ਸੰਤ ਬਾਬਾ ਪੰਜਾਬ ਸਿੰਘ ਸਕੂਲ ਦੇ ਦੋ ਵਿਦਿਆਰਥੀਆਂ ਦੀ ਖੇਡਾਂ ਵਿੱਚ ਰਾਜ ਪੱਧਰੀ ਹੋਈ ਚੋਣ , ਚੇਅਰਮੈਨ ਬਾਬਾ ਬੂਟਾ ਸਿੰਘ ਨੇ ਦਿੱਤੀ ਵਿਦਿਆਰਥੀਆਂ ਨੂੰ ਵਧਾਈ,                                         

Spread the love
ਤਪਾ ਮੰਡੀ 31 ਅਗਸਤ (ਗੋਲਡੀ ਵਿਆਸ) ਜਿਲਾ ਪੱਧਰੀ ਦੀਆਂ ਹੋ ਰਹੀਆਂ ਖੇਡਾਂ ਦੇ ਵਿੱਚ ਸੰਤ ਬਾਬਾ ਪੰਜਾਬ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਾਜੀ ਮਾਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਇਸੇ ਲੜੀ ਤਹਿਤ ਜਿ਼ਲ੍ਹਾ ਪੱਧਰੀ ਅੰਡਰ 14 ਰੱਸਾ ਕੱਸੀ ਦੇ ਹੋਏ ਮੁਕਾਬਲਿਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਾਜੋਕੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਦੂਜਾ ਸਥਾਨ ਪ੍ਰਾਪਤ ਕਰਕੇ ਬਾਜੀ ਮਾਰੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸਕੂਲ ਦੇ ਦੋ ਵਿਦਿਆਰਥੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਹਨ। ਜਿਨਾਂ ਨੂੰ ਸਕੂਲ ਦੇ ਚੇਅਰਮੈਨ ਅਤੇ ਸੰਤ ਬਾਬਾ ਪੰਜਾਬ ਸਿੰਘ ਅਸਥਾਨ ਦੇ ਮੁਖ ਸੇਵਾਦਾਰ ਬਾਬਾ ਬੂਟਾ ਸਿੰਘ ਤੇ ਸਮੂਹ ਸਟਾਫ ਵੱਲੋਂ ਮੁਬਾਰਕਬਾਦ ਦਿੰਦਿਆਂ ਹੋਇਆਂ ਵਿਦਿਆਰਥੀਆਂ ਦੇ ਉਜਬਲ ਭਵਿੱਖ ਦੀ ਕਾਮਨਾ ਕੀਤੀ ਗਈ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ । ਉਹਨਾਂ ਕਿਹਾ ਕਿ ਇਸ ਦਾ ਸਿਹਰਾ ਮਿਹਨਤੀ ਸਟਾਫ ਨੂੰ ਜਾਂਦਾ ਹੈ । ਇਸ ਮੌਕੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *