ਖਾਣ ਪਦਾਰਥਾਂ ਵਿੱਚ ਜ਼ਹਿਰ

Spread the love

ਖਾਣ ਪਦਾਰਥਾਂ ਵਿੱਚ ਜ਼ਹਿਰ

ਸ਼ਰੀਰ ਨੂੰ ਤੰਦਰੁਸਤ ਅਤੇ ਬਿਮਾਰੀਆਂ ਤੋਂ ਬਚਣ ਲਈ ਸੰਤੁਲਿਤ ਭੋਜਨ ਬਹੁਤ ਜ਼ਰੂਰੀ ਅਤੇ ਸ਼ਰੀਰ ਦੀ ਮੁੱਖ ਲੋੜਾਂ ਵਿੱਚ ਸ਼ਾਮਿਲ ਹੈ। ਸੰਤੁਲਿਤ ਭੋਜਨ ਉਹ ਹੁੰਦਾ ਹੈ ਜਿਸ ਵਿੱਚ ਸ਼ਰੀਰ ਨੂੰ ਲੋੜ ਵਾਲੇ ਸਾਰੇ ਤੱਤ ਜਿਵੇਂ ਕਿ ਕਾਰਬੋਹਾਈਡ੍ਰੇਟ, ਪ੍ਰੋਟੀਨ,ਖਣਿਜ ਪਦਾਰਥ, ਚਿਕਨਾਈ ਅਤੇ ਵਿਟਾਮਿਨ ਮੌਜੂਦ ਹੋਣ। ਭੋਜਨ ਦੀ ਗੁਣਵੱਤਾ ਨੂੰ ਉਸ ਸਮੇਂ ਖੋਰਾ ਲੱਗਦਾ ਹੈ ਜਦੋਂ ਕੁੱਝ ਨਿੱਜੀ ਫਾਇਦਿਆਂ ਲਈ ਭੋਜ਼ਨ ਪਦਾਰਥਾਂ ਦੀ ਸਰੁੱਖਿਆ ਵਿੱਚ ਕੀਤੀ ਅਣਗਹਿਲੀ ਅਤੇ ਕੀਤੀ ਮਿਲਾਵਟ ਕਰਕੇ ਆਮ ਆਦਮੀ ਨੂੰ ਬਿਮਾਰ ਹੋ ਕੇ ਹਰਜਾਨਾ ਭਰਨਾ ਪੈਂਦਾ ਹੈ। ਐਤਵਾਰ ਤੋਂ ਨਵਰਾਤਰਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੌਰਾਨ ਵਰਤ ਰੱਖਣ ਵਾਲਿਆਂ ਲਈ ਕੁੱਟੂ ਦੇ ਆਟੇ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਦੇਹਰਾਦੂਨ ਅਤੇ ਹਰਿਦੁਆਰ ਵਿੱਚ ਕੁੱਟੂ ਦੇ ਆਟੇ ਨਾਲ ਤਿੰਨ ਸੌ ਤੋਂ ਵੱਧ ਵਿਅਕਤੀਆਂ ਦੇ ਬਿਮਾਰ ਹੋਣ ਦੀ ਖ਼ਬਰ ਨੇ ਆਮ ਵਿਅਕਤੀ ਨੂੰ ਇੱਕ ਵਾਰ ਫ਼ਿਰ ਚਿੰਤਾ ਵਿੱਚ ਪਾ ਦਿੱਤਾ ਹੈ। ਨਵਰਾਤਿਆਂ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਾਤਾ ਦੀ ਮਹਿਮਾ ਕਰਦੇ ਹੋਏ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਕੁੱਟੂ ਦਾ ਆਟਾ ਦੇਸ਼ ਦੇ ਕੋਨੇ ਕੋਨੇ ਵਿੱਚ ਵਰਤਾਂ ਦੇ ਸਮੇਂ ਵਰਤਿਆ ਜਾਂਦਾ ਹੈ। ਦੇਹਰਾਦੂਨ ਅਤੇ ਹਰਿਦੁਆਰ ਦੀ ਘਟਨਾ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਲਈ ਚਿਤਾਵਨੀ ਹੈ ਕਿ ਉਹ ਵੀ ਕੁੰਭ ਕਰਨੀ ਨੀਂਦ ਤੋਂ ਜਾਗ ਕੇ ਮਿਲਾਵਟ ਅਤੇ ਭੋਜ਼ਨ ਪਦਾਰਥਾਂ ਦੀ ਜਾਂਚ ਲਈ ਪਹਿਰਾ ਦੇਣ। ਪ੍ਰਸ਼ਾਸਨ ਦੇ ਨਾਲ ਨਾਲ ਆਮ ਆਦਮੀ ਨੂੰ ਵੀ ਭੋਜ਼ਨ ਪਦਾਰਥਾਂ ਦੀ ਖ੍ਰੀਦ ਸਮੇਂ ਚੌਕਸੀ ਵਰਤਣੀ ਚਾਹੀਦੀ ਹੈ ਤਾਂ ਜ਼ੋ ਕੋਈ ਵੀ ਵਿਅਕਤੀ ਮਿਲਾਵਟੀ ਭੋਜ਼ਨ ਦੀ ਬਲੀ ਨਾ ਚੜ੍ਹ ਸਕੇ।

  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *