ਬਠਿੰਡਾ ਜਿਲੇ ਅਧੀਨ ਪੈਂਦੇ ਪਿੰਡ ਬਾਹੋ ਸਿਵੀਆ ਦਾ ਆਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਪਹਿਲੀਆਂ ਪੰਚਾਇਤਾ ਨਾਲੋ ਅਲੱਗ ਦੀ ਬਣੀ ਗ੍ਰਾਮ ਪੰਚਾਇਤ ਜਿਸ ਨੂੰ ਇਹ ਨਹੀ ਪਤਾ ਕਿ ਆਂਗਣਵਾੜੀ ਸੈਂਟਰ ਕੀ ਹੁੰਦਾ ਜਿਸ ਨੂੰ ਇਹ ਨਹੀ ਪਤਾ ਆਂਗਣਵਾੜੀ ਸੈਂਟਰ ਵਿੱਚ ਕੀ ਸੇਵਾਵਾ ਦਿੱਤੀਆ ਜਾਦੀਆਂ ਹਨ ਆਂਗਣਵਾੜੀ ਵਰਕਰ ਯੂਨੀਅਨ ਦੀ ਸਰਕਲ ਪ੍ਰਧਾਨ ਸੁਖਵਿੰਦਰ ਕੌਰ ਨੇ ਗੱਲਬਾਤ ਕਰਦਿਆ ਕਿਹਾ ਕਿ ਅਸੀਂ ਇਸ ਆਂਗਣਵਾੜੀ ਦੇ ਸੰਬੰਧ ਵਿੱਚ 9 ਅਪੈਲ ਨੂੰ ਡੀ ਸੀ ਸਾਹਿਬ ਨੂੰ ਮਿਲੇ ੳਨਾ ਨੇ ਭਰੋਸਾ ਦਿੱਤਾ ਕਿ ਅਸੀ ਕਿਸੇ ਅਫਸਰ ਦੀ ਡਿਊਟੀ ਲਾੳਦੇ ਹਾ ਇਸ ਤੌ ਪਹਿਲਾ ਡੀਸੀ ਸਾਹਿਬ ਦੀ ਕਾਰਵਾਈ ਕਰਨ ਤੋ ਪਹਿਲਾ 10 ਅਪ੍ਰੈਲ ਨੂੰ ਜਸਕੌਰ ਸਿੰਘ ਨੇ ਚਾਬੀ ਲੈ ਲਈ ਅਤੇ ਹੈਲਪਰ ਵਰਕਰ ਨੂੰ ਚਾਬੀ ਨਹੀ ਦਿੱਤੀ 11 ਅਪ੍ਰੈਲ ਨੂੰ ਹੈਲਪਰ ਬੰਦ ਗੇਟ ਕੋਲ ਬੈਠ ਕੇ ਡਿਊਟੀ ਨਿਭਾਈ ਅਤੇ ਵਰਕਰ ਸੰਗੀਤਾ ਰਾਣੀ ਅਸੀ ਬੀਡੀੳ ਸਹਿਬ ਨੂੰ ਮਿਲੇ ੳਨਾ ਨੇ ਪੰਚਾਇਤ ਸੈਕੇਟਰੀ ਰਮਨਜੀਤ ਕੌਰ ਨੂੰ ਕਿਹਾ ਕਿ ਸਕੂਲ ਵਿੱਚ ਪੂਰਾ ਪ੍ਰਬੰਧ ਨਹੀ ਹੈ ਤਾ 15 /20 ਦਿਨ ਇਨਾ ਨੂੰ ਬੈਠੇ ਰਹਿਣ ਦਿਓ ਪਰ ਪੰਚਾਇਤ ਸੈਕੇਟਰੀ ਆਪਣੇ ਆਹੁਦੇ ਦੀ ਵਰਤੋ ਨਾ ਕਰਦੇ ਗੱਲ ਨੂੰ ਅਣਗੌਲਿਆ ਕਰ ਦਿੱਤਾ ਫਿਰ 12 ਅਪ੍ਰੈਲ ਨੂੰ ਵੀ ਚਾਬੀ ਨਹੀ ਦਿੱਤੀ ਤਾ ਵਰਕਰ ਹੈਲਪਰ ਬੰਦ ਗੇਟ ਕੋਲ ਬੈਠੀਆ ਰਹੀਆ ਸੈਂਟਰ 30 ਸਾਲਾ ਤੋ ਚਲਦਾ ਆ ਰਿਹਾ
ਜਿੱਥੇ ਬੱਚਿਆ ਅਤੇ ਗਰਭਵਤੀ ਔਰਤਾ ਦਾ ਟੀਕਾਕਰਨ ਕੀਤਾ ਜਾਦਾ ਹੈ ਇਸਦੇ ਨਾਲ ਹੀ 3/6 ਸਾਲ ਦੇ ਬੱਚਿਆ ਨੂੰ ਪ੍ਰੀ ਸਕੂਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਪੂਰਕ ਪੋਸ਼ਣ ਭੋਜਨ ਦਿੱਤਾ ਜਾਦਾ ਸਮੇ ਸਮੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਤਹਿਤ ਸਕੀਮਾ ਅਧੀਨ ਫਾਰਮ ਭਰੇ ਜਾਦੇ ਹਨ ਹੁਣ ਗ੍ਰਾਮ ਪੰਚਾਇਤ ਕਹਿ ਰਹੀ ਅਸੀ ਦਫ਼ਤਰ ਬਣਾਉਣਾ ਦੂਜੀ ਗੱਲ ਬਾਹਰ ਤਾਸ਼ ਖੇਡਦੇ ਬੰਦਿਆ ਨੂੰ ਬੈਂਚ ਲਾਉਣ ਵਾਸਤੇ ਜਗਾ ਦੇਣੀ ਹੈ ਸੰਗੀਤਾ ਰਾਣੀ ਵਰਕਰ ਦਾ ਕਹਿਣਾ ਪਿੰਡ ਦੇ ਲਾਭਪਾਤਰੀ ਛੋਟੇ ਬੱਚੇ ਗਰਭਵਤੀ ਔਰਤਾ ਏਨੀ ਦੂਰ ਨਹੀ ਜਾ ਸਕਦੀਆ ਜਿੱਥੇ ਸਾਨੂੰ ਪੰਚਾਇਤ ਭੇਜ ਰਹੀ ਹੈ ਉੱਥੇ ਨਾ ਆਸ ਪਾਸ ਸਫਾਈ ਹੈ ਅਤੇ ਲਾਭਪਾਤਰੀਆ ਦੇ ਪੀਣ ਵਾਲਾ ਪਾਣੀ ਤੇ ਬਾਥਰੂਮ ਦਾ ਕੋਈ ਪ੍ਰਬੰਧ ਨਹੀ ਹੈ 12 ਅਪ੍ਰੈਲ ਨੂੰ ਪੰਚਾਇਤ ਸੈਕਟਰੀ ਨੇ ਕਿਹਾ ਸਰਪੰਚ ਚਰਨਜੀਤ ਕੌਰ ਨਾਲ ਗੱਲ ਕਰੋ ਮੈ ਮੇਰੀ ਹੈਲਪਰ ਉੱਥੇ ਗਏ ਤਾ ਪੰਚਾਇਤ ਸੈਕੇਟਰੀ ਆਪ ਨਹੀ ਆਏ ਸਰਪੰਚਣੀ ਦਾ ਘਰਵਾਲਾ ਜਸਕੌਰ ਸਿੰਘ ਨਾਲ ਮੁੰਡੀਰ ਨੂੰ ਲੈ ਕੇ ਪੁਹੰਚ ਗਿਆ ਅਤੇ ਗਲਤ ਤਰੀਕੇ ਨਾਲ ਟਿੱਪਣੀਆਂ ਕੀਤੀਆ ਮੈ ਵਿਧਵਾ ਔਰਤ ਹਾ ਮੇਰੀ ਉਮਰ ਦਾ ਲਿਹਾਜ਼ ਨਹੀ ਕੀਤਾ ਅਪਸ਼ਬਦ ਕਹੇ ਮੈ ਆਪਣੇ ਘਰ ਚਲੀ ਗਈ ਤਾ ਜਸਕੌਰ ਸਿੰਘ ਨੇ ਬਿਨਾ ਪੰਚਾਇਤ ਅਫਸਰ ਅਤੇ ਬਿਨਾ ਡੀਸੀ ਸਾਹਿਬ ਦੀ ਮਨਜ਼ੂਰੀ ਅਤੇ ਨਾ ਕੋਈ ਸਾਡੇ ਸਬੰਧਿਤ ਬਾਲ ਵਿਕਾਸ ਮਹਿਕਮੇ ਦਾ ਨੁਮਾਇੰਦੇ ਦੀ ਆਗਿਆ ਤੋ ਬਿਨਾ ਨਾ ਕੋਈ ਇਤਲਾਹ ਦਿੱਤੀ ਆਂਗਣਵਾੜੀ ਦਾ ਸਮਾਨ ਚੁੱਕ ਕੇ ਪਤਾ ਨਹੀ ਕਿੱਥੇ ਖੁਰਦ ਬੁਰਦ ਕੀਤਾ ਗਿਆ ਹੈ ਇਹ ਸਾਰਾ ਮਾਮਲਾ ਯੂਨੀਅਨ ਦੀ ਜਿਲਾ ਪ੍ਰਧਾਨ ਪਕਾਸ਼ ਕੌਰ ਸੌਹੀ ਦੇ ਧਿਆਨ ਵਿੱਚ ਲਿਆਂਦਾ ਜਿਸ ਨੇ ਸਖਤ ਵਿਰੋਧ ਕਰਦਿਆ ਕਿਹਾ ਦੁਬਾਰਾ ਡੀਸੀ ਸਾਹਿਬ ਨੂੰ ਮਿਲ ਕੇ ਹੱਲ ਕਰਨ ਦਾ ਭਰੋਸਾ ਦਿਵਾਇਆ।







