15 ਜੁਲਾਈ ਨੂੰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਵੇਗਾ ਮੋਟਰਸਾਈਕਲ ਮਾਰਚ ਤੇ 20 ਤਰੀਕ ਨੂੰ ਕਰਾਂਗੇ ਦਿੱਲੀ ਕੂਚ :- ਕਿਸਾਨ ਆਗੂ ਪਰਮਜੀਤ ਛੀਨਾ ਤੇ ਹਰਪ੍ਰੀਤ ਭੁੱਚਰ 

Spread the love
ਸਰਾਏ ਅਮਾਨਤ ਖਾਂ, 14 ਜੁਲਾਈ ( ਗੁਰਸ਼ਰਨ ਸਿੰਘ ਔਲਖ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੈਣ ਭਗਤ ਜੀ ਦੀ ਹੰਗਾਮੀ ਮੀਟਿੰਗ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ ਅਤੇ ਖ਼ਜਾਨਚੀ ਦਲਬੀਰ ਸਿੰਘ ਮਾਣਕਪੁਰਾ ਦੀ ਅਗਵਾਹੀ ਹੇਠ ਹੋਈ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂਆਂ ਦੇ ਇਕੱਠ ਨੂੰ ਸੰਬੋਧਨ  ਕਰਦਿਆਂ ਕਿਸਾਨ ਆਗੂਆ ਨੇ ਕਿਹਾ ਕਿ ਸਮੂਚੇ ਭਾਰਤ ਦੀਆਂ 100 ਤੋਂ ਵੱਧ ਜਥੇਬੰਦੀਆਂ ਦੇ ਨਵੇਂ ਬਣੇ ਦੇਸ਼ ਬਚਾਓ ਮੋਰਚੇ ਵੱਲੋਂ ਦਿੱਤੀ ਹੋਈ ਕਾਲ ਮੁਤਾਬਕ 15 ਜੁਲਾਈ ਨੂੰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਅੱਤ ਦੀ ਮਹਿਗਾਈ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਉਪਰ ਮਾਰੇ ਜਾ ਰਹੇ ਡਾਕੇ ਕਰ ਮੁਕਤ ਸਮਜਾਉਤਾ ਲੈਂਡ ਪੋਲਿੰਗ ਪੋਲਸੀ ਵਰਗੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਾਂ ਫਿਰ ਪਿੰਡਾਂ ਵਿੱਚ ਜ਼ਬਰਨ ਲਗਾਏ ਜਾ ਰਹੇ ਸਮਰਾਟ ਮੀਟਰਾਂ ਆਂਦੀ ਮਾਰੂ ਨੀਤੀਆਂ ਦੇ ਖਿਲਾਫ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਅਤੇ ਅਮਰੀਕਾ ਦੇ ਨਵੇਂ ਵਿਪਾਰਿਕ ਸਮਝੋਤੇ ਜਿਵੇ ਖੇਤੀਬਾੜੀ ਡੇਅਰੀ ਫਾਰਮਿੰਗ ਤੇ ਛੋਟਾਂ ਤੇ ਵੱਡਾ ਦੁਕਿਨਦਾਰ ਤੇ ਹੋਰ ਵੀ ਬਹੁਤ ਸਾਰੇ ਵਿਪਾਰਿਕ ਕਿੱਤੇ ਬੁਰੀ ਤਰਾਂ ਬਰਬਾਦ ਹੋਣ ਜਾ ਰਹੇ ਹਨ ਦੇ ਵਿਰੋਧ ਵਿੱਚ 21 ਜੁਲਾਈ ਨੂੰ ਕਿਸਾਨ ਘਾਟ ਦਿੱਲੀ ਵਿਖੇ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖੀਆਂ ਜਾਣਗੀਆ। ਇਸ ਮੌਕੇ ਕੁਲਵਿੰਦਰ ਸਿੰਘ ਭੁੱਚਰ, ਡਾਕਟਰ ਸਤਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਭੁੱਚਰ, ਰਸ਼ਪਾਲ ਸਿੰਘ ਨਾਗ , ਸੁਪਰਵਾਈਜ਼ਰ ਲਖਵਿੰਦਰ ਸਿੰਘ, ਕੁਲਦੀਪ ਸਿੰਘ ਔਲਖ, ਬਲਕਾਰ ਸਿੰਘ ਲਹੀਆ, ਗੁਰਵਿੰਦਰ ਸਿੰਘ ਗਹਿਰੀ, ਰਾਮ ਸਿੰਘ ਕਲਸ, ਕੁਲਦੀਪ ਸਿੰਘ ਜਗਤਪੁਰਾ, ਜੈਮਲ ਸਿੰਘ ਮਾੜੀ ਕੰਬੋਕੇ, ਨਰਿੰਦਰ ਸਿੰਘ ਭੁੱਚਰ , ਸਰਪ੍ਰੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *