2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਫਗਵਾੜਾ ’ਚ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਕੀਤੀ ਤੇਜ਼ * ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ * ਪਾਰਟੀ ਨੂੰ ਬੂਥ ਪੱਧਰ ਤੱਕ ਕੀਤਾ ਜਾ ਰਿਹਾ ਮਜ਼ਬੂਤ – ਨਰੇਸ਼ ਭਾਰਦਵਾਜ

Spread the love
ਫਗਵਾੜਾ 18 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਪੰਜਾਬ ਕਾਂਗਰਸ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਫਗਵਾੜਾ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਇੱਕ ਵਿਸ਼ੇਸ਼ ਮੀਟਿੰਗ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ (ਰਿਟਾ. ਆਈ.ਏ.ਐਸ.) ਦੇ ਗ੍ਰਹਿ ਵਿਖੇ ਉਹਨਾਂ ਹਾਜ਼ਰੀ ‘ਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਕਾਂਗਰਸੀ ਆਗੂ ਸੁਦੇਸ਼ ਸ਼ਰਮਾ, ਅਸ਼ੋਕ ਡੀਲਕਸ, ਗੁਰਜੀਤ ਪਾਲ ਵਾਲੀਆ, ਤਜਿੰਦਰ ਬਾਵਾ ਅਤੇ ਮੁਨੀਸ਼ ਪ੍ਰਭਾਕਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਮੁਕੇਸ਼ ਭਾਟੀਆ ਨੂੰ ਉਪ ਪ੍ਰਧਾਨ, ਵਿਪਨ ਸ਼ਰਮਾ ਅਤੇ ਵਿਪਨ ਕੁਮਰਾ ਨੂੰ ਜਨਰਲ ਸਕੱਤਰ, ਮੁਨੀਸ਼ ਢੱਲਾ, ਮਨਜੀਤ ਕੁਮਾਰ, ਯੁਵਰਾਜ ਯੂਵੀ, ਅੰਕਿਤ ਗੁਪਤਾ ਅਤੇ ਸੰਨੀ ਕੁਮਾਰ ਨੂੰ ਸਕੱਤਰ, ਤੁਲਸੀ ਰਾਮ ਖੋਸਲਾ ਨੂੰ ਸਪੋਕਸਪਰਸਨ ਅਤੇ ਗੁਰਨੇਕ ਸਿੰਘ ਬਿੰਨਿੰਗ ਨੂੰ ਟਰਾਂਸਪੋਰਟ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ। ਇਸੇ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਗਠਨ ਦੇ ਵਿਸਥਾਰ ਲਈ ਇੰਸਪੈਕਟਰ ਨਰਿੰਦਰ ਸਿੰਘ, ਮੋਹਨ ਸਿੰਘ, ਤਰਸੇਮ ਕਲੂਚਾ, ਡਾ. ਜੋਗਿੰਦਰ ਪਾਲ ਬੱਤਰਾ, ਡਾ. ਰਮਨ ਸ਼ਰਮਾ, ਪਰਸ਼ੋਤਮ ਲਾਲ, ਪਰਮਜੀਤ ਕੁਮਾਰ ਕਾਕਾ, ਸੁਭਾਸ਼ ਕੁਮਾਰ, ਅਵਤਾਰ ਸਿੰਘ ਤਾਰੀ ਅਤੇ ਸ਼ੋਂਕੀ ਰਾਮ ਪਾਰਸ ਨੂੰ ਮੰਡਲ ਪ੍ਰਧਾਨ ਨਿਯੁਕਤ ਐਲਾਨਿਆ। ਉਨ੍ਹਾਂ ਸਮੂਹ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਨਵੇਂ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਵਰਕਰ ਨੂੰ ਹੁਣ ਤੋਂ ਹੀ ਲੋਕਾਂ ਵਿੱਚ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੁੱਟ ਜਾਣਾ ਚਾਹੀਦਾ ਹੈ। ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਕਰ ਨੂੰ ਬਣਦਾ ਸਨਮਾਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਮੀਟਿੰਗ ਵਿੱਚ ਸੁਨੀਲ ਪਾਂਡੇ, ਅਵਿਨਾਸ਼ ਗੁਪਤਾ, ਆਦਰਸ਼ ਪਾਹਵਾ, ਹੰਸ ਰਾਜ, ਨਰਿੰਦਰ ਠੇਕੇਦਾਰ, ਸ਼ੰਕਰ ਝਾਂਝੀ, ਪਰਮਜੀਤ ਧਰਮਸੋਤ, ਸ਼ਮਸ਼ੇਰ ਭਾਰਤੀ, ਜਤਿੰਦਰ ਕੌਰ, ਸੁਰਜੀਤ ਕੌਰ, ਗੁਰਦੀਪ ਕੌਰ, ਡਾ. ਅਸ਼ਵਨੀ, ਭਾਗਮਲ ਕੌਲਸਰ, ਰਾਜੀਵ ਸੂਦ, ਨਰਿੰਦਰ ਸਿੰਘ, ਤਰਨਜੀਤ ਨਾਮਧਾਰੀ, ਅਮਿਤ ਅਰੋੜਾ, ਪ੍ਰੇਮਪਾਲ ਸਰੋਆ, ਹਰਵਿੰਦਰ ਸਿੰਘ ਬਾਬਾ ਬੁੱਢੂ, ਸ਼ਰਦਾ ਨੰਦ, ਰਵਿੰਦਰ ਕੌਰ ਮੰਗਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਤਸਵੀਰ: ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਅਤੇ ਹੋਰ ਆਗੂ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *