ਪਿੰਡ ਰਾਮਪੁਰ ਸੁੰਨੜਾ ਦੀ ਸਰਪੰਚ ਖਿਲਾਫ ਦਰਜ ਐਫ.ਆਈ.ਆਰ. ਦੇ ਰੋਸ ਵਜੋਂ ਬਸਪਾ ਵਰਕਰਾਂ ਨੇ ਘੇਰਿਆ ਥਾਣਾ ਰਾਵਲਪਿੰਡੀ * ਤਿੰਨ ਘੰਟੇ ਬਾਅਦ ਡੀ.ਐਸ.ਪੀ. ਨੇ ਜਾਂਚ ਦਾ ਭਰੋਸਾ ਦੇ ਕੇ ਚੁਕਵਾਇਆ ਧਰਨਾ * ਟਰੈਫਿਕ ਜਾਮ ‘ਚ ਫਸੇ ਵਾਹਨ ਚਾਲਕ ਤੇ ਰਾਹਗੀਰ ਹੋਏ ਪ੍ਰੇਸ਼ਾਨ

Spread the love
ਫਗਵਾੜਾ 15 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਵੱਲੋਂ ਖਾਕੀ ਵਰਦੀ ਦੀਆਂ ਵਧੀਕੀਆਂ ਅਤੇ ਧੱਕੇਸ਼ਾਹੀ ਦੇ ਵਿਰੋਧ ਵਿੱਚ ਅੱਜ ਥਾਣਾ ਰਾਵਲਪਿੰਡੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਬਸਪਾ ਵਰਕਰਾਂ ਅਤੇ ਸਮਰਥਕਾਂ ਵਲੋਂ ਥਾਣੇ ਦੇ ਮੁੱਖ ਗੇਟ ਦੇ ਸਾਹਮਣੇ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰੀਬ 3 ਘੰਟੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੋਧੀ ਜੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਲੇਖਰਾਜ ਜਮਾਲਪੁਰੀ, ਕੌਂਸਲਰ ਅਤੇ ਪ੍ਰਧਾਨ ਚਿਰੰਜੀ ਲਾਲ ਕਾਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸ਼ੇਰਗਿਲ, ਪਰਮਿੰਦਰ ਬੋਧ ਦਿਹਾਤੀ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਅਤੇ ਕੌਂਸਲਰ ਅਮਨਦੀਪ ਇੰਚਾਰਜ ਸ਼ਹਿਰੀ ਫਗਵਾੜਾ ਤੋਂ ਇਲਾਵਾ ਸੀਨੀਅਰ ਆਗੂ ਪਰਮਜੀਤ ਖਲਵਾੜਾ, ਸੁਰਿੰਦਰ ਢੰਡਾ, ਹਰਭਜਨ ਸੁਮਨ ਅਤੇ ਰਾਮ ਮੂਰਤੀ ਖੇੜਾ ਜਨਰਲ ਸਕੱਤਰ ਨੇ ਕਿਹਾ ਕਿ ਥਾਣਾ ਰਾਵਲਪਿੰਡੀ ਹਮੇਸ਼ਾ ਹੀ ਵਿਵਾਦਾਂ ‘ਚ ਘਿਰਿਆ ਰਹਿੰਦਾ ਹੈ। ਇੱਥੋਂ ਦੀ ਪੁਲਿਸ ਫੋਰਸ ਸਿਆਸੀ ਆਕਾਵਾਂ ਦੇ ਦਬਾਅ ਹੇਠ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਹੈ। ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਥਾਣੇ ਵਿੱਚ ਰੋਜਾਨਾ ਆਮ ਲੋਕ ਖੱਜਲ ਖੁਆਰ ਹੁੰਦੇ ਹਨ। ਅਫਸਰਾਂ ਵਲੋਂ ਪੀੜ੍ਹਤ ਧਿਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਦਰਖਾਸਤਾਂ ਦੀ ਪੜਤਾਲ ਨੂੰ ਬਿਨਾ ਵਜ੍ਹਾ ਲਮਕਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕੰਤਤਰ ‘ਚ ਆਮ ਲੋਕਾਂ ਨੂੰ ਇਨਸਾਫ ਦੇਣਾ ਪੁਲਿਸ ਦੀ ਮੁਢਲੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੁਲਿਸ ਤੋਂ ਇਨਸਾਫ ਮੰਗਣ ਲਈ ਆਮ ਲੋਕਾਂ ਨੂੰ ਸੜਕਾਂ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਥਾਣਾ ਰਾਵਲਪਿੰਡੀ ਪੁਲਿਸ ਵਲੋਂ ਪਿੰਡ ਰਾਮਪੁਰ ਸੁੰਨੜਾ ਦੀ ਮਹਿਲਾ ਸਰਪੰਚ ਅਤੇ ਉਸਦੇ ਪਤੀ ਖਿਲਾਫ ਸਿਆਸੀ ਪ੍ਰਭਾਵ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਹੈ ਜੋ ਕਿ ਬਿਲਕੁਲ ਝੂਠੀ ਅਤੇ ਬੇਬੁਨਿਯਾਦ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਰੋਸ ਧਰਨਾ ਪੁਲਿਸ ਨੂੰ ਇਕ ਚਿਤਾਵਨੀ ਹੈ ਕਿ ਉਕਤ ਮਾਮਲੇ ਸਮੇਤ ਥਾਣਾ ਅਧੀਨ ਆਉਂਦੇ ਪਿੰਡਾਂ ਦੇ ਹੋਰਨਾਂ ਪੀੜ੍ਹਤ ਪਰਿਵਾਰਾਂ ਨੂੰ ਪੂਰਣ ਨਿਆ ਦਿੱਤਾ ਜਾਵੇ, ਨਹੀਂ ਤਾਂ ਬਸਪਾ ਲੋਕਾਂ ਨੂੰ ਇਨਸਾਫ ਦੁਆਉਣ ਲਈ ਵੱਡੀ ਪੱਧਰ ਤੇ ਸੰਘਰਸ਼ ਕਰੇਗੀ। ਉਹਨਾਂ ਖਾਸ ਤੌਰ ਤੇ ਸੱਤਾ ਧਿਰ ਦੇ ਹਲਕਾ ਇੰਚਾਰਜ ਡਾ. ਰਾਜਕੁਮਾਰ ਚੱਬੇਵਾਲ ਅਤੇ ‘ਆਪ’ ਆਗੂਆਂ ਨੂੰ ਤਾੜਨਾ ਕੀਤੀ ਕਿ ਸਿਆਸੀ ਰੰਜਿਸ਼ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ ਕਰਨ। ਬਸਪਾ ਦੇ ਸਰਪੰਚਾਂ, ਪੰਚਾਂ ਤੇ ਸਮਰਥਕਾਂ ਨੂੰ ਝੂਠੇ ਪਰਚਿਆਂ ਨਾਲ ਡਰਾਉਣ ਦੀ ਹਰਗਿਜ ਕੋਸ਼ਿਸ਼ ਨਾ ਕੀਤੀ ਜਾਵੇ। ਕਿਉਂਕਿ ਬਸਪਾ ਦੇ ਕ੍ਰਾਂਤੀਕਾਰੀ ਵਰਕਰ ਤੇ ਸਮਰਥਕ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਡਰਨ ਜਾਂ ਘਬਰਾਉਣ ਦੀ ਬਜਾਏ ਮੂੰਹ ਤੋੜਵਾਂ ਜਵਾਬ ਦੇਣਾ ਜਾਣਦੇ ਹਨ। ਇਸ ਧਰਨੇ ਕਾਰਨ ਹੁਸ਼ਿਆਰਪੁਰ ਰੋਡ ਦਾ ਟਰੈਫਿਕ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਅਤੇ ਭੱਖਦੀ ਗਰਮੀ ‘ਚ ਵਾਹਨ ਚਾਲਕ ਅਤੇ ਰਾਹਗੀਰ ਪ੍ਰੇਸ਼ਾਨ ਹੋਏ। ਸੜਕ ਉੱਪਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਪਰ ਪੁਲਿਸ ਜਾਂ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਕੇ ਧਰਨਾ ਚੁਕਵਾਉਣ ਲਈ ਨਹੀਂ ਪਹੁੰਚਿਆ। ਕਰੀਬ ਤਿੰਨ ਘੰਟੇ ਬਾਅਦ ਡੀ.ਐਸ.ਪੀ. ਪਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਸਮੂਹ ਵਸਨੀਕਾਂ ਨੂੰ ਪੂਰਣ ਨਿਆ ਦੇਣ ਦੇ ਨਾਲ ਹੀ ਬਸਪਾ ਆਗੂਆਂ ਵਲੋਂ ਰਾਮਪੁਰ ਸੁੰਨੜਾ ਦੀ ਸਰਪੰਚ ਦੇ ਖਿਲਾਫ ਦਰਜ ਐਫ.ਆਈ.ਆਰ. ਨੂੰ ਝੂਠਾ ਦੱਸਣ ਦੇ ਮਾਮਲੇ ਵਿੱਚ ਡੁੰਘਾਈ ਨਾਲ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਬਸਪਾ ਆਗੂਆਂ ਨੇ ਧਰਨਾ ਸਮਾਪਤ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਦੁਬਾਰਾ ਵੱਡੀ ਪੱਧਰ ‘ਤੇ ਅੰਦੋਲਨ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਪਾਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਐਡਵੋਕੇਟ ਕੁਲਦੀਪ ਭੱਟੀ, ਅਮਰਜੀਤ ਖੁੱਤਣ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਚਰਨਜੀਤ ਚੱਕ ਹਕੀਮ, ਗੁਰਮੀਤ ਰਾਮਪੁਰ ਸੁੰਨੜਾ, ਸੰਤੋਖ ਢੰਡਾ, ਡਾ. ਅਮਰੀਕ ਪਾਂਸ਼ਟ, ਸੁਰਿੰਦਰ ਭਬਿਆਣਾ, ਸੁਰਿੰਦਰ ਰਾਵਲਪਿੰਡੀ, ਬੰਟੀ, ਸੰਦੀਪ ਅੰਬੇਡਕਰੀ ਯੂਥ ਆਗੂ, ਬੰਟੀ ਮੋਰਾਂਵਾਲੀ, ਜਰਨੈਲ ਸਿੰਘ ਨੰਬਰਦਾਰ ਰਾਮਪੁਰ ਸੁੰਨੜਾ, ਬੱਲੀ ਬਾਬਾ ਗਧੀਆ, ਵਿਸ਼ੰਭਰ ਦਾਸ ਭਬਿਆਣਾ, ਕਸ਼ਮੀਰਾ ਸਿੰਘ ਦਰਵੇਸ਼ ਪਿੰਡ, ਵਿਪਨ ਕੁਮਾਰ ਖਲਵਾੜਾ, ਰਾਜੇਸ਼ ਭਬਿਆਣਾ, ਬਲਦੇਵ ਗੁਲਾਬਗੜ੍ਹ, ਨਿਰਮਲ ਸਿੰਘ ਮਲਕਪੁਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।
ਤਸਵੀਰ : ਫਗਵਾੜਾ ਦੇ ਥਾਣਾ ਰਾਵਲਪਿੰਡੀ ਵਿਖੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਸੇਰਗਿਲ ਅਤੇ ਹੇਠਾਂ ਡੀ.ਐਸ.ਪੀ. ਪਲਵਿੰਦਰ ਸਿੰਘ ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਹੋਏ।
  • Related Posts

    ਸੂਏ ਕਿਨਾਰੇ ਸਰਕਾਰੀ ਜ਼ਮੀਨ ‘ਤੇ ਮੁੜ ਨਜਾਇਜ਼ ਕਬਜ਼ੇ, ਪ੍ਰਸ਼ਾਸਨ ਦੀ ਕਾਰਵਾਈ ‘ਤੇ ਉੱਠੇ ਸਵਾਲ ਖੰਨਾ ‘ਚ ਗ੍ਰੀਨ ਲੈਂਡ ਹੋਟਲ ਨੇੜੇ  ਸੂਏ ਤੇ ਬਣੀਆਂ ਝੁੱਗੀਆਂ; ਸਫ਼ਾਈ, ਵਾਤਾਵਰਣ ਅਤੇ ਸਰਕਾਰੀ ਜ਼ਮੀਨ ਦੀ ਸੁਰੱਖਿਆ ਬਣੀ ਚਿੰਤਾ ਜੁਲਾਈ

    Spread the love

    Spread the love ਖੰਨਾ 15 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਖੰਨਾ ਦੇ ਜੀ.ਟੀ. ਰੋਡ ਸਥਿਤ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਦੇ ਕਿਨਾਰਿਆਂ ਨਾਲ ਲੱਗਦੀ ਸਰਕਾਰੀ ਜ਼ਮੀਨ ‘ਤੇ ਮੁੜ ਬਣੀਆਂ ਝੁੱਗੀਆਂ ਅਤੇ…

    ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਬੱਸੀ ਪਠਾਣਾਂ ਗੰਦਗੀ ਦੀ ਲਪੇਟ ‘ਚ ਬਲਬੀਰ ਸਿੰਘ ਵੱਲੋਂ ਸਰਕਾਰ ਨੂੰ ਮੰਗਾਂ ਦਾ ਜਲਦ ਹੱਲ ਕਰਨ ਦੀ ਅਪੀਲ

    Spread the love

    Spread the loveਬੱਸੀ ਪਠਾਣਾ, 15 ਜੁਲਾਈ (ਉਦੇ ਧੀਮਾਨ): ਨਗਰ ਕੌਂਸਲ ਬੱਸੀ ਪਠਾਣਾਂ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ…

    Leave a Reply

    Your email address will not be published. Required fields are marked *