15 ਜੁਲਾਈ ਵਿਸ਼ਵ ਯੁਵਾ ਹੁਨਰ ਦਿਵਸ ਤੇ ਵਿਸ਼ੇਸ਼। ਹੁਨਰਮੰਦ ਹੱਥ, ਉੱਜਵਲ ਭਵਿੱਖ: ਕਿਉਂ ਜ਼ਰੂਰੀ ਹੈ ਪ੍ਰੈਕਟੀਕਲ ਗਿਆਨ?

Spread the love
ਅੱਜ ਦਾ ਯੁੱਗ ਵਿਗਿਆਨ, ਤਕਨਾਲੋਜੀ ਅਤੇ ਮੁਕਾਬਲੇਬਾਜ਼ੀ ਦਾ ਯੁੱਗ ਹੈ। ਇਸ ਬਦਲਦੇ ਦੌਰ ਵਿੱਚ ਸਿੱਖਿਆ ਦੇ ਅਰਥ ਵੀ ਬਦਲ ਗਏ ਹਨ। ਲੰਮੇ ਸਮੇਂ ਤੋਂ ਸਾਡੇ ਸਮਾਜ ਵਿੱਚ ਕਿਤਾਬੀ ਗਿਆਨ ਯਾਨੀ ਰੱਟਾ-ਪ੍ਰਣਾਲੀ ਨੂੰ ਹੀ ਸਭ ਕੁਝ ਮੰਨਿਆ ਜਾਂਦਾ ਰਿਹਾ ਹੈ। ਪਰ ਅਜੋਕੇ ਸਮੇਂ ਦੀ ਮੰਗ ਕੁਝ ਹੋਰ ਹੈ। ਅੱਜ ਸਿਰਫ਼ ਡਿਗਰੀਆਂ ਹਾਸਲ ਕਰ ਲੈਣਾ ਹੀ ਸਫ਼ਲਤਾ ਦੀ ਗਾਰੰਟੀ ਨਹੀਂ ਹੈ। ਅਸਲ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਹੱਥੀਂ ਕੰਮ ਕਰਨ ਦਾ ਹੁਨਰ ਪ੍ਰੈਕਟਿਕਲ ਸਕਿਲ ਹੋਣਾ ਬੇਹੱਦ ਜ਼ਰੂਰੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਕਿਤਾਬੀ ਗਿਆਨ ਨਾਲੋਂ ਹੱਥੀਂ ਕੰਮ ਕਰਨ ਦਾ ਹੁਨਰ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ। 15 ਜੁਲਾਈ ਨੂੰ ਕੌਮਾਂਤਰੀ ਪੱਧਰ ‘ਤੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਉੱਦਮਤਾ ਲਈ ਤਕਨੀਕੀ ਅਤੇ ਕਿੱਤਾਮੁਖੀ ਹੁਨਰ ਵਿਕਸਿਤ ਕਰਨ ਲਈ ਜਾਗਰੂਕ ਕਰਨਾ ਹੈ। ਕਿਤਾਬੀ ਗਿਆਨ ਅਤੇ ਹੱਥੀਂ ਹੁਨਰ ਵਿੱਚ ਕੀ ਹੈ ਅੰਤਰ? ਕਿਤਾਬੀ ਗਿਆਨ ਸਾਨੂੰ ਸਿਧਾਂਤਕ ਗੱਲਾਂ ਸਿਖਾਉਂਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਕੋਈ ਕੰਮ ‘ਕਿਵੇਂ ਹੁੰਦਾ ਹੈ’। ਪਰ ਹੱਥੀਂ ਹੁਨਰ ਸਾਨੂੰ ਉਹ ਕੰਮ ‘ਕਰਕੇ ਦਿਖਾਉਣ’ ਦੀ ਸਮਰੱਥਾ ਦਿੰਦਾ ਹੈ। ਉਦਾਹਰਨ ਵਜੋਂ ਇੱਕ ਵਿਅਕਤੀ ਕਿਤਾਬ ਪੜ੍ਹ ਕੇ ਇੰਜਣ ਦੇ ਸਾਰੇ ਹਿੱਸਿਆਂ ਦੇ ਨਾਂ ਯਾਦ ਕਰ ਸਕਦਾ ਹੈ। ਪਰ ਜਦੋਂ ਤੱਕ ਉਸ ਨੇ ਹੱਥੀਂ ਕੰਮ ਨਹੀਂ ਸਿੱਖਿਆ ਉਹ ਖ਼ਰਾਬ ਇੰਜਣ ਨੂੰ ਠੀਕ ਨਹੀਂ ਕਰ ਸਕਦਾ। ਕਿਤਾਬੀ ਗਿਆਨ ਦਿਮਾਗ ਦਾ ਵਿਕਾਸ ਕਰਦਾ ਹੈ ਪਰ ਹੱਥੀਂ ਹੁਨਰ ਮਨੁੱਖ ਨੂੰ ਆਤਮ-ਨਿਰਭਰ ਅਤੇ ਰੁਜ਼ਗਾਰ ਦੇ ਯੋਗ ਬਣਾਉਂਦਾ ਹੈ। ਬੇਰੁਜ਼ਗਾਰੀ ਦੀ ਸਮੱਸਿਆ ਅਤੇ ਹੁਨਰ ਦੀ ਘਾਟ! ਅੱਜ ਸਾਡੇ ਦੇਸ਼ ਵਿੱਚ ਲੱਖਾਂ ਨੌਜਵਾਨ ਉੱਚੀਆਂ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਘੁੰਮ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਕਿਤਾਬੀ ਗਿਆਨ ’ਤੇ ਵੱਧ ਅਤੇ ਪ੍ਰੈਕਟੀਕਲ ਕੰਮ ’ਤੇ ਘੱਟ ਜ਼ੋਰ ਦਿੰਦੀ ਹੈ। ਉਦਯੋਗਾਂ ਅਤੇ ਕੰਪਨੀਆਂ ਨੂੰ ਅਜਿਹੇ ਲੋਕਾਂ ਦੀ ਲੋੜ ਹੁੰਦੀ ਹੈ ਜੋ ਤੁਰੰਤ ਕੰਮ ਸੰਭਾਲ ਸਕਣ। ਡਿਗਰੀਆਂ ਵਾਲੇ ਨੌਜਵਾਨਾਂ ਕੋਲ ਹੁਨਰ ਨਾ ਹੋਣ ਕਾਰਨ ਉਹ ਨੌਕਰੀਆਂ ਹਾਸਲ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਜੇਕਰ ਨੌਜਵਾਨਾਂ ਕੋਲ ਕੋਈ ਤਕਨੀਕੀ ਜਾਂ ਹੱਥੀਂ ਕੰਮ ਦਾ ਹੁਨਰ ਹੋਵੇ ਤਾਂ ਉਹ ਕਦੇ ਵੀ ਬੇਰੁਜ਼ਗਾਰ ਨਹੀਂ ਰਹਿਣਗੇ। ਹੱਥੀਂ ਕੰਮ ਕਰਨ ਵਾਲਾ ਵਿਅਕਤੀ ਕਦੇ ਕਿਸੇ ਦੂਜੇ ’ਤੇ ਨਿਰਭਰ ਨਹੀਂ ਹੁੰਦਾ। ਉਹ ਆਪਣੀ ਰੋਜ਼ੀ-ਰੋਟੀ ਖੁਦ ਕਮਾ ਸਕਦਾ ਹੈ। ਹੁਨਰਮੰਦ ਵਿਅਕਤੀ ਨੌਕਰੀਆਂ ਲੱਭਣ ਦੀ ਬਜਾਏ ਆਪਣਾ ਕੋਈ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਅਤੇ ਦੂਜਿਆਂ ਨੂੰ ਵੀ ਨੌਕਰੀ ਦੇ ਸਕਦਾ ਹੈ। ਤਕਨੀਕੀ ਹੁਨਰ ਜਿਵੇਂ ਕਿ ਕੰਪਿਊਟਰ ਕੋਡਿੰਗ, ਇਲੈਕਟ੍ਰੀਸ਼ੀਅਨ, ਪਲੰਬਿੰਗ, ਮਕੈਨਿਕ, ਗ੍ਰਾਫਿਕ ਡਿਜ਼ਾਈਨਿੰਗ ਆਦਿ ਦੀ ਮੰਗ ਦੇਸ਼-ਵਿਦੇਸ਼ ਵਿੱਚ ਹਮੇਸ਼ਾ ਰਹਿੰਦੀ ਹੈ। ਹੱਥੀਂ ਕੰਮ ਕਰਨ ਨਾਲ ਮਨੁੱਖ ਵਿੱਚ ਨਿਮਰਤਾ ਆਉਂਦੀ ਹੈ ਅਤੇ ਉਹ ਕਿਰਤ ਦੀ ਮਹੱਤਤਾ ਨੂੰ ਸਮਝਦਾ ਹੈ। ਬਦਲਦੇ ਸਮੇਂ ਦੀ ਮੰਗ ਅਤੇ ਸਿੱਖਿਆ ਵਿੱਚ ਸੁਧਾਰ ਅੱਜ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨਾਂ ਕਈ ਅਜਿਹੇ ਕੰਮ ਕਰ ਰਹੀਆਂ ਹਨ ਜੋ ਪਹਿਲਾਂ ਕਿਤਾਬੀ ਪੜ੍ਹਾਈ ਵਾਲੇ ਲੋਕ ਕਰਦੇ ਸਨ। ਪਰ ਮਨੁੱਖੀ ਹੱਥਾਂ ਦਾ ਹੁਨਰ, ਰਚਨਾਤਮਕਤਾ ਅਤੇ ਪ੍ਰੈਕਟੀਕਲ ਸੋਚ ਨੂੰ ਮਸ਼ੀਨਾਂ ਆਸਾਨੀ ਨਾਲ ਨਹੀਂ ਬਦਲ ਸਕਦੀਆਂ। ਇਸ ਲਈ ਹੁਣ ਦੇ ਸਮੇਂ ਦੌਰਾਨ ਸਾਡੇ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਵਿੱਚ ਕੁੱਝ ਹੱਦ ਤੱਕ ਬਦਲਾਅ ਕੀਤਾ ਗਿਆ ਹੈ। ਸਿੱਖਿਆ ਨੂੰ ‘ਹੁਨਰ-ਆਧਾਰਿਤ’ ਬਣਾਇਆ ਗਿਆ ਹੈ ਤਾਂ ਜੋ ਹਰ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਕੋਈ ਨਾ ਕੋਈ ਕੰਮ ਕਰਨ ਦੇ ਯੋਗ ਹੋ ਸਕੇ। ਬਹੁਤ ਸਾਰੇ ਸਕੂਲਾਂ ਵਿੱਚ ਵੋਕੇਸ਼ਨਲ਼ ਅਤੇ ਐਨ ਐਸ ਕਿਯੂ ਐਫ ਟਰੇਡ ਚੱਲ ਰਹੇ ਹਨ ਜੋ ਬੱਚਿਆਂ ਦੇ ਸਕਿਲ ਡਿਵੈਲਪਮੈਂਟ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਕਿਤਾਬੀ ਗਿਆਨ ਬੁਨਿਆਦ ਜ਼ਰੂਰ ਹੈ ਪਰ ਹੱਥੀਂ ਕੰਮ ਕਰਨ ਦਾ ਹੁਨਰ ਉਸ ਬੁਨਿਆਦ ’ਤੇ ਖੜ੍ਹੀ ਇਮਾਰਤ ਹੈ। ਇਕੱਲਾ ਕਿਤਾਬੀ ਗਿਆਨ ਮਨੁੱਖ ਨੂੰ ਹੰਕਾਰੀ ਬਣਾ ਸਕਦਾ ਹੈ ਪਰ ਹੁਨਰ ਉਸ ਨੂੰ ਅਸਲ ਜ਼ਿੰਦਗੀ ਦੇ ਸੰਘਰਸ਼ਾਂ ਲਈ ਤਿਆਰ ਕਰਦਾ ਹੈ। ਜੇਕਰ ਅਸੀਂ ਦੇਸ਼ ਵਿੱਚੋਂ ਬੇਰੁਜ਼ਗਾਰੀ ਅਤੇ ਗਰੀਬੀ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਹੱਥੀਂ ਕੰਮ ਕਰਨ ਦੇ ਹੁਨਰ ਨੂੰ ਅਪਣਾਉਣਾ ਪਵੇਗਾ ਅਤੇ ਇਸ ਨੂੰ ਬਰਾਬਰ ਦਾ ਸਤਿਕਾਰ ਦੇਣਾ ਪਵੇਗਾ। ਹੁਨਰਮੰਦ ਹੱਥ ਹੀ ਇੱਕ ਆਤਮ-ਨਿਰਭਰ ਅਤੇ ਉੱਨਤ ਸਮਾਜ ਦਾ ਨਿਰਮਾਣ ਕਰ ਸਕਦੇ ਹਨ।
ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਸਿਆੜ , ਜਿਲ੍ਹਾ ਲੁਧਿਆਣਾ।
9781590500
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *