ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤੀਸਰੇ ਦਿਨ ’ਚ ਸ਼ਾਮਿਲ, ਸ਼ਹਿਰ ’ਚ ਗੰਦਗੀ ਦੇ ਲੱਗੇ ਢੇਰ-ਮਾਨਸੂਨ ਦੇ ਚੱਲਦਿਆ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੇ ਹਲਾਤ ਸਫਾਈ ਪੱਖੋਂ ਹੋਰ ਵੀ ਵਿਗੜ ਸਕਦੇ ਹਨ-

Spread the love

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਮਨਜੀਤ ਸਿੱਧੂ)- ਮੁਕਤਸਰ ਵਿੱਚ ਸਫ਼ਾਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਪੂਰੇ ਸ਼ਹਿਰ ’ਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ। ਨਗਰ ਕੌਂਸਲ ਦੇ ਕਰੀਬ 200 ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਕੰਮ ਤੋਂ ਦੂਰ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਹੜਤਾਲ ਕਾਰਨ ਸ਼ਹਿਰ ਦੇ ਸਾਰੇ 31 ਵਾਰਡਾਂ ’ਚ ਨਾ ਤਾਂ ਡੋਰ-ਟੂ-ਡੋਰ ਕੂੜਾ ਚੁੱਕਿਆ ਜਾ ਰਿਹਾ ਹੈ ਅਤੇ ਨਾ ਹੀ ਡੰਪਾਂ ਤੇ ਸੜਕਾਂ ਤੋਂ ਕੂੜਾ ਹਟਾਇਆ ਜਾ ਰਿਹਾ ਹੈ। ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਸ਼ੇਰ ਸਿੰਘ ਚੌਕ ’ਚ ਬਣਿਆ ਮੁੱਖ ਕੂੜਾ ਡੰਪ ਪੂਰੀ ਤਰ੍ਹਾਂ ਭਰ ਚੁੱਕਾ ਹੈ। ਕੂੜਾ ਹੁਣ ਸੜਕ ਤੱਕ ਫੈਲ ਕੇ ਬਿਖਰ ਰਿਹਾ ਹੈ। ਪੁਰਾਣੀ ਮੰਡੀ ਨੇੜੇ ਸਥਿਤ ਡੰਪ ਦੀ ਵੀ ਇਹੀ ਸਥਿਤੀ ਹੈ। ਰੇਲਵੇ ਰੋਡ, ਗੋਨਿਆਣਾ ਰੋਡ, ਅਬੋਹਰ ਰੋਡ, ਜਲਾਲਾਬਾਦ ਰੋਡ ਸਮੇਤ ਸ਼ਹਿਰ ਦੀਆਂ ਕਈ ਗਲੀਆਂ ਅਤੇ ਮੁਹੱਲਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਨਗਰ ਕੌਂਸਲ ਵਿੱਚੋਂ ਰੋਜ਼ਾਨਾ ਕਰੀਬ 20-22 ਟਨ ਕੂੜਾ ਨਿਕਲਦਾ ਹੈ। ਦੋ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਇਹ ਸਾਰਾ ਕੂੜਾ ਸੜਕਾਂ ਅਤੇ ਗਲੀਆਂ ਵਿੱਚ ਜਮ੍ਹਾ ਹੋ ਗਿਆ ਹੈ। ਗਰਮੀ ਦੇ ਮੌਸਮ ਵਿੱਚ ਬਦਬੂ ਅਤੇ ਮੱਛਰਾਂ ਦੀ ਸਮੱਸਿਆ ਵੀ ਵਧਣ ਲੱਗੀ ਹੈ। ਇੱਕ ਪਾਸੇ ਕਰਮਚਾਰੀਆਂ ਦਾ ਸੰਘਰਸ਼ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਵਧਦੀ ਗੰਦਗੀ ਨੇ ਪ੍ਰਸ਼ਾਸਨ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਜੇਕਰ ਜਲਦ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ, ਕਿਉਂਕਿ ਮਾਨਸੂਨ ਦੇ ਚੱਲਦਿਆ ਬਾਰਿਸ਼ਾਂ ਦੇ ਨਾਲ ਸ਼ਹਿਰ ਹਾਲੋ ਬੇਹਾਲ ਹੋਣ ਵਾਲਾ ਹੈ। -ਲੋਕ ਬੋਲੇ, ਪਹਿਲਾਂ ਹੀ ਜੂਝ ਰਹੇ ਹਾਂ ਸੀਵਰੇਜ ਦੀ ਸਮੱਸਿਆ ਨਾਲ ਸ਼ਹਿਰ ਵਾਸੀ ਹਰਪ੍ਰੀਤ ਸਿੰਘ, ਗੁਰਮਾਨ ਸਿੰਘ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਗਰਮੀ ’ਚ ਫੈਲੀ ਗੰਦਗੀ ਕਾਰਨ ਜਿਊਣਾ ਮੁਸ਼ਕਿਲ ਹੋ ਗਿਆ ਹੈ। ਪਹਿਲਾਂ ਹੀ ਕਈ ਗਲੀਆਂ ’ਚ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ। ਹੁਣ ਸਫ਼ਾਈ ਵਿਵਸਥਾ ਵੀ ਠੱਪ ਹੋ ਜਾਣ ਕਾਰਨ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਘਰਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਕਈ ਲੋਕ ਮਜਬੂਰੀ ’ਚ ਕੂੜਾ ਸੜਕ ਕਿਨਾਰੇ ਸੁੱਟਣ ਲਈ ਮਜਬੂਰ ਹਨ। -ਕਰਮਚਾਰੀਆਂ ਦਾ ਰੁਖ਼ ਸਖ਼ਤ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋਰ ਸਹੂਲਤਾਂ ਨਾਲ ਜੁੜੇ ਮੁੱਦੇ ਸਰਕਾਰ ਕੋਲ ਪੈਂਡਿੰਗ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਠੋਸ ਫ਼ੈਸਲਾ ਨਹੀਂ ਲੈਂਦੀ, ਹੜਤਾਲ ਜਾਰੀ ਰਹੇਗੀ।

  • Related Posts

    ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਕਰਵਾਇਆ ਗਿਆ ਤਰੰਨੁਮ ਕਵੀ ਦਰਬਾਰ ‘ਆਵਾਜ਼-ਏ-ਕਲਮ’

    Spread the love

    Spread the loveਕਪੂਰਥਲਾ, 10 ਜੁਲਾਈ (ਕੌੜਾ )- ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਅਤੇ ਅਦਬੀ ਸਾਂਝ ਕਪੂਰਥਲਾ ਵੱਲੋਂ ਤਰੰਨੁਮ ਕਵੀ ਦਰਬਾਰ ‘ਆਵਾਜ਼-ਏ-ਕਲਮ’ ਦਾ ਆਯੋਜਨ ਕੀਤਾ ਗਿਆ। ਇਹ ਸਾਹਿਤਕ ਸਮਾਗਮ ਮਿਤੀ 10 ਜੁਲਾਈ…

    ਸਮਾਜ ਸੇਵੀ ਡਾ. ਸ਼ੰਕਰ ਦਾ ਜਨਮ ਦਿਨ ਬਰਨਾਲਾ ਵਿੱਚ ਬਣਿਆ ਲੋਕ ਉਤਸਵ

    Spread the love

    Spread the love ਬਰਨਾਲਾ 11 ਜੁਲਾਈ 2026 — ਬਲਵੰਤ ਸਿੰਘ ਸਿੱਧੂ 11 ਜੁਲਾਈ: ਜ਼ਿਲ੍ਹਾ ਬਰਨਾਲਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਅੰਬਾਲਾ ਹਸਪਤਾਲ ਨਾਲ ਜੁੜੇ ਡਾ. ਸ਼ੰਕਰ ਧਨੌਲਾ ਜੀ ਦਾ ਜਨਮ…

    Leave a Reply

    Your email address will not be published. Required fields are marked *