21 ਲੜਕੀਆਂ ਦੇ ਸਮੂਹਿਕ ਵਿਆਹ 17 ਫਰਵਰੀ 2027 ਨੂੰ

Spread the love
ਕੁਰਾਲੀ, 1 ਸਤੰਬਰ (ਜਗਦੇਵ ਸਿੰਘ ): ਸ਼੍ਰੀ ਵਿਸ਼ਵਕਰਮਾ ਰਾਮਗੜੀਆ ਵੈਲਫੇਅਰ ਸੋਸਾਇਟੀ ਰਜਿ. ਕੁਰਾਲੀ ਵੱਲੋਂ 21 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਮੂਹਿਕ ਵਿਆਹ ਸਮਾਗਮ 17 ਫਰਵਰੀ 2027 ਨੂੰ ਗੁਰਦੁਆਰਾ ਰਾਮਗੜੀਆ ਸਾਹਿਬ, ਨਿਹੌਲਕਾ ਰੋਡ, ਕੁਰਾਲੀ ਵਿਖੇ ਕਰਵਾਏ ਜਾਣਗੇ।ਪ੍ਰਧਾਨ ਰਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਸਮਾਜ ਸੇਵਾ ਦੇ ਉਪਰਾਲਿਆਂ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਲਈ ਯਤਨ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਇਸ ਵਾਰ 21 ਲੜਕੀਆਂ ਦੇ ਵਿਆਹ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਲੋੜਵੰਦ ਪਰਿਵਾਰਾਂ ਨੂੰ ਸਹਿਯੋਗ ਦੇਣਾ ਅਤੇ ਸਮਾਜ ਵਿੱਚ ਭਾਈਚਾਰੇ ਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।ਸਮੂਹਿਕ ਵਿਆਹ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਇਸ ਮੌਕੇ ਅਜਮੇਰ ਸਿੰਘ ਲਾਲੀ ਗੋਸਲਾ, ਸੋਹਣ ਸਿੰਘ ਜਨਰਲ ਸਕੱਤਰ, ਸੇਵਾ ਸਿੰਘ ਪ੍ਰੈਸ ਸਕੱਤਰ, ਬਲਵਿੰਦਰ ਸਿੰਘ, ਦਲੀਪ ਸਿੰਘ ਐਡਵੋਕੇਟ, ਹਰੀ ਕ੍ਰਿਸ਼ਨ ਧੀਮਾਨ ਕੈਸ਼ੀਅਰ, ਸੁਖਵਿੰਦਰ ਸਿੰਘ, ਅੰਮ੍ਰਿਤ ਇਲੈਕਟਰੀਕਲ, ਜੀਐਸ ਰਾਜਾ ਸਕੱਤਰ, ਠਾਕੁਰ ਸਿੰਘ ਭਾਟ, ਜਸਦੀਪ ਸਿੰਘ ਮੱਖਣ, ਕੁਲਵੰਤ ਸਿੰਘ ਕਾਲੂ, ਸੰਜੂ ਪੰਡਿਤ, ਜਗਜੀਤ ਕਲਸੀ, ਹੈਪੀ ਧੀਮਾਨ ਅਤੇ ਭੁਵਨੇਸ਼ਵਰ ਧੀਮਾਨ ਸਮੇਤ ਹੋਰ ਮੈਂਬਰ ਹਾਜ਼ਰ ਸਨ।
 ਧੰਨਵਾਦ ਸਹਿਤ:-
ਪੱਤਰਕਾਰ ਜਗਦੇਵ ਸਿੰਘ
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *