23ਵੀਆਂ ਚੇਨਈ ਵਿਖੇ ਏਸ਼ੀਆ ਪੱਧਰ ਤੇ ਖੇਡਾਂ ਵਿੱਚ ਮਾਸਟਰ ਅਥਲੀਟ ਨੇ ਜ਼ਿਲ੍ਹਾ ਬਰਨਾਲਾ ਦਾ ਨਾਮ ਚਮਕਾਇਆ

Spread the love
ਧਨੌਲਾ, 10 ਨਵੰਬਰ (ਹਰਦੀਪ ਹੈਰੀ) ਅਸੀਂ ਹਰ ਸਾਲ ਹੀ ਬਹੁਤ ਸਾਰੇ ਖਿਡਾਰੀਆਂ ਨੂੰ ਜ਼ਿਲਾ ਪੱਧਰ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਖੇਡਦੇ ਹੋਇਆਂ ਨੂੰ ਅਕਸਰ ਸੁਣਦੇ ਰਹਿੰਦੇ ਹਾਂ ਅਤੇ ਉਹਨਾਂ ਬਾਰੇ ਪੜਦੇ ਰਹਿੰਦੇ ਹਾਂ । ਪਰ ਅੱਜ ਸਾਡੇ ਲਈ ਸਿਰਫ ਜ਼ਿਲ੍ਹਾ ਜਾਂ ਸਾਡਾ ਰਾਜ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਬਰਨਾਲਾ ਦੇ ਸਿਰ ਕੱਢ ਮਾਸਟਰ ਅਥਲੀਟਾਂ ਨੇ ਪੂਰੇ ਏਸ਼ੀਆ ਪੱਧਰ ਤੇ ਆਪਣੇ ਜੌਹਰ ਵਿਖਾਉਂਦੇ ਹੋਏ ਅਥਲੈਟਿਕਸ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ। ਜ਼ਿਕਰ ਯੋਗ ਹੈ ਕਿ ਚੇਨਈ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ 23 ਵੀਆਂ ਏਸ਼ੀਆ ਮਾਸਟਰਸ ਅਥਲੈਟਿਕ ਚੈਂਪੀਅਨਸ਼ਿਪ ਮਿਤੀ 5 ਤੋਂ 9 ਨਵੰਬਰ 2025 ਹੋਈ । ਇਥੇ ਏਸ਼ੀਆ ਪੱਧਰ ਤੇ ਕੁੱਲ 31 ਦੇਸ਼ਾਂ ਦੇ 3300 ਤੋਂ ਵੱਧ ਅਥਲੀਟਾਂ ਨੇ ਭਾਗ ਲਿਆ । ਜਿਸ ਵਿੱਚ ਸੁਰਿੰਦਰ ਕੁਮਾਰ ਤਪਾ ਉਮਰ 80+1500 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਗੁਲਾਬ ਸਿੰਘ ਫੌਜੀ ਕੋਟਦੁੱਨਾ ਉਮਰ 50+ ਸ਼ਾਰਟ ਪੁੱਟ ਵਿੱਚ ਅੱਠਵਾਂ ਹੈਮਰ ਥਰੋ ਵਿੱਚ ਪੰਜਵਾਂ ਅਤੇ ਡਿਸਕਸ ਥਰੋ ਵਿੱਚ ਤੇਰਵਾਂ ਰੈਂਕ ਪ੍ਰਾਪਤ ਕੀਤਾ। ਸੁਖਦੇਵ ਸਿੰਘ ਕੋਚ ਧੌਲਾ ਉਮਰ 45+ ਨੇ 800 ਮੀਟਰ ਦੌੜ ਵਿੱਚ 8ਵਾਂ ਅਤੇ 1500 ਮੀਟਰ ਦੌੜ ਵਿੱਚ 10 ਵਾਂ ਸਥਾਨ ਪ੍ਰਾਪਤ ਕੀਤਾ। ਕਰਮਜੀਤ ਸਿੰਘ ਮਾਸਟਰ ਧਨੌਲਾ ਉਮਰ 40+ ਨੇ 5000 ਮੀਟਰ ਵਾਕ ਰੇਸ ਵਿਚ 7ਵਾਂ ਅਤੇ 400 ਮੀਟਰ ਹਰਡਲ ਰੇਸ ਵਿਚ ਭਾਗ ਲੈਂਦੇ ਹੋਏ ਸੱਤਵਾਂ ਸਥਾਨ ਹਾਸਲ ਕੀਤਾ । ਬਲਜਿੰਦਰ ਸਿੰਘ ਫੌਜੀ ਅਸਪਾਲ ਕਲਾਂ ਉਮਰ 40+ ਨੇ 800 ਮੀਟਰ ਦੌੜ ਵਿੱਚ 6ਵਾਂ ਸਥਾਨ ਤੇ 1500 ਮੀਟਰ ਦੌੜ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਮਾਸਟਰ ਅਥਲੀਟਾਂ ਨੇ ਪਿੰਡਾਂ ਵਿੱਚੋਂ ਉੱਠ ਕੇ ਅੱਜ ਆਪਣੇ ਪਿੰਡ ਜਿਲਾ ਪੰਜਾਬ ਅਤੇ ਦੇਸ਼ ਤੱਕ ਦਾ ਨਾਮ ਰੌਸ਼ਨ ਕੀਤਾ ਹੈ । ਸਥਾਨਕ ਲੋਕਾਂ ਦਾ ਕਹਿਣਾ ਅਜਿਹੇ ਸਿਰ ਕੱਢ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਸਰਕਾਰ ਵੱਲੋਂ ਚੰਗਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *