਸਰਗਰਮ ਯੋਗਦਾਨ ਪਾਇਆ। ਸਮਾਗਮ ਦੌਰਾਨ ਆਸ਼ਰਮ ਦੇ ਬਜ਼ੁਰਗਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਭੋਜਨ ਪਰੋਸਿਆ ਗਿਆ। ਬਜ਼ੁਰਗਾਂ ਨੇ ਲਾਇਨ ਕਲੱਬ ਜੈਤੋ ਗੰਗਸਰ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾਵਾਂ ਸਮਾਜ ਵਿੱਚ ਆਪਸੀ ਪਿਆਰ, ਸਤਿਕਾਰ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *