ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡ ਪਡਿਆਲਾ ਦੀ ਜ਼ਮੀਨ ਦੇ ਕੁਝ ਹਿੱਸੇ ਨੂੰ ਖੇਤੀਬਾੜੀ ਅਧੀਨ ਲਿਆਉਣ ਖਿਲਾਫ਼ ਗਮਾਡਾ ਮੋਹਾਲੀ ਨੂੰ ਮੰਗ ਪੱਤਰ

Spread the love
ਨਿਊ ਚੰਡੀਗੜ, 20 ਜੁਲਾਈ (ਬਜੀਦਪੁਰ) -=ਭਾਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਪਡਿਆਲਾ ਦੀ ਜ਼ਮੀਨ ਦਾ ਕੁਝ ਹਿੱਸਾ ਖੇਤੀਬਾੜੀ ਅਧੀਨ ਲਿਆਉਣ ਖਿਲਾਫ਼ ਸੀ ਏ ਗਮਾਡਾ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਯੂਨੀਅਨ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ ਤੇ ਸਰਕਲ ਪ੍ਰਧਾਨ ਅਮਰਜੀਤ ਸਿੰਘ ਪਡਿਆਲਾ ਨੇ ਦੱਸਿਆ ਕਿ ਪਿੰਡ ਪਡਿਆਲਾ ਦੇ ਹੱਦਬਸਤ ਨੰ. 379 ਆਦਿ ਸਾਰਾ ਰਕਬਾ 20 ਸਾਲ ਪਹਿਲਾਂ ਕੁਰਾਲੀ ਨਗਰ ਕੌਂਸ਼ਲ ਨੇ ਆਪਣੇ ਅਧੀਨ ਲੈ ਲਿਆ ਸੀ। ਜਿਸ ਤੋਂ ਬਾਅਦ ਉਥੇ ਕਈ ਕਲੋਨੀਆਂ ਆਦਿ ਦੀ ਡਿਪੈਲਪਮੈਂਟ ਹੋਈ। ਜੋ ਪੁੱਡਾ, ਗਮਾਡਾ ਤੋਂ ਪਾਸ ਹਨ। ਜੋ ਪਿੰਡ ਦੀ ਜ਼ਮੀਨ ਦਾ 60 ਤੋਂ 70% ਰਕਬਾ ਖਾ ਚੁੱਕੀਆਂ ਹਨ। ਬਾਕੀ 30% ਏਰੀਆ ਖੇਤਾਂ ਦੇ ਟੋਇਆ ਅਧੀਨ ਹੈ। ਪਿਛਲੇਂ ਦਿਨੀ ਗਮਾਡਾ ਨੇ ਜਾਰੀ ਨੋਟਿਸ ਰਾਹੀਂ ਇਸ ਏਰੀਏ ਨੂੰ ਖੇਤੀ ਅਧੀਨ ਲਿਆਉਣ ਦੀ ਤਜਵੀਜ਼ ਰੱਖੀ ਹੈ। ਇਹ ਗਲਤ ਤੇ ਗੈਰ ਕਾਨੂੰਨੀ ਵਰਤਾਰਾ ਹੈ, ਕਿਉਂਕਿ ਇੱਥੇ ਬਣੀਆਂ 30-35 ਕਲੋਨੀਆਂ ਦਾ ਕੂੜਾ, ਲਿਫ਼ਾਫੇ, ਵੇਸਟ, ਬਰਸਾਤੀ ਪਾਣੀ ਤੇ ਬਿੰਲਡਿੰਗਾਂ ਦੀਆਂ ਛਾਵਾਂ, ਫ਼ਸਲਾਂ ਨੂੰ ਕਲੋਨੀਆਂ ਕਾਰਨ ਯੋਗ ਹਵਾ ਅਤੇ ਨਾਲ ਹੀ ਬਣੇ 2 ਮੇਨ ਹਾਈਵੇਆਂ ਕਾਰਨ ਇੱਥੇ ਖੇਤੀ ਦੀ ਉਪਜੀਵਕਾਂ ਵੀ ਘਟੀ ਹੈ ਤੇ ਉਪਰੋਕਤ ਕਾਰਨਾਂ ਕਰਕੇ ਇੱਥੇ ਖੇਤੀ ਵੱਡੀ ਮੁਸ਼ਕਿਲ ਬਣ ਚੁੱਕੀ ਹੈ। ਇਸ ਲਈ ਜੇਕਰ ਗਮਾਡਾ ਨੇ ਬਾਕੀ ਬਚੀ 30% ਜ਼ਮੀਨ ਮਾਲਕਾਂ ਨਾਲ ਇਹ ਧੱਕਾ ਕੀਤਾ ਤਾਂ ਉਕਤ ਕਲੋਨੀਆਂ ਕਾਰਨ ਖੇਤੀ ਤੋਂ ਪਹਿਲਾਂ ਹੀ ਘਾਟਾ ਖਾ ਰਹੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਜਾਣਗੇ। ਇਸ ਲਈ ਇੱਥੋਂ ਦੇ ਰਕਬੇ ਨੂੰ ਪਹਿਲਾਂ ਲਏ ਰਕਬੇ ਨਾਲ ਹੀ ਜੋੜਨ ਲਈ ਹੁਕਮ ਜਾਰੀ ਕੀਤੇ ਜਾਣ।
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *