ਬੱਸੀ ਪਠਾਣਾ, 25 ਜੁਲਾਈ (ਉਦੇ ਧੀਮਾਨ): ਭਾਰਤੀਆ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਬੱਸੀ ਪਠਾਣਾਂ ਦੇ ਨਵ ਨਿਯੁਕਤ ਚੀਫ਼ ਮੈਨੇਜਰ ਅਮਿਤ ਕੜਵਾਸਰਾ ਨੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਅਮਿਤ ਕੜਵਾਸਰਾ ਨੇ ਰਾਜੇਸ਼ ਸਿੰਗਲਾ ਨਾਲ ਬੈਂਕਿੰਗ ਸੇਵਾਵਾਂ, ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ, ਡਿਜ਼ਿਟਲ ਬੈਂਕਿੰਗ ਦੇ ਵਿਸਥਾਰ ਅਤੇ ਆੜਤੀਆ ਵਰਗ ਲਈ ਉਪਲਬਧ ਵੱਖ-ਵੱਖ ਬੈਂਕਿੰਗ ਸਕੀਮਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਚੀਫ਼ ਮੈਨੇਜਰ ਅਮਿਤ ਕੜਵਾਸਰਾ ਨੇ ਕਿਹਾ ਕਿ ਭਾਰਤੀਆ ਸਟੇਟ ਬੈਂਕ ਆਫ਼ ਇੰਡੀਆ ਆਪਣੇ ਗਾਹਕਾਂ ਨੂੰ ਆਧੁਨਿਕ, ਪਾਰਦਰਸ਼ੀ ਅਤੇ ਭਰੋਸੇਯੋਗ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਡਿਜ਼ਿਟਲ ਬੈਂਕਿੰਗ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਾਈਬਰ ਠੱਗੀ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਰਾਜੇਸ਼ ਸਿੰਗਲਾ ਨੇ ਨਵ ਨਿਯੁਕਤ ਚੀਫ਼ ਮੈਨੇਜਰ ਅਮਿਤ ਕੜਵਾਸਰਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐੱਸਬੀਆਈ ਵੱਲੋਂ ਲੋਕ ਭਲਾਈ ਅਤੇ ਬਿਹਤਰ ਬੈਂਕਿੰਗ ਸੇਵਾਵਾਂ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।