5 ਅਗਸਤ ਤੋਂ 9 ਅਗਸਤ ਤੱਕ ਸੰਤ ਸ਼੍ਰੀ ਨਾਮਦੇਵ ਮੰਦਰ ਵਿਖੇ ਹੋਵੇਗੀ ਸ਼੍ਰੀ ਭਗਤਮਾਲ ਕਥਾ – ਭਾਰਤ ਭੂਸ਼ਨ ਸ਼ਰਮਾ 

Spread the love
ਬੱਸੀ ਪਠਾਣਾ, 21 ਜੁਲਾਈ (ਉਦੇ ਧੀਮਾਨ):  ਸ਼੍ਰੀ ਜੀ ਕਿਰਪਾ ਸੰਕੀਰਤਨ ਮੰਡਲ ਬੱਸੀ ਪਠਾਣਾਂ ਵੱਲੋਂ ਸ਼੍ਰੀ ਅਨਮੋਲ ਬਿਹਾਰੀ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਕਰਵਾਈ ਜਾ ਰਹੀ ਪੰਜ ਰੋਜ਼ਾ ਸ਼੍ਰੀ ਭਗਤਮਾਲ ਕਥਾ ਦਾ ਕਾਰਡ ਜਾਰੀ ਕੀਤਾ ਗਿਆ। ਇਸ ਸਬੰਧੀ ਮੰਡਲ ਦੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਭਾਰਤ ਭੂਸ਼ਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਭਾਰਤ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਜੀ ਕਿਰਪਾ ਸੰਕੀਰਤਨ ਮੰਡਲ ਵੱਲੋਂ 5 ਅਗਸਤ ਤੋਂ 9 ਅਗਸਤ ਤੱਕ ਸੰਤ ਸ਼੍ਰੀ ਨਾਮਦੇਵ ਮੰਦਰ ਬੱਸੀ ਪਠਾਣਾਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਭਗਤਮਾਲ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸਮਾਗਮ ਸੰਗਤਾਂ ਨੂੰ ਭਗਤੀ, ਸੇਵਾ ਅਤੇ ਸਤਿਸੰਗ ਨਾਲ ਜੋੜਨ ਦਾ ਇੱਕ ਵਿਲੱਖਣ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸਿੱਧ ਕਥਾਵਾਚਕ ਪੂਜਨੀਯ ਅਤੁਲ ਕ੍ਰਿਸ਼ਨ ਸ਼ਾਸਤਰੀ ਜੀ (ਸ਼੍ਰੀ ਧਾਮ ਵ੍ਰਿੰਦਾਵਨ) ਵਾਲ਼ੇ ਇਸ ਪਾਵਨ ਕਥਾ ਦੌਰਾਨ ਰੋਜ਼ਾਨਾ ਸੰਗਤਾਂ ਨੂੰ ਸ਼੍ਰੀ ਭਗਤਮਾਲ ਦੀ ਅੰਮ੍ਰਿਤਮਈ ਕਥਾ ਰਾਹੀਂ ਭਗਤੀ ਰਸ ਨਾਲ ਨਿਹਾਲ ਕਰਨਗੇ। ਉਨ੍ਹਾਂ ਨੇ ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਅਤੇ ਠਾਕੁਰ ਪ੍ਰੇਮੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਾਵਨ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼੍ਰੀ ਅਨਮੋਲ ਬਿਹਾਰੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲ ਬਣਾਉਣ। ਇਸ ਮੌਕੇ ਮੰਡਲ ਦੇ ਸੀਨੀਅਰ ਮੈਂਬਰ ਤੇ ਉੱਘੇ ਸਮਾਜ ਸੇਵੀ ਰਾਜ ਕੁਮਾਰ ਪਹੁਜਾ, ਭੀਮ ਸੈਣ ਸੇਤੀਆ, ਪੰਡਿਤ ਲਕਸ਼ਮੀ ਕਾਂਤ ਝਾ, ਅਸ਼ੂ ਮੌਦਗਿਲ, ਅਮਿਤ ਗੌਤਮ, ਅਰਵਿਨ ਕੁਮਾਰ ਰੂਬੀ, ਮਨੋਜ ਕੁਮਾਰ, ਚੰਦਰਭਾਨ, ਪ੍ਰੇਮ ਪ੍ਰਕਾਸ਼ ਸ਼ਰਮਾ, ਕਰਮ ਚੰਦ ਬੱਤਰਾ, ਗਗਨ ਸ਼ਰਮਾ, ਜਗਦੀਸ਼ ਕੁਮਾਰ ਜੱਗੀ, ਗੋਰਵ ਮੁਟਰੇਜਾ, ਕਨ੍ਹਈਆ ਲਾਲ, ਰਤਨ ਸਿੰਘ ਆਦਿ ਹਾਜ਼ਰ ਸਨ|
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *