ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

Spread the love

ਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ ਬਾਡੀ ਮੀਟਿੰਗ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਨ ਦੀ ਪ੍ਰਧਾਨਗੀ ਹੇਠ ਹੋਈ ਇਸ ਦੌਰਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਗਾਂਧੀ ਜੋ ਸੰਨ 2008 ਤੋਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਰਹੇ ਹਨ ਓਨਾਂ ਦੀ ਇਸ ਅਣਥੱਕ ਸੇਵਾ ਦੇ ਮੱਦੇਨਜ਼ਰ ਅੱਜ ਮਿਤੀ 9-7-2026 ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਤੇ ਸ਼ਹਿਰ ਦੀ ਜਾਣੀ ਪਹਿਚਾਣੀ ਹਸਤੀ ਸੇਵਾ ਦੇ ਪੁੰਜ ਬਾਬਾ ਗੁਰਪ੍ਰੀਤ ਸਿੰਘ ਸੋਨੀ ਜੀ ਵੀ ਜਥੇਬੰਦੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਆਪਣੇ ਸੰਬੋਧਨ ਵਿੱਚ ਗਾਂਧੀ ਜੀ ਨੇ ਦੱਸਿਆ ਕਿ ਸਾਡੀ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਪਿਛਲੇ ਅਠਾਰਾਂ ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਰਹੇ ਹਾਂ ਜੋ ਕਿ ਸਾਡੀ ਸੰਸਥਾ ਆਪਣੇ ਖਰਚੇ ਤੇ ਲਾਸ਼ਾਂ ਨੂੰ ਦੂਰ ਦੁਰਾਡੇ ਤੋਂ ਲਿਆਉਣਾ ਮੋਰਚਰੀ ਚ ਸ਼ਨਾਖਤ ਲਈ ਰੱਖਣਾ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਸਸਕਾਰ ਕਰਨਾ ਤੇ ਅਸਥੀਆਂ ਜਲ ਪ੍ਰਵਾਹ ਕਰਨੀਆਂ ਇਹ ਸਮੁੱਚੀ ਸੰਸਥਾ ਆਪਣੇ ਖਰਚੇ ਤੇ ਕਰਦੀ ਹੈ ਸਾਡਾ ਕੋਈ ਖਾਤਾ ਨਹੀਂ ਹੈ ਤੇ ਨਾ ਹੀ ਕੋਈ ਸਰਕਾਰੀ ਮਦਦ ਮਿਲਦੀ ਹੈ। ਬਾਬਾ ਸੋਨੀ ਜੀ ਨੇ ਵੀ ਜਿਥੇ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦੀ ਇਸ ਨਿਵੇਕਲੇ ਉਪਰਾਲੇ ਲਈ ਪ੍ਰਸੰਸਾ ਤੇ ਧੰਨਵਾਦ ਕੀਤਾ ਓਥੇ ਦੋਵੇਂ ਜਥੇਬੰਦੀਆਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹੋ ਜਿਹੇ ਕਾਰਜ ਲਈ ਜਥੇਬੰਦੀ ਦੀ ਵੱਖਰੀ ਪਹਿਚਾਣ ਬਣਦੀ ਹੈ ਤੇ ਏਕੇ ਵਿੱਚ ਹੀ ਬਲ ਹੈ। ਆਪਣਾ ਏਕਾ ਬਣਾ ਕੇ ਰੱਖੋ ਤੇ ਈਮਾਨਦਾਰੀ ਨਾਲ ਕੰਮ ਕਰੋ। ਇਸ ਸਮੇਂ ਤੇ ਚੇਅਰਮੈਨ ਜਸਵੀਰ ਸ਼ਰਮਾਂ ਦੱਦਾਹੂਰ ਨੇ ਵੀ ਆਪਣੇ ਸੰਬੋਧਨ ਦੌਰਾਨ ਸੜਕੀ ਆਵਾਜਾਈ ਨਿਯਮਾਂ ਤੇ ਪਹਿਰਾ ਦੇਣ ਅਤੇ ਵੱਧ ਤੋਂ ਵੱਧ ਏਕਾ ਬਣਾ ਕੇ ਰੱਖਣ ਤੇ ਜ਼ੋਰ ਦਿੱਤਾ। ਇਸ ਸਮੇਂ ਤੇ ਸਨਮਾਨਿਤ ਸ਼ਖ਼ਸੀਅਤ ਦਵਿੰਦਰ ਗਾਂਧੀ, ਬਾਬਾ ਗੁਰਪ੍ਰੀਤ ਸੋਨੀ ਜੀ ਸਰਪ੍ਰਸਤ, ਚੇਅਰਮੈਨ ਜਸਵੀਰ ਸ਼ਰਮਾਂ ਦੱਦਾਹੂਰ ਤੇ ਪ੍ਰਧਾਨ ਪ੍ਰਕਾਸ਼ ਸਿੰਘ ਤੋਂ ਇਲਾਵਾ, ਵਾਈਸ ਪ੍ਰਧਾਨ ਹਰਬੰਸ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ, ਕੁਆਰਡੀਨੇਟਰ ਅਮਰਜੀਤ ਸਿੰਘ ਲਾਡੀ, ਔਰਗੇਨਾਈਜਰ ਜਸਵਿੰਦਰ ਸਿੰਘ ਰਾਜੂ, ਸੀਨੀਅਰ ਸਲਾਹਕਾਰ ਕਾਲਾ ਸਿੰਘ ਤੇ ਰਜਿੰਦਰ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ,ਪ੍ਰੇਮ ਪਾਲ, ਭਿੰਦਰ ਸਿੰਘ, ਰਮੇਸ਼ ਕੁਮਾਰ, ਗੁਰਸੰਗੀਤ ਸਿੰਘ, ਵਿਜੇ ਕੁਮਾਰ, ਰਾਜਾ, ਕੇਵਲ ਸਿੰਘ, ਅਮਨ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਵੀ ਸਾਥੀ ਹਾਜਰ ਸਨ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *