22 ਜੁਲਾਈ 1947: ਉਹ ਇਤਿਹਾਸਕ ਦਿਨ ਜਦੋਂ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਅਪਣਾਇਆ ਰਾਸ਼ਟਰੀ ਝੰਡਾ ਦਿਵਸ: ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ!

Spread the love
ਹਰ ਇੱਕ ਸੁਤੰਤਰ ਦੇਸ਼ ਦਾ ਆਪਣਾ ਇੱਕ ਰਾਸ਼ਟਰੀ ਝੰਡਾ ਹੁੰਦਾ ਹੈ, ਜੋ ਉਸ ਦੇਸ਼ ਦੀ ਪਛਾਣ ਹੁੰਦਾ ਹੈ। ਭਾਰਤ ਵਿੱਚ 22 ਜੁਲਾਈ ਦਾ ਦਿਨ ਸਾਨੂੰ ਸਾਡੇ ਦੇਸ਼ ਦੇ ਸੁਤੰਤਰਤਾ ਸੰਗਰਾਮ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਸਾਡੇ ਰਾਸ਼ਟਰੀ ਗੌਰਵ ਦੀ ਯਾਦ ਦਿਵਾਉਂਦਾ ਹੈ। ਭਾਰਤ ਦਾ ਰਾਸ਼ਟਰੀ ਝੰਡਾ ‘ਤਿਰੰਗਾ’ ਸਾਡੀ ਪ੍ਰਭੂਸੱਤਾ, ਅਖੰਡਤਾ, ਆਨ, ਬਾਨ ਅਤੇ ਸ਼ਾਨ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਹਰ ਸਾਲ 22 ਜੁਲਾਈ ਨੂੰ ਪੂਰੇ ਦੇਸ਼ ਵਿੱਚ ‘ਰਾਸ਼ਟਰੀ ਝੰਡਾ ਅੰਗੀਕਰਨ ਦਿਵਸ’ ਬਹੁਤ ਹੀ ਮਾਣ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਤਿਰੰਗਾ ਸਿਰਫ਼ ਤਿੰਨ ਰੰਗਾਂ ਦਾ ਕੱਪੜਾ ਨਹੀਂ ਹੈ ਬਲਕਿ ਇਹ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ, ਉਮੀਦਾਂ ਅਤੇ ਦੇਸ਼ ਭਗਤੀ ਦਾ ਪ੍ਰਗਟਾਵਾ ਹੈ। ਇਹ ਝੰਡਾ ਦੇਸ਼ਵਾਸੀਆਂ ਨੂੰ ਆਪਸੀ ਭੇਦਭਾਵ ਭੁਲਾ ਕੇ ਇੱਕਜੁੱਟ ਹੋਣ ਦਾ ਸੰਦੇਸ਼ ਦਿੰਦਾ ਹੈ।ਭਾਰਤੀ ਰਾਸ਼ਟਰੀ ਝੰਡੇ ਦਾ ਇਤਿਹਾਸ ਬਹੁਤ ਹੀ ਰੋਚਕ ਅਤੇ ਪ੍ਰੇਰਨਾਦਾਇਕ ਹੈ। ਮੌਜੂਦਾ ਤਿਰੰਗੇ ਝੰਡੇ ਦੀ ਰੂਪਰੇਖਾ ਸੁਤੰਤਰਤਾ ਸੈਨਾਨੀ ਮਹਾਨ ਪਿੰਗਲੀ ਵੈਂਕਈਆ ਜੀ ਦੁਆਰਾ ਤਿਆਰ ਕੀਤੀ ਗਈ ਸੀ। 22 ਜੁਲਾਈ 1947 ਨੂੰ ਭਾਰਤ ਦੀ ਸੰਵਿਧਾਨ ਸਭਾ ਦੀ ਬੈਠਕ ਦੌਰਾਨ ਇਸ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰੀ ਝੰਡੇ ਵਜੋਂ ਅਪਣਾਇਆ ਗਿਆ ਸੀ। ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਕਿਉਂਕਿ 15 ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਨੂੰ ਆਪਣੀ ਅਧਿਕਾਰਤ ਰਾਸ਼ਟਰੀ ਪਛਾਣ ਮਿਲ ਗਈ ਸੀ।ਸਾਡੇ ਰਾਸ਼ਟਰੀ ਝੰਡੇ ਵਿੱਚ ਤਿੰਨ ਰੰਗਾਂ ਦੀਆਂ ਬਰਾਬਰ ਪੱਟੀਆਂ ਹਨ ਜਿਨ੍ਹਾਂ ਦਾ ਆਪਣਾ ਇੱਕ ਵਿਸ਼ੇਸ਼ ਅਤੇ ਡੂੰਘਾ ਮਹੱਤਵ ਹੈ।ਝੰਡੇ ਦੇ ਸਭ ਤੋਂ ਉੱਪਰ ਕੇਸਰੀ ਰੰਗ ਹੁੰਦਾ ਹੈ। ਇਹ ਰੰਗ ਦੇਸ਼ ਦੀ ਬਹਾਦਰੀ, ਹਿੰਮਤ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਇਹ ਸਾਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਵਿਚਕਾਰਲੀ ਪੱਟੀ ਸਫ਼ੈਦ ਰੰਗ ਦੀ ਹੁੰਦੀ ਹੈ। ਇਹ ਰੰਗ ਸ਼ਾਂਤੀ, ਸੱਚਾਈ, ਪਵਿੱਤਰਤਾ ਅਤੇ ਅਮਨ ਦਾ ਪ੍ਰਤੀਕ ਹੈ। ਇਹ ਸੰਦੇਸ਼ ਦਿੰਦਾ ਹੈ ਕਿ ਭਾਰਤ ਹਮੇਸ਼ਾ ਵਿਸ਼ਵ ਸ਼ਾਂਤੀ ਅਤੇ ਸੱਚ ਦੇ ਮਾਰਗ ‘ਤੇ ਚੱਲਣ ਵਾਲਾ ਦੇਸ਼ ਹੈ। ਸਭ ਤੋਂ ਹੇਠਾਂ ਹਰਾ ਰੰਗ ਹੁੰਦਾ ਹੈ। ਇਹ ਰੰਗ ਦੇਸ਼ ਦੀ ਹਰਿਆਲੀ, ਖੁਸ਼ਹਾਲੀ, ਵਿਸ਼ਵਾਸ ਅਤੇ ਤਰੱਕੀ ਦਾ ਪ੍ਰਤੀਕ ਹੈ। ਇਹ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਦਰਸਾਉਂਦਾ ਹੈ। ਸਫ਼ੈਦ ਪੱਟੀ ਦੇ ਬਿਲਕੁਲ ਕੇਂਦਰ ਵਿੱਚ ਨੀਲੇ ਰੰਗ ਦਾ ‘ਅਸ਼ੋਕ ਚੱਕਰ’ ਸੁਸ਼ੋਭਿਤ ਹੈ, ਜਿਸ ਵਿੱਚ 24 ਤੀਲੀਆਂ ਹੁੰਦੀਆਂ ਹਨ। ਇਹ ਚੱਕਰ ਸਮਰਾਟ ਅਸ਼ੋਕ ਦੇ ਸਾਰਨਾਥ ਸਤੰਭ ਤੋਂ ਲਿਆ ਗਿਆ ਹੈ। ਇਹ ਚੱਕਰ ਸਾਨੂੰ ਨਿਰੰਤਰ ਗਤੀਸ਼ੀਲ ਰਹਿਣ ਅਤੇ ਦੇਸ਼ ਨੂੰ ਪ੍ਰਗਤੀ ਦੇ ਰਾਹ ‘ਤੇ ਅੱਗੇ ਲੈ ਕੇ ਜਾਣ ਦੀ ਪ੍ਰੇਰਨਾ ਦਿੰਦਾ ਹੈ। ਇਸ ਦੀਆਂ 24 ਤੀਲੀਆਂ ਦਿਨ ਦੇ 24 ਘੰਟਿਆਂ ਨੂੰ ਦਰਸਾਉਂਦੀਆਂ ਹਨ, ਜੋ ਇਹ ਸੰਦੇਸ਼ ਦਿੰਦੀਆਂ ਹਨ ਕਿ ਦੇਸ਼ ਦੇ ਵਿਕਾਸ ਲਈ ਸਾਨੂੰ ਨਿਰੰਤਰ ਕਾਰਜਸ਼ੀਲ ਰਹਿਣਾ ਚਾਹੀਦਾ ਹੈ ਅਤੇ ਰੁਕਣਾ ਮੌਤ ਦੇ ਬਰਾਬਰ ਹੈ। ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ!ਰਾਸ਼ਟਰੀ ਝੰਡਾ ਹਰ ਭਾਰਤੀ ਦੀ ਆਨ, ਬਾਨ ਅਤੇ ਸ਼ਾਨ ਹੈ। ਜਦੋਂ ਕਿਸੇ ਅੰਤਰਰਾਸ਼ਟਰੀ ਮੰਚ ਜਾਂ ਖੇਡ ਮੈਦਾਨ ਵਿੱਚ ਭਾਰਤ ਦਾ ਤਿਰੰਗਾ ਲਹਿਰਾਉਂਦਾ ਹੈ, ਤਾਂ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਸਾਡੇ ਦੇਸ਼ ਦੇ ਜਵਾਨ ਸਰਹੱਦਾਂ ‘ਤੇ ਇਸ ਝੰਡੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਮਾਈਨਸ ਡਿਗਰੀ ਤਾਪਮਾਨ ਅਤੇ ਤਪਦੇ ਰੇਗਿਸਤਾਨਾਂ ਵਿੱਚ ਵੀ ਦਿਨ-ਰਾਤ ਪਹਿਰਾ ਦਿੰਦੇ ਹਨ। ਤਿਰੰਗੇ ਦੀ ਰੱਖਿਆ ਲਈ ਹਜ਼ਾਰਾਂ ਵੀਰਾਂ ਨੇ ਹੱਸਦੇ-ਹੱਸਦੇ ਆਪਣੀ ਸ਼ਹਾਦਤ ਦਿੱਤੀ ਹੈ। ਰਾਸ਼ਟਰੀ ਝੰਡਾ ਦਿਵਸ ਮਨਾਉਣ ਦਾ ਮੁੱਖ ਮਕਸਦ ਦੇਸ਼ ਦੇ ਨਾਗਰਿਕਾਂ ਅੰਦਰ ਦੇਸ਼ ਭਗਤੀ ਅਤੇ ਰਾਸ਼ਟਰੀ ਝੰਡੇ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨਾ ਹੈ। ਸਾਨੂੰ ‘ਭਾਰਤੀ ਝੰਡਾ ਜ਼ਾਬਤਾ’ ਭਾਵ ਫਲੈਗ ਕੋਡ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਝੰਡਾ ਕਦੇ ਵੀ ਮੈਲਾ ਜਾਂ ਫਟਿਆ ਹੋਇਆ ਨਹੀਂ ਹੋਣਾ ਚਾਹੀਦਾ। ਰਾਸ਼ਟਰੀ ਤਿਉਹਾਰਾਂ ਜਿਵੇਂ 15 ਅਗਸਤ ਅਤੇ 26 ਜਨਵਰੀ ਤੋਂ ਬਾਅਦ ਪਲਾਸਟਿਕ ਜਾਂ ਕਾਗਜ਼ ਦੇ ਝੰਡਿਆਂ ਨੂੰ ਸੜਕਾਂ ‘ਤੇ ਸੁੱਟਣਾ ਝੰਡੇ ਦਾ ਅਪਮਾਨ ਹੈ ਜਿਸ ਤੋਂ ਸਾਨੂੰ ਸਖ਼ਤੀ ਨਾਲ ਬਚਣਾ ਚਾਹੀਦਾ ਹੈ। ਨਿਰਸੰਦੇਹ ਰਾਸ਼ਟਰੀ ਝੰਡਾ ਦਿਵਸ ਸਾਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੰਕਲਪ ਲੈਣ ਦੀ ਪ੍ਰੇਰਨਾ ਦਿੰਦਾ ਹੈ। ਤਿਰੰਗਾ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਾ ਜਿਉਂਦਾ ਜਾਗਦਾ ਸਬੂਤ ਹੈ। ਆਓ ਇਸ ਰਾਸ਼ਟਰੀ ਝੰਡਾ ਦਿਵਸ ਦੇ ਮੌਕੇ ‘ਤੇ ਅਸੀਂ ਸਾਰੇ ਦੇਸ਼ ਵਾਸੀ ਕਸਮ ਖਾਈਏ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਵਾਂਗੇ ਅਤੇ ਆਪਣੇ ਪ੍ਰਾਣਾਂ ਦੀ ਬਾਜ਼ੀ ਲਗਾ ਕੇ ਵੀ ਸਾਡੀ ਆਨ, ਬਾਨ ਅਤੇ ਸ਼ਾਨ ਦੇ ਪ੍ਰਤੀਕ ‘ਤਿਰੰਗੇ’ ਦਾ ਮਾਣ ਹਮੇਸ਼ਾ ਉੱਚਾ ਰੱਖਾਂਗੇ।
ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼
ਸਿਆੜ
ਮੰਡੀ ਅਹਿਮਦਗੜ੍ਹ
9781590500
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *