ਹੋਲੀ ਏਂਜਲਸ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਖੇਡੀਆਂ ਖੇਡਾਂ।       

Spread the love
  ਤਪਾ ਮੰਡੀ 24 ਜੁਲਾਈ ( ਗੋਲਡੀ ਵਿਆਸ)ਸਥਾਨਕ ਹੋਲੀ ਏਂਜਲਸ ਪਬਲਿਕ ਸਕੂਲ,  ਵਿਖੇ ਪ੍ਰੀ-ਨਰਸਰੀ ਤੋਂ ਪਹਿਲੀ ਜਮਾਤ ਦੇ ਬੱਚਿਆਂ ਲਈ ਵਿਸ਼ੇਸ਼ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਨੰਨ੍ਹੇ- ਮੁੰਨੇ ਵਿਦਿਆਰਥੀਆਂ ਦੁਆਰਾ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਪੂਲ ਵਿੱਚ ਫੁ਼ਹਾਰਿਆਂ ਦੇ ਪਾਣੀ ਥੱਲੇ ਆਨੰਦ ਮਾਣ ਕੇ ਗਰਮੀ ਤੋਂ ਰਾਹਤ ਪ੍ਰਾਪਤ ਕੀਤੀ ।ਅਧਿਆਪਕਾਂ ਦੁਆਰਾ ਬੱਚਿਆਂ ਨੂੰ ਪਾਣੀ ਵਿੱਚ ਕਈ ਗਤੀਵਿਧੀਆਂ ਜਿਵੇਂ ਖੇਡਾਂ , ਰੇਨ ਡਾਂਸ ਵੀ ਕਰਵਾਇਆ ਗਿਆ। ਇਸ ਮਾਹੋਲ ਨੇ ਪੂਰੇ ਵਾਤਾਵਰਨ ਨੂੰ ਬਹੁਤ ਹੀ ਖੁਸ਼ਹਾਲ ਅਤੇ ਊਰਜਾਵਾਨ ਬਣਾ ਦਿੱਤਾ। ਇਸ ਪੂਲ ਪਾਰਟੀ ਵਿੱਚ ਬੱਚਿਆਂ ਦੇ ਚਿਹਰਿਆਂ ਉੱਤੇ ਮੁਸਕਰਾਹਟ, ਦਿਲਚਸਪੀ ਅਤੇ ਖੁਸ਼ੀ ਦੇ ਮਾਹੌਲ ਨੇ ਇਸ ਦਿਨ ਨੂੰ ਜਸ਼ਨ ਭਰਪੂਰ ਸ਼ਾਨਦਾਰ ਬਣਾ ਦਿੱਤਾ। ਰੰਗੀਨ ਪੂਲ ਖੇਡਾਂ, ਸਜਾਵਟ ਅਤੇ ਖੁਸ਼ਹਾਲ ਮਾਹੌਲ ਨੇ ਵਿਦਿਆਰਥੀਆਂ ਦੇ ਜਸ਼ਨ ਨੂੰ ਹੋਰ ਵਧਾ ਦਿੱਤਾ। ਨੱਚਣ ਦੇ ਨਾਲ- ਨਾਲ ਬੱਚਿਆਂ ਨੇ ਤਾਜ਼ਗੀ ਭਰੇ ਫ਼ਲ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਵੀ ਆਨੰਦ ਮਾਣਿਆ। ਬੱਚੇ ਰੰਗ- ਬਰੰਗੇ ਕੱਪੜਿਆਂ, ਛਤਰੀਆਂ ,ਸਜਾਵਟੀ ਐਨਕਾਂ ਅਤੇ ਟੋਪੀਆਂ ਪਹਿਨ ਕੇ ਆਏ ਹੋਏ ਬੜਾ ਹੀ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਪ੍ਰਿੰਸੀਪਲ ਮੈਡਮ ਰਣਧੀਰ ਕੌਰ ਨੇ ਇਸ ਵਿਸ਼ੇਸ਼ ਆਯੋਜਨ ਲਈ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
  • Related Posts

    ਵਨ ਵੌਇਸ ਫਾਰ ਵਰਲਡ ਪੀਸ’ ਦੇ ਸੰਦੇਸ਼ ਨਾਲ ਦ ਲਾਰੈਂਸ ਸਕੂਲ, ਸਨਾਵਰ ਵਿੱਚ ਐਸ ਐਨ ਏਮ ਯੂ ਐਨ- ਸ਼ੁਰੂ 

    Spread the love

    Spread the love ਅੰਮ੍ਰਿਤਸਰ 24 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ  ) =ਚੰਡੀਗੜ੍ਹ ਦੇ ਨੇੜੇ ਦ ਲਾਰੈਂਸ ਸਕੂਲ, ਸਨਾਵਰ ਵਿੱਚ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਸਨਾਵਰ ਮਾਡਲ ਯੂਨਾਈਟਿਡ ਨੇਸ਼ਨਜ਼ 2026 ਕਾਨਫਰੰਸ ਦੀ…

    ਨਹਿਰ ‘ਚ ਗੱਡੀ ਡਿੱਗਣ ਨਾਲ ਦੋ ਨੌਜਵਾਨ ਲਾਪਤਾ    ਗੰਧਲੇ ਪਾਣੀ ਕਾਰਨ ਰੈਸਕਿਊ ਆਪ੍ਰੇਸ਼ਨ ‘ਚ ਮੁਸ਼ਕਿਲ, ਗੋਤਾਖੋਰਾਂ ਵੱਲੋਂ ਤਲਾਸ਼ ਜਾਰੀ

    Spread the love

    Spread the loveਮਾਛੀਵਾੜਾ ਸਾਹਿਬ 24 ਜੁਲਾਈ (ਸੁੱਚਾ ਬੰਗੜ) ਇਲਾਕੇ ‘ਚ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਸਰਹਿੰਦ ਨਹਿਰ ‘ਚ ਸ਼ਰਾਬ ਨਾਲ ਭਰੀ ਗੱਡੀ ਡਿੱਗ ਜਾਣ ਕਾਰਨ ਦੋ ਨੌਜਵਾਨ ਲਾਪਤਾ ਹੋ…

    Leave a Reply

    Your email address will not be published. Required fields are marked *