ਰੇਡੀਓਗ੍ਰਾਫਰ ਯੂਨੀਅਨ ਪੰਜਾਬ ਦਾ ਵਫਦ ਸਿਹਤ ਮੰਤਰੀ ਨੂੰ ਮਿਲਿਆ

Spread the love
ਫਿਰੋਜ਼ਪੁਰ 10 ਅਕਤੂਬਰ (ਅਸ਼ੋਕ ਭਾਰਦਵਾਜ) ਪੰਜਾਬ ਰਾਜ ਸਿਹਤ ਵਿਭਾਗ, ਰੇਡੀਓਗ੍ਰਾਫਰ ਐਸੋਸੀਏਸ਼ਨ ਦੀ ਮੀਟਿੰਗ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਅਤੇ  ਸ਼ਪੈਸਲ ਸੈਕਟਰੀ ਹੈਲਥ ਸੁਖਜੀਤਪਾਲ ਸਿੰਘ ਜੀ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾਂ ਹਤਿੰਦਰ ਕੌਰ ਜੀ, ਐਮ.ਡੀ ਐਨ.ਐਚ.ਐਮ ਘਨਸ਼ਾਮ ਥੋਰੀ, ਡਾਇਰੈਕਟਰ ਐਨ.ਐਚ.ਐਮ, ਡਿਪਟੀ ਡਾਇਰੈਕਟਰ ਸਰਨਜੀਤ ਕੌਰ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪ੍ਰਧਾਨ ਸੰਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੀਟਿੰਗ ਹੋਈ ਅਤੇ ਸੂਬਾ ਜਰਨਲ ਸਕੱਤਰ ਗੁਰਜਿੰਦਰ ਸਿੰਘ ਢਿਲੋਂ  ਵੱਲੋਂ ਵਿਸਥਾਰ ਸਹਿਤ ਮੰਗਾ ਸਿਹਤ ਮੰਤਰੀ ਸਾਹਿਬ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਜਿਸ ਵਿੱਚ ਰੇਡਿਓਗ੍ਰਾਫਰ ਦੇ ਪ੍ਰਮੋਸ਼ਨ ਸਟੈੱਪ 2 ਤੋਂ 4 ਕੀਤੇ ਜਾਣ ਅਤੇ ਰੇਡੀਓਗ੍ਰਾਫਰਾਂ ਦਾ ਨਾਮ ਬਦਲ ਕੇ ਰੇਡੀਓਲੋਜ਼ੀ ਅਫਸਰ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਜਲਦੀ ਹੀ ਪ੍ਰਪੋਜਲ ਬਣਾ ਕੇ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਤਾ ਜੋ ਜਲਦੀ ਹੀ ਕਾਰਵਾਈ ਕੀਤੀ ਜਾ ਸਕੇ। ਜਿਲ੍ਹਾ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਹੋਰ ਪੋਸਟਾਂ ਵਧਾਈਆਂ ਜਾਣ ਸਬੰਧੀ ਵੀ ਪ੍ਰਪੋਜਲ ਤਿਆਰ ਕਰਕੇ ਭੇਜਣ ਲਈ ਵੀ ਕਿਹਾ ਗਿਆ। ਰੇਡਿਓਗ੍ਰਾਫਰਾਂ ਤੋਂ ਐਕਸ-ਰੇ ਤੋਂ ਬਿਨ੍ਹਾਂ ਕੋਈ ਹੋਰ ਕੰਮ ਨਾ ਲਿਆ ਜਾਵੇ ਅਤੇ ਐਕਸ-ਰੇ ਸ਼ੇਅਰ ਸ਼ਮੇ ਸਿਰ ਦੇਣ ਸਬੰਧੀ ਪੱਤਰ ਵੀ ਜਲਦੀ ਜਾਰੀ ਕੀਤਾ ਜਾਵੇਗਾ। ਸੀਨੀਅਰ ਰੇਡੀਓਗ੍ਰਫਰਾਂ ਦੀਆਂ ਖਾਲੀ ਅਸਾਮੀਆਂ 15 ਦਸੰਬਰ ਤੱਕ ਭਰੀਆਂ ਜਾਣਗੀਆਂ। ਨਵੀਆਂ ਐਕਸ ਮਸ਼ੀਨਾਂ ਦਿੱਤੀਆਂ ਜਾਣ।  ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਅਤੇ ਡਾਇਰੈਕਟਰ ਸਾਹਿਬ ਵੱਲੋਂ ਪੂਰਾ ਭਰੋਸਾ ਦਿਵਾਇਆ ਗਿਆ ਕੇ ਬਾਕੀ ਰਹਿੰਦੀਆਂ
ਮੰਗਾਂ ਜਲਦੀ ਹੀ ਮੰਨ ਲਈਆਂ ਜਾਣ ਗਈਆਂ। ਇਸ ਸਮੇਂ ਧਰਮਿੰਦਰ ਸਿੰਘ ਸਿਵਲ ਹਸਪਤਾਲ ਪੱਟੀ, ਵਿਕਰਮ ਜਿਲ੍ਹਾ ਹਸਪਤਾਲ ਫਿਰੋਜ਼ਪੁਰ, ਸੁੰਤਤਰ ਸਿੰਘ ਜਿਲ੍ਹਾ ਹਸਪਤਾਲ ਫਿਰੋਜ਼ਪੁਰ,ਪਿੰਦਰ ਕੁਮਾਰ ਟੀ ਬੀ ਹਸਪਤਾਲ ਪਟਿਆਲਾ,ਹਾਜ਼ਰ ਸਨ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *