ਖਬਰ ਦਾ ਹੋਇਆ ਅਸਰ ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਦੇ ਗ੍ਰਾਮ ਸੇਵਕ ਦਾ ਮੈਡੀਕਲ ਮੁਆਇਨਾ ਕਰਨ ਲਈ ਸਿਵਲ ਸਰਜਨ ਫਿਰੋਜ਼ਪੁਰ ਨੂੰ ਲਿਖਤੀ ਹੁਕਮ ਜਾਰੀ

Spread the love

ਮਾਮਲਾ- ਗ੍ਰਾਮ ਸੇਵਕ ਦੁਆਰਾ ਅੰਗਹੀਣ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਭਰਤੀ ਹੋਣ ਸੰਬੰਧੀ

ਸਿਵਲ ਸਰਜਨ ਫਿਰੋਜ਼ਪੁਰ ਨੇ ਮੈਡੀਕਲ ਮੁਆਇਨਾ ਕਰਨ ਲਈ ਕੀਤੇ ਹੱਥ ਖੜੇ

ਫਿਰੋਜ਼ਪੁਰ 8 ਅਪ੍ਰੈਲ (ਅਸ਼ੋਕ ਭਾਰਦਵਾਜ) ਪੰਚਾਇਤ  ਵਿਭਾਗ ਫਿਰੋਜ਼ਪੁਰ ਜੋ ਕੇ ਆਪਣੀਆਂ ਨਕਾਮੀਆ ਨੂੰ ਲੈ ਕੇ ਹਰ ਦਿਨ ਅਖਬਾਰਾਂ ਦੀਆਂ ਸੁਰਖੀਆ ਚ ਛਾਇਆ ਰਹਿੰਦਾ ਹੈ। ਨਿੱਤ ਨਵੀ ਨਵੀ ਨਕਾਮੀ ਇਸ ਵਿਭਾਗ ਚ ਦੇਖਣ ਨੂੰ ਆਮ ਮਿਲਦੀ ਰਹਿੰਦੀ ਹੈ। ਜੇਕਰ ਗੱਲ ਕੀਤੀ ਜਾਏ ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਦੀ ਜੋ ਕਿ ਹਰ ਸਾਇਡ ਤੋ ਘਪਲਿਆ ਨਾਲ ਭਰਪੂਰ ਚੱਲ ਰਿਹਾ ਹੈ ਤੇ ਇਸ ਦਫਤਰ ਦੇ ਕਰਮਚਾਰੀ ਤੇ ਅਧਿਕਾਰੀ ਘਪਲੇ ਕਰਨ ਚ ਬੜੀ ਬਾਖੂਬੀ ਨਿਭਾਅ ਰਹੇ ਹਨ। ਸਾਡੇ ਅਦਾਰੇ ਵਲੋ ਇਸ ਦਫਤਰ ਦੀ ਹਰ ਨਕਾਮੀ ਨੂੰ ਉਜਾਗਰ ਕੀਤਾ ਗਿਆ ਹੈ ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਚੱਲ ਰਿਹਾ ਹੈ। ਬੀਤੀ 30 ਦਸੰਬਰ ਨੂੰ ਸਾਡੇ ਆਦਾਰੇ ਵਲੋ ਬੀ ਡੀ ਪੀ ਉ ਦਫਤਰ ਚ ਲੱਗੇ ਗ੍ਰਾਮ ਸੇਵਕ ਦੁਆਰਾ ਜਾਅਲੀ ਭਰਤੀ ਦਾ ਮਾਮਲਾ ਉਜਾਗਰ ਕੀਤਾ ਗਿਆ ਸੀ ਜੋ ਕਿ ਉਚ ਅਧਿਕਾਰੀਆ ਵਲੋ ਵਿਚਾਰ ਅਧੀਨ ਰੱਖਿਆ ਗਿਆ ਸੀ ਜਿਸ ਦੇ ਸੰਬੰਧ ਚ ਦਫਤਰ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਿਰੋਜ਼ਪੁਰ ਦੇ ਦਫਤਰ ਵਲੋ ਇੱਕ ਪੱਤਰ ਨੰਬਰ  1283-85 ਮਿਤੀ 26-3-2025 ਨੂੰ ਸਿਵਲ ਸਰਜਨ ਫਿਰੋਜ਼ਪੁਰ ਦੇ ਪਤੇ ਤੇ ਜਾਰੀ ਕੀਤਾ ਗਿਆ ਸੀ ਜਿਸ ਚ ਗ੍ਰਾਮ ਸੇਵਕ ਅਜੇ ਕੁਮਾਰ ਦਾ ਮੈਡੀਕਲ ਮੁਆਇਨਾ ਕਰਨ ਬਾਰੇ ਲਿਖਿਆ ਗਿਆ ਸੀ ਜਿਸ ਤੇ ਕਾਰਵਾਈ ਕਰਦਿਆ ਸਿਵਲ ਸਰਜਨ ਫਿਰੋਜ਼ਪੁਰ ਦੇ ਪੱਤਰ ਨੰਬਰ 387 ਮਿਤੀ 03-04-2025 ਨੂੰ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਿਰੋਜ਼ਪੁਰ ਨੂੰ ਲਿਖ ਕੇ ਦੱਸਿਆ ਗਿਆ ਹੈ ਕਿ ਡਿਸਏਬਿਲਟੀ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਪਾਸੋ ਕਰਵਾਉਣ ਲਈ ਪੱਤਰ ਨੰਬਰ SSWCD-10/0218/2022-5DC/777043(1) ਜਾਰੀ ਕਰ ਦਿੱਤਾ ਗਿਆ ਸੀ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਰਟੀਫਿਕੇਟ ਦੀ ਉਚ ਪੱਧਰੀ ਜਾਂਚ ਹੋਵੇਗੀ ਕਿ ਪਹਿਲਾਂ ਦੀ ਤਰਾਂ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *