ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ

Spread the love

 ਅੰਮ੍ਰਿਤਸਰ4 ਅਪ੍ਰੈਲ(ਦਿਨੇਸ਼ ਸੋਨੀ) ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਸ੍ਰੀ ਮਦਲ ਲਾਲ ਸ਼ਰਮਾ ਜੀ ਦੀ ਅਗਵਾਈ ਹੇਠ ਸਿਟੀ ਸਰਕਲ ਹਾਲਗੇਟ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਰਿਟਾਇਰਡ ਕਰਮਚਾਰੀਆਂ ਦੇ ਲਾਈਵ ਸਰਟੀਫਿਕੇਟ ਭਰ ਕੇ ਅਕਾਊਂਟ ਬਰਾਂਚ ਵਿੱਚ ਜਮਾ ਕਰਵਾਏ ਗਏ ਤਾਂ ਜੋ ਉਹਨਾਂ ਦੀ ਰੈਗੂਲਰ ਪੈਨਸ਼ਨ ਚਲਦੀ ਰਹੇ ਅਤੇ ਬਾਰਡਰ ਜੋਨ ਦੇ ਆਗੂ ਇੰਜੀਨੀਅਰ ਜੇਪੀ ਸਿੰਘ ਨੇ ਸਿਟੀ ਸਰਕਲ ਅੰਮ੍ਰਿਤਸਰ ਦੀ ਨਵੀਂ ਚੁਣੀ ਹੋਈ ਕਮੇਟੀ ਨੂੰ ਸਿਟੀ ਸਰਕਲ ਦੇ ਉਪ ਮੁੱਖ ਇੰਜੀਨੀਅਰ ਸ੍ਰ ਗੁਰਸ਼ਰਨ ਸਿੰਘ ਖਹਿਰਾ ਦੇ ਨਾਲ ਜਾਣ ਪਛਾਣ ਕਰਾਈ ਅਤੇ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਪੈਨਸ਼ਨਰਾਂ ਦਾ ਕੋਈ ਵੀ ਕੰਮ ਹੋਵੇ ਉਹ ਰੁਕੇਗਾ ਨਹੀਂ ਜਿਹੜੇ ਰਿਟਾਇਰਡ ਕਰਮਚਾਰੀ ਅੱਜ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਲਾਈਵ ਸਰਟੀਫਿਕੇਟ ਆਪਣੇ ਆਪਣੇ ਕਲਰਕਾਂ ਨੂੰ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਮਾ ਕਰਾਉਣ ਜਾਂ ਫਿਰ ਜਥੇਬੰਦੀ ਨਾਲ ਸੰਪਰਕ ਕਰਨ ਅਤੇ ਇਸ ਮੀਟਿੰਗ ਵਿੱਚ ਰਿਟਾਇਰਡ ਕਰਮਚਾਰੀਆਂ ਦੀਆਂ ਮੁਸ਼ਕਲ ਸੁਣ  ਕੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ  ਅਤੇ ਆਗੂਆਂ ਨੇ ਪ੍ਰੈਸ ਨੂੰ ਬਿਆਨ ਦਿੰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਬਕਾਇਆ  ਡੀਏ 13% ਜੋ ਬਣਦਾ ਹੈ ਉਸ ਦੀ ਆਸ ਜੋ ਬਜਟ ਸੈਸ਼ਨ ਵਿੱਚ ਸੀ ਨਹੀਂ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ਜੋ ਪੇ ਕਮਿਸ਼ਨ ਦਾ ਬਕਾਇਆ ਹੈ ਉਹ ਸਰਕਾਰ ਨੇ ਉਸ ਦੀਆਂ 42 ਕਿਸਤਾਂ ਕੀਤੀਆਂ ਹਨ ਜੋ ਕਿ ਬਹੁਤ ਨਿੰਦਣ ਯੋਗ ਗੱਲ ਹੈ ਸਰਕਾਰ ਨੂੰ ਇਹ ਬਕਾਇਆ ਇੱਕ ਕਿਸ਼ਤ ਵਿੱਚ ਦੇਣਾ ਚਾਹੀਦਾ ਹੈ ਇਹ ਮੁਲਾਜ਼ਮਾਂ ਦਾ ਹੱਕ ਹੈ ਮੁਲਾਜ਼ਮ ਅਤੇ ਪੈਨਸ਼ਨਰ ਆਪਣਾ ਹੱਕ ਮੰਗ ਰਹੇ ਹਨ ਨਾ ਕਿ ਖੈਰਾਤ ਮੰਗ ਰਹੇ ਹਨ ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਦਾ ਵਤੀਰਾ ਮੁਲਾਜ਼ਮਾ ਪ੍ਰਤੀ ਇੰਝ ਹੀ ਰਿਹਾ ਤਾਂ 2027 ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਉਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਾਹ ਵਿਖਾਇਆ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਮੁਲਾਜ਼ਮ ਅਤੇ ਪੈਨਸ਼ਨਰ ਪੰਜਾਬ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾਉਣਗੇ ਇਸ ਮੌਕੇ ਤੇ ਸ੍ਰ ਜਗੀਰ ਸਿੰਘ ਸੈਣੀ, ਇੰਜੀਨੀਅਰ ਜੇਪੀ ਸਿੰਘ,ਪਲਵਿੰਦਰ ਸ਼ਰਮਾ, ਹਰਜੀਤ ਸਿੰਘ, ਰਮੇਸ਼ ਕੁਮਾਰ, ਜਗਦੀਸ਼ ਆਦਿ ਹਾਜ਼ਰ ਸਨ

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *