14 ਤੋਂ ਸਾਲ ਦੀਆਂ ਲੜਕੀਆਂ ਲਈ ਐਚਪੀਵੀ ਟੀਕਾਕਰਨ ਜ਼ਰੂਰੀ   ਅਫਵਾਹਾਂ ਤੋਂ ਦੂਰ ਰਹੋ, ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀਕਾ ਮੁਫ਼ਤ ਉਪਲੱਬਧ

Spread the love
ਨੂਰਪੁਰ ਬੇਦੀ ਦਲਜੀਤ ਚਨੌਲੀ  :  ਆਊਸ਼ਮਾਨ ਅਰੋਗਿਆ ਕੇਂਦਰ ਚਨੌਲੀ v h s n c ਅਤੇ jas ਕਮੇਟੀ ਦੀ ਮੀਟਿੰਗ ਕੀਤੀ ਗਈ ਜੇ ਵਿੱਚ  ਵਿਖੇਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਲਈ 14 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਦਾ ਐਚਪੀਵੀ ਟੀਕਾਕਰਨ ਲਾਜ਼ਮੀ ਤੌਰ ‘ਤੇ ਕਰਵਾਇਆ ਜਾਵੇ। ਇਸ ਦੌਰਾਨ ਸਿਹਤ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਐਚਪੀਵੀ ਵੈਕਸੀਨ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਬੱਚੀਆਂ ਨੂੰ ਭਵਿੱਖ ਵਿੱਚ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਇਆ ਜਾ ਸਕੇ। ਮੀਟਿੰਗ ਦੌਰਾਨ ਡਾਕਟਰਾਂ ਨੇ ਕਿਹਾ ਕਿ ਲੜਕੀਆਂ ਵਿੱਚ ਹੋਣ ਵਾਲੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਟੀਕਾ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਟੀਕੇ ਨੂੰ ਲੈ ਕੇ ਫੈਲ ਰਹੀਆਂ ਗਲਤ ਧਾਰਨਾਵਾਂ ਅਤੇ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਸਿਹਤ ਵਿਭਾਗ ਦੀ ਟੀਮ  ਨੇ ਦੱਸਿਆ ਕਿ ਇਹ ਧਾਰਨਾ ਗਲਤ ਹੈ ਕਿ ਐਚਪੀਵੀ ਟੀਕਾ ਲੜਕੀਆਂ ਦੀ ਗਰਭਧਾਰਣ ਸਮਰੱਥਾ ਜਾਂ ਮਾਹਵਾਰੀ ਚੱਕਰ ‘ਤੇ ਨੁਕਸਾਨਦਾਇਕ ਪ੍ਰਭਾਵ ਪਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਵਿਗਿਆਨਕ ਤੌਰ ‘ਤੇ ਪ੍ਰਮਾਣਿ। ਇਸ ਤੋਂ ਇਲਾਵਾ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆ ਬਿਆਰੀਆਂ ਹਿੰਵ ਕਿ ਡੇਂਗੂ, ਮਲੇਰੀਆਂ, ਡਾਈਰੀਆ ਅਤੇ ਪੀਲੀਆਂ ਤੋਂ ਬਚਾਅ ਸੰਬੰਧੀ ਸਾਧਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਹੇਠ ਲਿਖੇ ਮੈਂਬਰ ਹਾਜ਼ਰ ਹੋਵੇ।
ਗੁਰਜੀਤ ਕੌਰ LAV,ਹਰਿੰਦਰਪਾਲ ਸਿੰਘ ਅਵਿਆਵਾ,ਕਿਰਨਜੀਤ ਕੌਰ HO,ਬਲਵਿੰਦਰ ਕੌਰ ANM,ਜਸਵਿੰਦਰ ਕੌਰ ANH,ਮਾਸਟਰ ਸਰਵਣ ਸਿੰਘ,ਕੁਲਵਿੰਦਰ, ਸਿੰਘ ਸਰਪੰਚ,ਹਰਵਿੰਦਰ ਸਿੰਘ ਸਾਬਕਾ ਫੌਜੀ ਹਰਵਿ,ਚੰਦਰਕਾਂਤਾ Cਪੰਚ,ਮਨਪ੍ਰੀਤ ਕੌਰ, ਆਸ਼ਾ ਭਾਈ, ਸੁਦੇਸ਼ ਕੁਮਾਰੀ
  • Related Posts

    ਅਜੋਕੇ ਲੁੱਟ-ਕਸੁੱਟ ਦੇ ਸਿਸਟਮ ਨੂੰ ਖਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤਵਰ ਹੋਣਾ ਜ਼ਰੂਰੀ: ਕਾਲੀ ਪਾਇਲ ਦੋਰਾਹਾ ਤੋਂ ਡਾ. ਅੰਬੇਡਕਰ ਨਵਯੁਵਕ ਦਲ ਦੀ ਸੰਗਠਨਾਤਮਕ ਮੁਹਿੰਮ ਦੀ ਸ਼ੁਰੂਆਤ, ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਦਿੱਤਾ ਸੰਦੇਸ਼

    Spread the love

    Spread the loveਦੋਰਾਹਾ, 14 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਰਾਹਾ ਵਿਖੇ ਜਸਵਿੰਦਰ ਸਿੰਘ ਦੋਰਾਹਾ ਦੀ ਅਗਵਾਈ ਹੇਠ ਪਹਿਲੀ ਅਹਿਮ…

    ਪਿੰਡ ਗੜੀ ਬੇਟ ‘ਚ ਦਿਖਾਈ ਗਈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਸਕਰੀਨਿੰਗ ਦੇਖ ਕੇ ਲੋਕ ਹੋਏ ਭਾਵੁਕ, ਮਨੁੱਖੀ ਹੱਕਾਂ ਲਈ ਸ਼ਹੀਦੀ ਨੂੰ ਕੀਤਾ ਯਾਦ

    Spread the love

    Spread the loveਮਾਛੀਵਾੜਾ ਸਾਹਿਬ, 13 ਜੁਲਾਈ (ਸੁੱਚਾ ਬੰਗੜ)- ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਫਿਲਮ “ਸਤਲੁਜ” ਦੀ ਵਿਸ਼ੇਸ਼…

    Leave a Reply

    Your email address will not be published. Required fields are marked *