ਫਗਵਾੜਾ 3 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ) ਪੀ ਐਸ ਪੀ ਸੀ ਐਲ ਦੇ ਸਹਾਇਕ ਇੰਜੀਨੀਅਰ ਚਹੈੜੂ ਉਪ ਮੰਡਲ ਫਗਵਾੜਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 04.04.2025 ਨੂੰ ਦਿਨ ਸ਼ੁਕਰਵਾਰ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਨੈਸ਼ਨਲ ਹਾਈਵੇਅ ਦਾ ਨਿਰਮਾਣ ਕਰਨ ਵਾਲ਼ੀ ਕੰਪਨੀ ਵਲੋਂ ਚਹੇੜੂ ਪੁਲ਼ ਦੀ ਵਾਈਡਨਿੰਗ ਕਾਰਣ 66 ਕੇਵੀ ਸ/ਸ ਚਹੇੜੂ ਤੋਂ ਚਲਦੇ 11 ਕੇਵੀ ਲਵਲੀ ਯੂ.ਪੀ.ਐਸ ਅਤੇ ਮਹੇੜੂ ਏਪੀ ਫੀਡਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਜਿਸ ਕਾਰਣ ਜੀਟੀਰੋਡ ਦਾ ਇਲਾਕਾ,ਮਹੇੜੂ ਰੋਡ,ਪਿੰਡ ਹਰਦਾਸਪੁਰ ਅਤੇ ਨਾਰੰਗਪੁਰ ਦੀ ਘਰੇਲੂ,ਵਪਾਰਿਕ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਬੰਦ ਰਹੇਗੀ।







