ਸੰਤ ਸਮਾਜ ਦੀ ਭਲਾਈ ਚਾਹੁੰਦੇ ਹੋ ਤਾਂ ਸੰਤਾਂ ਦਾ ਸਤਿਕਾਰ ਕਰੋ : ਸਵਾਮੀ ਕ੍ਰਿਸ਼ਨਾ ਨੰਦ, ਸੱਤਲੋਕ ਧਾਮ ਰੱਤੇਵਾਲ ਵਿਖੇ ਪੂਰਨਮਾਸ਼ੀ ਤੇ ਭਾਰੀ ਮੇਲਾ

Spread the love
ਬਲਾਚੌਰ , 26 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸੱਤਲੋਕ ਧਾਮ ਕੁਟੀਆ ਸਵਾਮੀ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ, ਰੱਤੇਵਾਲ ਵਿਖੇ ਅੱਜ ਪੂਰਨਮਾਸ਼ੀ ਤੇ ਭਾਰੀ ਮੇਲਾ ਲਗਾਇਆ ਗਿਆ। ਅਸਥਾਨ ਦੇ ਗੱਦੀ ਨਸ਼ੀਨ ਸਵਾਮੀ ਕ੍ਰਿਸ਼ਨਾ ਨੰਦ ਜੀ ਅਤੇ ਮੁੱਖ ਪ੍ਰਬੰਧਕ ਵਾਸਦੇਵ ਭੂੰਬਲਾ ਦੀ ਦੇਖ-ਰੇਖ ਹੇਠ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਰੱਖ ਕੇ ਅੱਜ ਭੋਗ ਪਾਏ ਗਏ।ਇਸ ਮੌਕੇ ਸਵਾਮੀ ਰਾਮ ਤੀਰਥ ਜੀ ਮਹਾਰਾਜ, ਗਊਸ਼ਾਲਾ ਮਣਸੇਵਾਲ ਅਤੇ ਸਵਾਮੀ ਰਾਮਾਨੰਦ ਜੀ, ਨਵਾਂਸ਼ਹਿਰ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਵੀ ਹਾਜ਼ਰੀ ਲਗਵਾਈ।ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਵਾਮੀ ਕ੍ਰਿਸ਼ਨਾ ਨੰਦ ਜੀ ਨੇ ਕਿਹਾ ਕਿ ਸੰਤ ਸਮਾਜ ਦਾ ਮਾਰਗ ਦਰਸ਼ਨ ਕਰਦੇ ਹਨ। ਸਵਾਮੀ ਗੰਗਾ ਨੰਦ ਜੀ ਇੱਕ ਤਿਆਗ ਮੂਰਤੀ ਦੇ ਰੂਪ ਵਜੋਂ ਜਾਣੇ ਜਾਂਦੇ ਹਨ, ਗਊ-ਗਰੀਬ ਦੀ ਰੱਖਿਆ ਕਰਨਾ ਉਹ ਸਾਰਿਆਂ ਦਾ ਮੁੱਖ ਉਦੇਸ਼ ਸਮਝਦੇ ਸਨ।ਸਵਾਮੀ ਰਾਮ ਤੀਰਥ ਜੀ ਨੇ ਕਿਹਾ ਕਿ ਸਵਾਮੀ ਗੰਗਾ ਨੰਦ ਜੀ ਦੇ ਅਨੇਕਾਂ ਚਮਤਕਾਰ ਉਨ੍ਹਾਂ ਦੇ ਚਹੇਤਿਆਂ ਨੇ ਦੇਖੇ ਹਨ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ਤੇ ਹਰ ਸਮੇਂ ਯਾਦ ਕੀਤਾ ਜਾਂਦਾ ਹੈ। ਸਵਾਮੀ ਰਾਮਾਨੰਦ ਜੀ ਨੇ ਵੀ ਨੌਜਵਾਨਾਂ ਨੂੰ ਨਸ਼ੇ ਛੱਡ, ਮਾਪਿਆਂ ਦੀ ਸੇਵਾ ਕਰਕੇ ਚੰਗੇ ਕੰਮ ਕਰਨ ਅਤੇ ਗੁਰੂ ਜਣਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ।ਇਸ ਮੌਕੇ ਸੰਤ-ਮਹਾਂਪੁਰਸ਼ਾਂ, ਬੁੱਧੀਜੀਵੀਆਂ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸੁਖਦੇਵ ਖੇਪੜ, ਵਾਸਦੇਵ ਖੇਪੜ, ਓਮ ਪ੍ਰਕਾਸ਼ ਚੇਚੀ, ਸੇਠੀ ਉਧਨੋਵਾਲ , ਲਾਲ ਚੰਦ ਨੰਦ ਆਦੋਆਣਾ, ਜਗਨ ਨਾਥ, ਨਸੀਬ ਚੰਦ, ਦੁਰਗੇਸ਼ ਜੰਡੀ ਸਣੇ ਇਲਾਕੇ ਦੇ ਪੰਚ, ਸਰਪੰਚ, ਨੰਬਰਦਾਰ ਆਦਿ ਵੀ ਹਾਜ਼ਰ ਸਨ।
  • Related Posts

    19 ਬਿਜਲੀ ਖਪਤਕਾਰਾਂ ਨਾਲ ਰੀਡਿੰਗ ਜਰੀਏ ਸੈਟਿੰਗ ਕਰਨ ਵਾਲੇ 4 ਮੀਟਰ ਰੀਡਰ ਸਮੇਤ ਕੁੱਲ 8 ਮੀਟਰ ਰੀਡਰ ਅਤੇ ਸੁਪਰਵਾਈਜ਼ਰ ਨੂੰ ਨੋਕਰੀ ਤੋ ਕੱਢਿਆ ਗਿਆ।

    Spread the love

    Spread the loveਫ਼ਿਰੋਜ਼ਪੁਰ 26 ਸਤੰਬਰ (ਅਸ਼ੋਕ ਭਾਰਦਵਾਜ)=ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਘਰੇਲੂ ਅਤੇ ਵਪਾਰਕ ਕੁਨੈਕਸ਼ਨਾਂ ਦੀ ਬਿਲਿੰਗ ਵਿੱਚ ਹੇਰਾਫੇਰੀ ਅਤੇ ਰਿਸ਼ਵਤਖ਼ੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ…

    ਭਾਜਪਾ ਵੱਲੋ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਪਹੁੰਚੇਗੀ ਮਮਦੋਟ।

    Spread the love

    Spread the loveਮਮਦੋਟ 26 ਸਤੰਬਰ (ਸ਼ਰਮਾਂ) ਸੂਬੇ ਅੰਦਰ ਪਿਛਲੇ ਲੰਬੇ ਸਮੇ ਤੋ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਭਾਜਪਾ ਵੱਲੋ ਸ਼ੁਰੂ…

    Leave a Reply

    Your email address will not be published. Required fields are marked *