ਏਰੀਆ ਯੂਥ ਅਲਾਇੰਸ ਬਲਾਚੌਰ ਵਲੋਂ ਐਥਲੈਟਿਕ ਮੀਟ 26 ਨੂੰ ਨਵਾਸ਼ਹਿਰ

Spread the love
ਨਵਾਂਸ਼ਹਿਰ /ਕਾਠਗੜ੍ਹ 23 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )-  ਏਰੀਆ ਯੂਥ ਅਲਾਇੰਸ ਟੀਮ ਵਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਪਿੰਡ  ਸੋਭੂਵਾਲ  ਵਿਖੇ ਨੇੜੇ ਟੋਲ ਪਲਾਜ਼ਾ ਜੀਓਵਾਲ ਬੱਛੂਆਂ ਵਿਖੇ 26 ਜੁਲਾਈ ਨੂੰ ਸਵੇਰੇ 5 ਵਜੇ   ਐਥਲੈਟਿਕਸ ਮੀਟ ਕਰਵਾਈ ਜਾ ਰਹੀ । ਜਿਸ ਵਿਚ 1600 ਮੀਟਰ ਰੇਸ  ਲੜਕੇ ਜਿੰਨਾ ਦੀ ਉਮਰ 18 ਸਾਲ ਤੋਂ ਉੱਪਰ ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆ ਨੂੰ 2100 ਰੁਪਏ ਅਤੇ ਮੈਡਲ, 1500 ਰੁਪਏ ਅਤੇ ਮੈਡਲ ਅਤੇ 1100 ਰੁਪਏ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਲੜਕੀਆਂ ਦੀ 800 ਮੀਟਰ ਰੇਸ   ਕਰਵਾਈ ਜਾਵੇਗੀ ਜਿਸ ਵਿੱਚ  18 ਸਾਲ ਤੋਂ ਉਪਰ ਦੀ ਉਮਰ ਵਾਲੀਆਂ ਲੜਕੀਆ ਭਾਗ ਲੈ ਸਕਦੀਆ ਹਨ। ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੀਆਂ ਲੜਕੀਆਂ ਨੂੰ 1500 ਰੁਪਏ ਮੈਡਲ, 1200 ਰੁਪਏ ਮੈਡਲ ਅਤੇ 900 ਰੁਪਏ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ 400 ਮੀਟਰ ਰੇਸ ਲੜਕੇ ਅੰਡਰ 18 ਸਾਲ ਵਾਲੇ ਵੀ ਭਾਗ ਲੈ ਸਕਣਗੇ। ਪਹਿਲਾ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆ ਨੂੰ 1100 ਰੁਪਏ ਮੈਡਲ, 800 ਰੁਪਏ ਅਤੇ ਮੈਡਲ, 600 ਰੁਪਏ ਅਤੇ ਮੈਡਲ ਨਾਲ ਨਿਵਾਜਿਆ ਜਾਵੇਗਾ। ਇਸੇ ਤਰਾ 100 ਮੀਟਰ  ਰੇਸ ਵਿਚ 13 ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀਆਂ ਭਾਗ ਲੈਣਗੇ। ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ  ਵਾਲਿਆ ਨੂੰ ਰੁਪਏ ਅਤੇ ਮੈਡਲ, 400 ਰੁਪਏ ਅਤੇ ਮੈਡਲ , 300ਅਤੇ ਰੁਪਏ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਲੜੀ ਤਹਿਤ 200 ਮੀਟਰ ਰੇਸ ਵਿੱਚ 50 ਸਾਲ ਤੋਂ ਉੱਪਰ ਉਮਰ ਵਾਲੇ ਭਾਗ  ਲੈਣਗੇ।  ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆਂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।  ਇਸ ਮੌਕੇ ਏਰੀਆ ਯੂਥ ਅਲਾਇੰਸ ਦੇ ਮੈਬਰਾਂ ਵਲੋਂ ਸਾਰਿਆਂ ਨੂੰ ਇਸ ਅਥਲੈਟਿਕ ਮੀਟ ਵਿਚ  ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਏਰੀਆ ਯੂਥ ਅਲਾਇੰਸ ਮੈਂਬਰ  ਵਿੱਚ ਰਾਜ ਖਟਾਣਾ, ਅਮਰੀਕ ਸਿੰਘ ਬਛੋੜੀ, ਦੁਰਗੇਸ਼ ਜੰਡੀ, ਰਾਕੇਸ਼ ਟਕਾਰਲਾ, ਨਵਦੀਪ, ਰਮਨ ਭਰਥਲਾ, ਵਿੱਕੀ ਉਧਨਵਾਲ ਪਿੰਡ ਸੋਭੂਵਾਲ ਦੇ ਖੇਡ ਮੈਦਾਨ ਵਿੱਚ ਸਰਪੰਚ ਸੋਭੂਵਾਲ, ਜੀਤ ਭੂੰਬਲਾ, ਸੁਨੀਲ ਆਦਿ ਹਾਜ਼ਰ ਸਨ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *