ਸੰਯੁਕਤ ਕਿਸਾਨ ਮੋਰਚੇ ਵੱਲੋ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਖੇ ਲਗਾਇਆ ਧਰਨਾ–

Spread the love
ਬਾਘਾ ਪੁਰਾਣਾ, 10 ਅਗਸਤ ( ਪ ਪ)–ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕਾਲ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਮੋਗਾ ਜਿਲੇ ਦੀਆਂ ਜਥੇਬੰਦੀਆਂ ਵੱਲੋਂ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਦੇ ਦਫਤਰ ਸਾਹਮਣੇ ਧਰਨਾ ਲਾਇਆ ਗਿਆ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਜਸਵਿੰਦਰ ਸਿੰਘ ਕਾਲੇਕੇ ਜਿਲਾ ਪ੍ਰਧਾਨ ਬੀ ਕੇ ਯੂ ਡਕੌਂਦਾ,ਕਸ਼ਮੀਰਾ ਸਿੰਘ ਭੇਖਾ ਕ੍ਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ, ਨਿਰਮਲ ਸਿੰਘ ਬੀ ਕੇ ਯੂ ਲੱਖੋਵਾਲ, ਮੁਕੰਦ ਕਮਲ ਬਾਘਾ ਪੁਰਾਣਾ, ਦਵਿੰਦਰ ਸਿੰਘ ਸਮਾਲਸਰ, ਪ੍ਰਿੰਸੀਪਲ ਰਣਧੀਰ ਸਿੰਘ, ਹਰਭਜਨ ਗਿਰ ਘੋਲੀਆ, ਮਲਕੀਤ ਸਿੰਘ ਢਿੱਲੋਂ ਮੇਜਰ ਸਿੰਘ ਕਾਲੇਕੇ ਕਿਸਾਨ ਮਜ਼ਦੂਰ ਆਗੂ,ਗੁਰਮੀਤ ਸਿੰਘ ਵਾਂਦਰ ਕੁੱਲ ਹਿੰਦ ਕਿਸਾਨ ਸਭਾ, ਮਲਕੀਤ ਕੌਰ ਨੱਥੂਵਾਲਾ ਨੇ ਹਿੱਸਾ ਲਿਆ। ਅੱਜ ਦਾ ਇਹ ਧਰਨਾ ਅੰਗਰੇਜ਼ੋ ਭਾਰਤ ਛੱਡੋ ਦੀ 84ਵੀਂ ਵਰੇਗੰਡ ਨੂੰ ਸਮਰਪਿਤ ਹੈ ਤੇ ਅੱਜ ਦਾ ਇਹ ਨਾਰਾ “ਕਾਰਪੋਰੇਟ ਭਜਾਓ ਦੇਸ਼ ਬਚਾਓ” ਹੈ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਹਰਮੇਲ ਸਿੰਘ ਘਾਲੀ ਸਮਾਲਸਰ ,ਬੀ ਕੇ ਯੂ ਲੱਖੋਵਾਲ ਦੇ ਆਗੂ ਗੁਰਦੇਵ ਸਿੰਘ ਬਾਘਾ ਪੁਰਾਣਾ,ਬੀ ਕੇ ਯੂ ਕ੍ਰਾਂਤੀਕਾਰੀ ਦੇ ਕਸ਼ਮੀਰ ਸਿੰਘ ਭੇਖਾ, ਬੀ ਕੇ ਯੂ ਡਕੌਂਦਾ ਦੇ ਜਸਵਿੰਦਰ ਸਿੰਘ ਕਾਲੇਕੇ, ਕੁੱਲ ਹਿੰਦ ਕਿਸਾਨ ਸਭਾ ਦੇ ਗੁਰਮੀਤ ਸਿੰਘ ਵਾਂਦਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਟਰੰਪ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਹੁਣ ਇਹ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ ਪਹਿਲਾਂ ਵੀ ਇਸ ਸਰਕਾਰ ਨੇ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮੁੱਚੇ ਕੀਤੇ ਹਨ ਜੇਕਰ ਭਾਰਤ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰ ਲੈਂਦਾ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਤੇ ਡਾਇਰੀ ਫਾਰਮਿੰਗ ਦਾ ਧੰਦਾ ਚੌਪਟ ਹੋ ਜਾਵੇਗਾ ਇਸ ਨਾਲ ਉਦਯੋਗਾਂ ਤੇ ਵੀ ਮਾੜਾ ਅਸਰ ਪਵੇਗਾ ਇਸ ਕਰਕੇ ਕਿਸਾਨਾਂ ਦੀ ਮੰਗ ਹੈ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਖਤਮ ਕੀਤਾ ਜਾਵੇ ਤੇ ਹੋਰ ਦੇਸ਼ਾਂ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਵੀ ਰੱਦ ਕੀਤੇ ਜਾਣ ਕਿਸੇ ਵੀ ਖੇਤੀਬਾੜੀ ਉਪਜ ਨੂੰ ਬਿਨਾਂ ਕਿਸੇ ਰੋਕ ਦੇ ਦੇਸ਼ ਵਿੱਚ ਆਉਣ ਦੀ ਇਹ ਇਜਾਜਤ ਨਹੀਂ ਦੇਣੀ ਚਾਹੀਦੀ,ਫਸਲਾਂ ਦੇ ਭਾਅ ਸੀ ਟੂ ਪਲਸ 50% ਮੁਨਾਫੇ ਨਾਲ ਤੈਅ ਕੀਤੇ ਜਾਣ ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ,ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਦਿਆ ਤੇ ਲਕੀਰ ਮਾਰੀ ਜਾਵੇ,ਚਾਰ ਕਿਰਤ ਕੋਡ ਰੱਦ ਕੀਤੇ ਜਾਣ ਅਤੇ ਕਿਰਤੀਆ ਨਾਲ ਸੰਬੰਧਿਤ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ ਸਾਰੇ ਕਾਮਿਆਂ ਨੂੰ 42000 ਦੀ ਘੱਟੋ ਘੱਟ ਉਜਰਤ ਕਾਨੂੰਨੀ ਤੌਰ ਤੇ ਯਕੀਨੀ ਬਣਾਈ ਜਾਵੇ, ਮਨਰੇਗਾ ਦਾ ਕਾਨੂੰਨ ਬਹਾਲ ਕੀਤਾ ਜਾਵੇ ਤੇ 200 ਦਿਨ ਦਾ ਕੰਮ ਦੀ ਦਿਹਾੜੀ ਗਰੰਟੀ ਕੀਤੀ ਜਾਵੇ ਅਤੇ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਦਿਤੀ ਜਾਵੇ, ਕਾਰਪੋਰੇਟਾਂ ਲਈ ਲੈਂਡ ਪੋਲਿੰਗ ਨੀਤੀ ਰੱਦ ਕੀਤੀ ਜਾਵੇ, ਖੁਦਕਸ਼ੀ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਬਿਜਲੀ ਨਿਜੀਕਰਨ ਬਿੱਲ 2025 ਅਤੇ ਬੀਜ ਬਿੱਲ 2025 ਰੱਦ ਕੀਤਾ ਜਾਵੇ, 2025 ਵਿੱਚ ਆਏ ਹੜਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤਾ ਜਾਵੇ। ਅਖੀਰ ਵਿੱਚ ਐਸ ਡੀ ਐਮ ਬਾਘਾ ਪੁਰਾਣਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਸਮੇਂ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਅਮਰੀਕ ਸਿੰਘ ਘੋਲੀਆ ਖੁਰਦ, ਸਾਬਕਾ ਪ੍ਰਿੰਸੀਪਲ ਰਣਧੀਰ ਸਿੰਘ ਗਿੱਲ,ਨਿਰਮਲ ਸਿੰਘ ਕਾਲੇਕੇ ,ਮੁਕੰਦ ਕਮਲ ਬਾਘਾ ਪੁਰਾਣਾ, ਮਲਕੀਤ ਸਿੰਘ ਢਿੱਲੋਂ ਰਾਜੇਆਣਾ, ਮਨਜੀਤ ਕੌਰ ਨੱਥੂਵਾਲਾ ਆਦਿ ਨੇ ਵੀ ਸੰਬੋਧਨ ਕੀਤਾ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *