1013 ਲੈਕਚਰਾਰਾਂ ਦੀ ਭਰਤੀ ’ਚ ਐਸ.ਸੀ./ਬੀ.ਸੀ. ਕੋਟੇ ਨਾਲ ਬੇਇਨਸਾਫ਼ੀ ਵਿਰੁੱਧ ਅੱਜ ਹੋਵੇਗਾ  ਅਰਥੀ ਫੂਕ ਮੁਜ਼ਾਹਰਾ

Spread the love
ਕਪੂਰਥਲਾ, 31 ਅਗਸਤ( ਕੌੜਾ )-  1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ. ਅਤੇ ਬੀ.ਸੀ. ਵਰਗਾਂ ਨੂੰ ਉਨ੍ਹਾਂ ਦਾ ਬਣਦਾ 25% ਅਤੇ 12% ਰਾਖਵਾਂ ਕੋਟਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵੱਲੋਂ 1 ਸਤੰਬਰ 2026 ਨੂੰ ਡੀ.ਸੀ. ਕੰਪਲੈਕਸ ਕਪੂਰਥਲਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।ਜ਼ਿਲ੍ਹਾ ਪ੍ਰਧਾਨ ਸ੍ਰੀ ਨਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਸਮਾਜਿਕ ਨਿਆਂ ਅਤੇ ਪੱਛੜੇ ਵਰਗਾਂ ਦੇ ਹੱਕਾਂ ਦੀ ਰਾਖੀ ਦੇ ਦਾਅਵੇ ਕੀਤੇ ਜਾਂਦੇ ਹਨ, ਪਰ 1013 ਲੈਕਚਰਾਰਾਂ ਦੀ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦਾ ਬਣਦਾ ਕੋਟਾ ਯਕੀਨੀ ਨਾ ਬਣਾਉਣਾ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਰਾਖਵੇਂਕਰਨ ਦੀ ਵਿਵਸਥਾ ਕਿਸੇ ਵਰਗ ’ਤੇ ਅਹਿਸਾਨ ਨਹੀਂ, ਸਗੋਂ ਸੰਵਿਧਾਨਕ ਹੱਕ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੈਕਚਰਾਰ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦਾ ਬਣਦਾ ਕੋਟਾ ਤੁਰੰਤ ਯਕੀਨੀ ਬਣਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਹੋਰ ਲਟਕਾਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ।ਜ਼ਿਲ੍ਹਾ ਪ੍ਰਧਾਨ ਨੇ ਪੰਜਾਬ ਭਰ ਦੇ ਐਸ.ਸੀ./ਬੀ.ਸੀ. ਅਧਿਆਪਕਾਂ, ਕਰਮਚਾਰੀਆਂ ਅਤੇ ਇਨ੍ਹਾਂ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਸਾਥੀਆਂ ਨੂੰ 1 ਸਤੰਬਰ ਦੇ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਿੱਧੂ, ਸੁਰਿੰਦਰ ਪਾਲ ਚੀਦਾ, ਸਟੇਟ ਕਮੇਟੀ ਮੈਂਬਰ ਸਨਦੀਪ ਕੁਮਾਰ, ਉੱਪ ਪ੍ਰਧਾਨ ਹਰਨੇਕ ਸਿੰਘ, ਜਸਵੰਤ ਸਿੰਘ, ਵਿੱਤ ਸਕੱਤਰ ਜਸਵੀਰ ਚੰਦ, ਕਰਮਜੀਤ ਗਿੱਲ, ਪ੍ਰੈਸ ਸਕੱਤਰ ਪਵਨ ਸੋਹਲ, ਅਵਤਾਰ ਸਿੰਘ, ਕੁਲਦੀਪ ਸਿੰਘ, ਅਵਦੇਸ਼ ਕੁਮਾਰ, ਪ੍ਰੇਮ ਰੱਤੜਾ, ਹਰਪਾਲ ਸਿੰਘ ਅਤੇ ਪਲਵਿੰਦਰ ਸਹੋਤਾ ਸਮੇਤ ਹੋਰ ਆਗੂ ਹਾਜ਼ਰ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *