ਐਨ.ਐਸ.ਕਿਓੂ.ਐਫ ਯੂਨੀਅਨ  ਵੱਲੋਂ ਡਾਇਰੈਕਟਰ ਸਕੂਲ ਅਤੇ  ਪ੍ਰਜੈਕਟ ਡਾਇਰੈਕਟਰ ਵੋਕੇਸ਼ਨਲ ਅਧਿਆਪਕਾਂ ਨਾਲ  ਮੀਟਿੰਗ  ਹੋਈ 

Spread the love
ਅੰਮ੍ਰਿਤਸਰ 20 ਜੁਲਾਈ( ਮਨਜੀਤ ਸਿੰਘ ਸ਼ੇਰਗਿੱਲ    )ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਰਕਾਰ ਵੱਲੋ ਐਨ.ਐਸ.ਕਿਓੂ. ਐਫ ( ਰਾਸ਼ਟਰੀ ਹੁਨਰ ਯੋਗਤਾ ਢਾਂਚਾ) ਅਧਿਆਪਕਾਂ ਨੂੰ ਰਾਜ ਦੇ ਵੱਖ ਸਰਕਾਰੀ ਸਕੂਲਾਂ ਵਿੱਚ ਨਿਯੁਕਤ ਕੀਤਾ ਹੈ ਜਿੰਨਾ ਦੀ ਬਦੌਲਤ ਹੁਣ ਤੱਕ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਹੁਨਰਮੰਦ ਬਣਕੇ ਖੁਦ ਦਾ ਰੋਜ਼ਗਾਰ ਸ਼ੁਰੂ ਕਰ ਚੁੱਕੇ ਹਨ ॥ ਵੋਕੇਸ਼ਨਲ ਅਧਿਆਪਕਾਂ ਨੂੰ ਪਿਛਲੇ ਕੁੱਝ ਸਮੇਂ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਹੱਲ ਕਰਨ ਬਦੌਲਤ ਅੱਜ ਮਿਤੀ 20 ਜੁਲਾਈ ਨੂੰ ਵਿੱਤ ਅਤੇ ਯੋਜਨਾ ਵਿਭਾਗ ਚੰਡੀਗੜ੍ਹ ਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਅਰਵਿੰਦ ਕੁਮਾਰ ਐਮ ਕੇ ਜੀ ਨਾਲ ਤੇ ਸਹਾਇਕ ਸਟੇਟ ਪ੍ਰਜੈਕਟ ਡਾਇਰੈਕਟਰ ਸ਼੍ਰੀ ਵਿਜੈ ਸ਼ਰਮਾ ਜੀ ਨਾਲ ਐਨ. ਐਸ. ਕਿਓੂ. ਐਫ ਯੂਨੀਅਨ ਕਮੇਟੀ ਨਾਲ ਸਫਲਤਾਪੂਰਵਕ ਮੀਟਿੰਗ ਹੋਈ॥ ਜਿਸ ਚ ਬਹੁਤਾਤ ਮੁੱਦਿਆਂ ਤੇ ਸਤਿਕਾਰਯੋਗ ਅਫਸਰ ਸਾਹਿਬਾਨਾਂ ਵੱਲੋਂ ਹਾਂ ਪੱਖੀ ਹੁੰਗਾਰਾ ਦਿੰਦਾ ਹੋਏ ਇਕ ਦੋ ਦਿਨਾਂ ਚ ਪੱਤਰ ਜਾਰੀ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ॥ ਸਕਿਓੂਰਟੀ ਵਿਸ਼ੇ ਦੇ ਅਧਿਆਪਕਾ ਦਾ “ਤਨਖਾਹ “ਸੰਬੰਧੀ ਤੇ “ਕਰਮਚਾਰੀ ਭਵਿੱਖ ਨਿਧੀ”ਮੁੱਦਾ ਇਸੇ ਮਹੀਨੇ ਜੁਲਾਈ ਦੇ ਅੰਤ ਤੱਕ ਹੱਲ ਕਰਨ ਦਾ ਐਲਾਨ ਕੀਤਾ ਗਿਆ ॥ਐਨ.ਐਸ.ਕਿਓੂ.ਐਫ ਦੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਯੂਨੀਅਨ ਕਮੇਟੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਵਾਲਾ ਸਰਟੀਫਿਕੇਟ ਸਕੂਲ ਦੇ ਬਾਰਵੀਂ ਦੇ ਸਰਟੀਫਿਕੇਟ ਨਾਲ ਜਾਰੀ ਕੀਤਾ ਜਾਵੇ ਤਾ ਜੋ ਵਿਦਿਆਰਥੀਆਂ ਨੂੰ ਬਾਰਵੀਂ  ਪਾਸ ਕਰਨ ਓੁਪਰੰਤ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ॥ਹਰ ਸਾਲ ਸਾਲਾਨਾ ਪੰਜ ਪ੍ਰਤੀਸ਼ਤ ਵਾਧਾ ਅਗਸਤ ਮਹੀਨੇ ਦੀ ਤਨਖਾਹ ਨ ਨਾਲ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ, ਇਸ ਤੋਂ ਇਲਾਵਾ 3-4 ਹੋਰ ਮੰਗਾਂ ਦਾ ਹੱਲ ਮੌਕਾ ਤੇ ਕੀਤਾ ਗਿਆ॥ਇਸ ਮੌਕੇ ਸਮੁੱਚੀ ਐਨ.ਐਸ.ਕਿਓੂ.ਐਨ ਯੂਨੀਅਨ ਕਮੇਟੀ ਵਲ਼ੋ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਸਹਾਇਕ ਸੂਬਾ ਪ੍ਰਜੈਕਟ ਡਾਇਰੈਕਟਰ ਸਾਹਿਬ ਦਾ ਧੰਨਵਾਦ ਕੀਤਾ ਗਿਆ ਕਿ ਓੁਹਨਾਂ ਕੁੱਝ ਸਾਲਾਂ ਤੋ ਲਟਕਦੇ ਮੁੱਦਿਆਂ ਦਾ ਹੱਲ ਮੌਕਾ ਤੇ ਕੀਤਾ ਤੇ ਕੁੱਝ ਸਮੱਸਿਆਵਾਂ ਦਾ ਹੱਲ ਜਲਦ ਕਰਨ ਦਾ ਭਰੋਸਾ ਦਿੱਤਾ ॥ਇਸ ਮੌਕੇ ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ ਮੌਜੂਦ ਸਨ ॥
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *