19 ਜੁਲਾਈ ਨੂੰ ਹੋਟਲ ਮੈਰੀਟਨ ਜਲੰਧਰ ਵਿਖੇ ਹੋਵੇਗੀ ਰੋਟਰੀ ਪ੍ਰਧਾਨ ਸੁਨੀਲ ਚਮ ਦੀ ਤਾਜਪੋਸ਼ੀ * ਰੋਟਰੀ ਕਲੱਬ ਫਗਵਾੜਾ ਜੈਮਜ਼ ਦੀ ਮੀਟਿੰਗ ‘ਚ ਲਿਆ ਤਿਆਰੀਆਂ ਦਾ ਜਾਇਜਾ

Spread the love
ਫਗਵਾੜਾ 17 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਰੋਟਰੀ ਕਲੱਬ ਫਗਵਾੜਾ ਜੈਮਜ਼ ਦੇ ਸਾਲ 2026-27 ਲਈ ਚੁਣੇ ਗਏ ਪ੍ਰਧਾਨ ਰੋਟੇਰੀਅਨ ਸੁਨੀਲ ਚਮ (ਸਾਬਕਾ ਚੇਅਰਮੈਨ, ਨਗਰ ਸੁਧਾਰ ਟਰੱਸਟ ਫਗਵਾੜਾ) ਅਤੇ ਰੋਟੇਰੀਅਨ ਸੀ.ਏ. ਰਵਿੰਦਰ ਗੁਲਾਟੀ ਆਨਰੇਰੀ ਸਕੱਤਰ ਦਾ ਤਾਜਪੋਸ਼ੀ ਸਮਾਗਮ 19 ਜੁਲਾਈ ਦਿਨ ਐਤਵਾਰ ਦੀ ਸ਼ਾਮ ਨੂੰ ਹੋਟਲ ਮੈਰੀਟਨ ਜਲੰਧਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਪੂਨਮ ਹੋਟਲ ਫਗਵਾੜਾ ਵਿਖੇ ਹੋਈ। ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਨਵ-ਨਿਯੁਕਤ ਪ੍ਰਧਾਨ ਸੁਨੀਲ ਚਮ ਨੇ ਦੱਸਿਆ ਕਿ ਇਸ ਇੰਸਟਾਲੇਸ਼ਨ ਸੈਰੇਮਨੀ ਅਤੇ ਅਵਾਰਡ ਨਾਈਟ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਮਾਗਮ ਦੇ ਚੀਫ ਗੈਸਟ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਗੇ। ਜਦਕਿ ਗੈਸਟ ਆਫ ਆਨਰ ਵਜੋਂ ਮੈਂਬਰ ਪਾਰਲੀਮੈਂਟ (ਲੋਕਸਭਾ) ਡਾ. ਰਾਜਕੁਮਾਰ ਚੱਬੇਵਾਲ ਅਤੇ ਹੋਟਲ ਮੈਰੀਟਨ ਦੇ ਐਮ.ਡੀ. ਡਾ. ਪਰਮਜੀਤ ਸਿੰਘ ਮਰਵਾਹਾ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ (2026-27) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਸਟ ਡਿਸਟ੍ਰਿਕਟ ਗਵਰਨਰ ਡਾ. ਐਸ.ਪੀ.ਐਸ. ਗਰੋਵਰ ਅਤੇ ਰੋਟੇਰੀਅਨ ਐਸ.ਪੀ. ਸੇਠੀ (ਪੀ.ਡੀ.ਜੀ.) ਇੰਸਟਾਲਿੰਗ ਅਫਸਰ ਵਜੋਂ ਹਾਜਰ ਆਉਣਗੇ। ਸਮਾਗਮ ਦੌਰਾਨ ਪਿਛਲੇ ਸਾਲ (2025-26) ਦੀ ਟੀਮ ਸੀ.ਏ. ਰਾਕੇਸ਼ ਚਾਵਲਾ ਪ੍ਰਧਾਨ, ਰਾਕੇਸ਼ ਸੂਦ ਆਨਰੇਰੀ ਸਕੱਤਰ ਅਤੇ ਟੀਮ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਤ ਕੀਤਾ ਜਾਵੇਗਾ। ਇਸ ਇੰਸਟਾਲੇਸ਼ਨ ਅਤੇ ਅਵਾਰਡ ਨਾਈਟ ਦੇ ਚੀਫ ਪ੍ਰੋਜੈਕਟ ਕੋਆਰਡੀਨੇਟਰ ਰੋਟੇਰੀਅਨ ਆਈ.ਪੀ. ਖੁਰਾਨਾ ਅਤੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਗੌਰਵ ਸਹਿਦੇਵ ਹਨ। ਇਸ ਮੌਕੇ ਪੀ.ਡੀ.ਜੀ. ਰੋਟੇਰੀਅਨ ਐੱਸ.ਪੀ. ਸੇਠੀ, ਪੀ.ਪੀ. ਰੋਟੇਰੀਅਨ ਮੋਹਿੰਦਰ ਸੇਠੀ, ਪੀ.ਪੀ. ਰੋਟੇਰੀਅਨ ਵਿਜੈ ਸੌਂਧੀ, ਪੀ.ਪੀ. ਰੋਟੇਰੀਅਨ ਨਿਖਿਲ ਗੁਪਤਾ, ਪੀ.ਪੀ. ਰੋਟੇਰੀਅਨ ਬਾਲ ਕ੍ਰਿਸ਼ਨ ਵਧਵਾ, ਪੀ.ਪੀ. ਰੋਟੇਰੀਅਨ ਗੌਰਵ ਸਹਿਦੇਵ, ਪੀ.ਪੀ. ਰੋਟੇਰੀਅਨ ਚਿਮਨ ਅਰੋੜਾ, ਪੀ.ਪੀ. ਰੋਟੇਰੀਅਨ ਆਈ.ਪੀ. ਖੁਰਾਨਾ, ਜ਼ੋਨਲ ਚੇਅਰਮੈਨ ਰੋਟੇਰੀਅਨ ਪਵਨ ਕਾਲੜਾ, ਰੋਟੇਰੀਅਨ ਰਾਕੇਸ਼ ਸੂਦ, ਪੀ.ਪੀ. ਰੋਟੇਰੀਅਨ ਸਤੀਸ਼ ਜੈਨ, ਸਕੱਤਰ ਰੋਟੇਰੀਅਨ ਸੀ.ਏ. ਰਵਿੰਦਰ ਗੁਲਾਟੀ ਆਦਿ ਹਾਜਰ ਸਨ।
ਕੈਪਸ਼ਨ- ਰੋਟਰੀ ਕਲੱਬ ਫਗਵਾੜਾ ਜੈਮਜ ਦੀ ਮੀਟਿੰਗ ਦੌਰਾਨ ਨਵ-ਨਿਯੁਕਤ ਪ੍ਰਧਾਨ ਸੁਨੀਲ ਚਮ ਅਤੇ ਸਮੂਹ ਕਲੱਬ ਮੈਂਬਰ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *