14 ਅਗਸਤ ਨੂੰ ਘਾਹ ਮੰਡੀ ਤੋਂ ਕੋਟਕਪੂਰਾ ਚੌਕ ਤੱਕ ਕੱਢੀ ਜਾਵੇਗੀ ਤਿਰੰਗਾ ਯਾਤਰਾ-ਕੁਲਦੀਪ ਭੰਗੇਵਾਲਾ-  ਭਾਜਪਾ ਵੱਲੋਂ ਹੋਟਲ ਰੋਇਲ ਇਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ-

Spread the love
ਨਵ ਨਿਯੁਕਤ ਜਿਲਾ ਪ੍ਰਧਾਨ ਕੁਲਦੀਪ ਭੰਗੇਵਾਲਾ ਨੇ ਵਰਕਰਾਂ ਨਾਲ ਵੀ ਕੀਤੀ ਮੀਟਿੰਗ-ਅਕਾਲੀ ਦਲ ਨਾਲ ਗਠਜੋੜ ਸਬੰਧੀ ਭੰਗੇਵਾਲਾ ਨੇ ਕਿਹਾ-ਭਾਜਪਾ ਆਪਣੇ ਬਲਬੂਤੇ ਹੀ ਲੜੇਗੀ ਹਰ ਚੋਣ-
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਮਨਜੀਤ ਸਿੱਧੂ):- ਭਾਜਪਾ ਦੇ ਨਵ ਨਿਯੁਕਤ ਜਿਲਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵੱਲੋਂ ਕੋਟਕਪੂਰਾ ਰੋਡ ਸਥਿਤ ਹੋਟਲ ਰੋਇਲ ਇਨ ਵਿਖੇ ਮੰਗਲਵਾਰ ਨੂੰ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ 14 ਅਗਸਤ ਨੂੰ ਘਾਹ ਮੰਡੀ ਚੌਕ ਤੋਂ ਕੋਟਕਪੂਰਾ ਚੌਕ ਤੱਕ ਤਿਰੰਗਾ ਯਾਤਰਾ ਕੱਢਣਾ, ਸੁਤੰਤਰਰਤਾ ਦਿਵਸ, ਐਸਆਈਆਰ, ਭਾਜਪਾ ਵੱਲੋਂ ਗੁਰੂ ਰਵੀਦਾਸ ਜੀ ਦੀ ਜੈਅੰਤੀ ਦੇ ਸਬੰਧ ਚ ਕੱਢੀ ਜਾ ਰਹੀ ਕਲਸ਼ ਯਾਤਰਾ ਰਿਹਾ। ਮੀਟਿੰਗ ਚ ਵੱਡੀ ਗਿਣਤੀ ਚ ਭਾਜਪਾ ਵਰਕਰਾਂ ਨੇ ਹਿੱਸਾ ਲਿਆ।ਇਸ ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਜਿਲਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਕਿਹਾ ਕਿ 14 ਅਗਸਤ ਨੂੰ ਸ਼ਹਿਰ ਦੇ ਘਾਹ ਮੰਡੀ ਚੌਂਕ ਤੋਂ ਕੋਟਕਪੂਰਾ ਚੌਂਕ ਤੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ। ਉਨਾਂ ਦੱਸਿਆ ਕਿ ਭਾਜਪਾ ਵੱਲੋਂ ਗੁਰੂ ਰਵੀਦਾਸ ਜੀ ਦੀ ਜਨਮ ਸਥਲੀ ਵਾਰਾਨਸੀ ਤੋਂ ਸ਼ੁਰੂ ਹੋਈ ਮਿੱਟੀ ਕਲਸ਼ ਯਾਤਰਾ ਵੀ ਜ਼ਿਲੇ ਚ ਪਿੰਡ-ਪਿੰਡ ਕੱਢੀ ਜਾ ਰਹੀ ਹੈ। ਜਿਸਦਾ ਵੀ ਭਰਵਾ ਸਵਾਗਤ ਹੋ ਰਿਹਾ ਹੈ। ਪੱਤਰਕਾਰਾਂ ਵੱਲੋਂ ਅਕਾਲੀ-ਭਾਜਪਾ ਗਠਜੋੜ ਸਬੰਧੀ ਉਨਾਂ ਕਿਹਾ ਕਿ ਅਕਾਲੀ-ਭਾਜਪਾ ਦਾ ਜਦੋਂ ਗਠਜੋੜ ਟੁੱਟਿਆ ਸੀ, ਉੱਦੋਂ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਸਨ। ਹੁਣ ਭਾਜਪਾ ਆਪਣਾ ਇੱਕ ਅਲਗ ਮੁਕਾਮ ਹਾਸਲ ਕਰਰ ਚੁੱਕੀ ਹੈ ਤੇ ਉਸਨੂੰ ਕਿਸੇ ਨਾਲ ਗਠਜੋੜ ਦੀ ਲੋੜ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਭਾਜਪਾ ਹੁਣ ਸਿਰਫ ਆਪਣੇ ਬਲਬੂਤੇ ਹੀ ਹਰ ਚੋਣ ਲੜੇਗੀ।  ਇਸ ਮੌਕੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਮਿੰਕਲ ਬਜਾਜ, ਸੇਵਾਮੁਕਤ ਡੀਟੀਓ ਗੁਰਚਰਨ ਸਿੰਘ ਸੰਧੂ, ਸੰਦੀਪ ਗਿਰਧਰ, ਅਰਵਿੰਦ ਪਠੇਲਾ, ਅਸ਼ਵਨੀ ਗਿਰਧਰ, ਪਰਮਿੰਦਰ ਪਾਸਾ, ਅਨੁਰਾਗ ਸ਼ਰਮਾ, ਕੇਸ਼ਵ ਸਿਡਾਨਾ, ਭੰਵਰ ਲਾਲ, ਰਾਜਿੰਦਰ ਖੁਰਾਣਾ, ਪ੍ਰਿਤਪਾਲ ਸ਼ਰਮਾ, ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ 3 ਤੇ ਪ੍ਰਧਾਨ ਰਜਿੰਦਰ ਭੁਜੀਆ ਵਾਲੇ,  ਸਿਵਨੰਦਨ ਬਿੱਲੂ ਕਟਾਰੀਆ, ਅਜੇ ਕੁੱਛਲ, ਰਾਹੁਲ ਕਟਾਰੀਆ, ਵਿਕ੍ਰਾਂਤ ਤੇਰੀਆ, ਨੀਟਾ ਤੰਵਰ, ਰਾਣਾ ਕਮਰਾ, ਮਾਣਕ ਬਾਵਾ, ਵਿਕਾਸ, ਨਵੀਨ ਕੁਮਾਰ ਨਵੀ ਮੋਰਵਾਲ, ਚੈਰੀ, ਮਨੀਸ਼ ਧਮੀਜਾ, ਸਰਪੰਚ ਸੁਖਵਿੰਦਰ ਸਿੰਘ ਸ਼ੇਖੋਂ ਸਮੇਤ ਵੱਡੀ ਗਿਣਤੀ ਚ ਵਰਕਰ ਹਾਜ਼ਰ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *